ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਮੁੱਖ ਮੰਤਰੀ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ’ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ । ਉਨ੍ਹਾਂ ਨੇ ਕਿਹਾ ਕਿ ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ । ਲੋਕਤੰਤਰ ਨੂੰ ਮਜ਼ਬੂਤ ਕਰੋ’’।
ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ…ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ…ਲੋਕਤੰਤਰ ਨੂੰ ਮਜ਼ਬੂਤ ਕਰੋ
— Bhagwant Mann (@BhagwantMann) May 10, 2023
ਇਸ ਤੋਂ ਬਾਅਦ ਇੱਕ ਹੋਰ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਜਲੰਧਰ ਲੋਕ ਸਭਾ ਤੋਂ 11:30am ਤੱਕ ਬਹੁਤ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਨੇ…ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ..ਵੋਟ ਪਾਉਣਾ ਸਭ ਦਾ ਜ਼ਮਹੂਰੀ ਹੱਕ ਹੈ…
ਜਲੰਧਰ ਲੋਕ ਸਭਾ ਤੋਂ 11:30am ਤੱਕ ਬਹੁਤ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਨੇ…ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ..ਵੋਟ ਪਾਉਣਾ ਸਭ ਦਾ ਜ਼ਮਹੂਰੀ ਹੱਕ ਹੈ…
— Bhagwant Mann (@BhagwantMann) May 10, 2023
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਮਾਨ ਦੇ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕੀਤਾ ਕਿ ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਜੋ ਸਿਹਤ, ਸਿੱਖਿਆ ਤੇ ਬਿਜਲੀ ਦੀ ਗੱਲ ਕਰਦੇ ਹਨ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ’ਚ ਸਕੂਲ, ਹਸਪਤਾਲ, ਡਿਸਪੈਂਸਰੀਆਂ ਤੇ ਪਾਵਰ ਪਲਾਂਟ ਸਾਰੇ ਬਾਦਲ ਸਾਬ੍ਹ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਏ ਹਨ।
ਜਲੰਧਰ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਜੋ ਸਿਹਤ, ਸਿੱਖਿਆ ਤੇ ਬਿਜਲੀ ਦੀ ਗੱਲ ਕਰਦੇ ਹਨ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।ਇਹ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ’ਚ ਸਕੂਲ, ਹਸਪਤਾਲ, ਡਿਸਪੈਂਸਰੀਆਂ ਤੇ ਪਾਵਰ ਪਲਾਂਟ ਸਾਰੇ ਬਾਦਲ ਸਾਬ੍ਹ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਏ ਹਨ। #Jalandharbypoll
— Bikram Singh Majithia (@bsmajithia) May 10, 2023
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਉੱਤੇ ਤੰਜ ਕਸਦਿਆਂ ਕਿਹਾ ਕਿ ‘ਆਪ’ ਵਰਕਰ ਸ਼ੇਰ ਬਹਾਦਰ ਸਿੰਘ ਧਾਲੀਵਾਲ ਹਲਕਾ ਰਾਮਪੁਰਾ ਦੇ ਵਸਨੀਕ ਹਨ ਪਰ ਜਲੰਧਰ ਉਪ ਚੋਣ ਦੌਰਾਨ ਫਿਲੌਰ ਹਲਕੇ ਦੇ ਇੱਕ ਬੂਥ ਦੇ ਇੰਚਾਰਜ ਹਨ, ਵਿਧਾਨ ਸਭਾ ਹਲਕੇ ਦਾ ਨੰਬਰ ਵੀ ਗਲਤ ਹੈ।
Kind attention: @ECISVEEP @TheCEOPunjab https://t.co/Qk4lkjJZgH
— Shiromani Akali Dal (@Akali_Dal_) May 10, 2023
ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਨੂੰ ਆਪ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਟਵੀਟ ਕੀਤਾ ਕਿ ਮੈਂ ਲੋਕ ਸਭਾ ਜਲੰਧਰ ਦੇ ਵੋਟਰਾਂ ਨੂੰ ਨਵੀਂ ਫਾਸੀਵਾਦੀ ਤਾਕਤਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਹਰਾਉਣ ਦੀ ਅਪੀਲ ਕਰਦਾ ਹਾਂ, ਜਿਨ੍ਹਾਂ ਨੇ ਪੁਲਿਸ ਤੰਤਰ ਦੀ ਦੁਰਵਰਤੋਂ ਕਰਕੇ ਪੰਜਾਬੀਆਂ ਨੂੰ ਡਰਾਉਣ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਚਾਹੇ ਉਹ ਐਨ.ਐਸ.ਏ. ਲਗਾਉਣਾ ਹੋਵੇ ਜਾਂ ਨੌਜਵਾਨਾਂ ਨੂੰ ਅਸਾਮ ਦੀ ਜੇਲ੍ਹ ਭੇਜਣਾ ਹੋਵੇ ਜਾਂ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਝੂਠਾ ਗਿ੍ਫ਼ਤਾਰ ਕਰਨਾ ਹੋਵੇ ਜਾਂ ਆਪਣੇ ਸਾਰੇ ਸਿਆਸੀ ਵਿਰੋਧੀਆਂ ਨਾਲ ਅਤਿ ਬਦਲਾਖੋਰੀ ਹੋਵੇ, ਅਸੀਂ ਪੰਜਾਬ ਨੂੰ ਪੁਲਿਸ ਸੂਬਾ ਨਹੀਂ ਬਣਨ ਦਿਆਂਗੇ।
I appeal to voters of Lok Sabha Jalandhar to defeat the new fascists forces of @Arvindkejriwal & @BhagwantMann who’ve crossed all limits of cruelty by misusing police machinery to intimidate Punjabi’s be it imposing draconian NSA & sending youth to Assam jail or falsely arresting…
— Sukhpal Singh Khaira (@SukhpalKhaira) May 10, 2023