ਮਜੀਠਾ : ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਮਜੀਠਾ ਹਲਕੇ ਦੇ ਵਿੱਚ BJP ਉਮੀਦਵਾਰ ਤਰਨ ਜੀਤ ਸੰਧੂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਜਿਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਸ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਈ ਗਈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਰਾਹੀਂ ਸੁਨੇਹਾ ਭੇਜੀਆ ਕਿ ਭਾਜਪਾ ਆਗੂ ਸਾਡੇ ਨਾਲ ਸਵਾਲ ਜਵਾਬ ਕਰੇ ਪਰ ਭਾਜਪਾ ਉਮੀਦਵਾਰ ਸਾਡੇ ਨਾਲ ਸਵਾਲ ਜਵਾਬ ਕਰਨ ਤੋਂ ਭੱਜ ਰਹੇ ਹਨ।
ਤਰਨਜੀਤ ਸਿੰਘ ਮਜੀਠੀਆ ਦੇ ਚੋਣ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੇ ਹੋਏ ਸਨ। ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਉਨ੍ਹਾਂ ਦਾ ਘਿਰਾਓ ਕਰਨ ਲਈ ਉਥੇ ਪਹੁੰਚ ਗਏ।
ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਲਈ ਮਜੀਠਾ ਅਧੀਨ ਪੈਂਦੇ ਹਮਜ਼ਾ ਚੌਕ ਨੇੜੇ ਗਰੀਨ ਪੈਲੇਸ ਪੁੱਜੇ ਸਨ। ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀ ਤਰਫੋਂ ਤਰਨਜੀਤ ਸਿੰਘ ਸੰਧੂ ਨੂੰ ਗੱਲਬਾਤ ਲਈ ਸੱਦਾ ਭੇਜਿਆ ਗਿਆ ਸੀ। ਪਰ ਉਹ ਨਹੀਂ ਆਏ। ਜਿਸ ਤੋਂ ਬਾਅਦ ਕਿਸਾਨ ਬੈਰੀਕੇਡ ਤੋੜ ਕੇ ਮਹਿਲ ਦੇ ਨੇੜੇ ਪਹੁੰਚ ਗਏ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਦਾ ਇੱਕ ਵੱਡੇ ਪੱਧਰ ਦਾ ਅਧਿਕਾਰੀ ਜਿਹੜਾ ਕਿ ਵਿਦੇਸ਼ਾਂ ਵਿੱਚ ਆਪਣੀ ਡਿਊਟੀ ਨਿਭਾ ਚੁੱਕਾ ਹੈ ਪਰ ਉਹ ਵੀ ਸਾਡੇ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ, ਤਰਨ ਜੀਤ ਸੰਧੂ ਕੋਲ ਵੀ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਦਾ ਵੀ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ, ਨਾ ਹੀ ਸਾਨੂੰ ਕੋਈ ਇਨਸਾਫ ਦਿੱਤਾ ਗਿਆ, ਨਾ ਹੀ ਉਹ ਦੱਸ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ । ਭਾਰਤ ਨੂੰ ਡਬਲਟੀਓ ਬਿੱਲ ਚੋਂ ਬਾਹਰ ਲੈ ਕੇ ਆਉਣਾ ਮਜ਼ਦੂਰਾਂ ਦੀ 200 ਦਿਨ ਨਰੇਗਾ ਨਹੀਂ ਚਲਾਈ ਜਾ ਰਹੀ ,ਨਾ ਹੀ ਉਹਨਾਂ ਦੀ 700 ਦਿਹਾੜੀ ਕੀਤੀ ਜਾ ਰਹੀ ਹੈ।
ਪੰਧੇਰ ਨੇ ਕਿਹਾ-ਇਹ ਜਿੱਥੇ ਜਿੱਥੇ ਆਉਣਗੇ ਇਸ ਤਰ੍ਹਾਂ ਹੀ ਭਾਜਪਾ ਗਠਜੋੜ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿੰਨਾ ਸਮਾਂ ਹੋ ਗਿਆ ਹਰਿਆਣੇ ਬਾਰਡਰਾਂ ‘ਤੇ ਬੈਠੇ। ਸਾਡੇ ਕਿਸਾਨ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸਾਡਾ ਕਸੂਰ ਕੀ ਹੈ? ਸਰਕਾਰ ਇੰਨੀ ਘਬਰਾ ਚੁੱਕੀ ਹੈ ਕਿ ਆਈਸ ਅਫਸਰ ਤੋਂ ਵੀ ਉੱਚਾ ਅਹੁਦਾ ਹੈ ਤਰਨਜੀਤ ਸਿੰਘ ਸੰਧੂ ਦਾ, ਪਰ ਉਹ ਕਿਉਂ ਭੱਜ ਰਹੇ ਹਨ ਸਾਡੇ ਸਵਾਲਾਂ ਤੋਂ ਕੱਲ ਨੂੰ ਐਮਪੀ ਬਣ ਗਏ ਤਾਂ ਸਾਡਾ ਕੀ ਸਵਾਰਨਗੇ। ਅਸੀਂ ਸ਼ਾਂਤਮਈ ਢੰਗ ਨਾਲ ਉਨ੍ਹਾਂ ਕੋਲ ਜਾਣਾ ਸੀ ਪਰ ਉਹ ਸਾਨੂੰ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਹ ਕਹਿ ਦਿੰਦੇ ਹਨ ਕਿ ਸਾਡੀ ਵੀਡੀਓ ਵੀ ਨਹੀਂ ਬਣਨ ਦੇਣੀ। ਕਿਸਾਨ ਆਗੂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਹੈਡਕੁਾਰਵਟਰ ਚੰਡੀਗੜ੍ਹ ਵਿਖੇ ਭਾਜਪਾ ਦਾ ਝੰਡਾ ਲੱਗਣ ਵਾਲਾ ਹੈ। ਪੰਜਾਬ ਪੁਲਿਸ ਭਾਜਪਾ ਦੇ ਰੰਗ ਵਿੱਚ ਰੰਗਦੀ ਹੋਈ ਨਜ਼ਰ ਆ ਰਹੀ ਹੈ ।\
ਪਿਛਲੇ ਹਫ਼ਤੇ ਹੀ ਕਿਸਾਨਾਂ ਨੇ ਅਜਨਾਲਾ ਵਿੱਚ ਤਰਨਜੀਤ ਸਿੰਘ ਸੰਧੂ ਦਾ ਘਿਰਾਓ ਕੀਤਾ ਸੀ। ਸਾਬਕਾ ਵਿਧਾਇਕ ਬੋਨੀ ਅਜਨਾਲਾ ਵੀ ਕਿਸਾਨਾਂ ਦੇ ਨਾਲ ਸਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਕਿਸਾਨ ਭਾਜਪਾ ਦੇ ਬਠਿੰਡਾ ਤੋਂ ਉਮੀਦਵਾਰ ਸਾਬਕਾ ਆਈਏਐਸ ਪਰਮਪਾਲ ਕੌਰ ਅਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਦਾ ਵਾਰ-ਵਾਰ ਵਿਰੋਧ ਕਰ ਰਹੇ ਹਨ। ਪਿਛਲੇ ਦਿਨੀਂ ਕਿਸਾਨਾਂ ਨੇ ਗੁਰਦਾਸਪੁਰ ਦੇ ਠਾਕੁਰ ਦਿਨੇਸ਼ ਸਿੰਘ ਦਾ ਵੀ ਵਿਰੋਧ ਕੀਤਾ ਸੀ।