India

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦਾ ਵਿਰੋਧ

‘ਦ ਖਾਲਸ ਬਿਓਰੋ : ਸਿੰਘੂ ਬਾਰਡਰ ਉਤੇ ਸੰਯੁਕਤ ਕਿਸਾਨ ਮੋਰਚੇ ਦੀ ਕਜ਼ਾਰੀਆ ਟਾਈਲਜ਼ ਵਿੱਖੇ ਚੱਲ ਰਹੀ ਮੀਟਿੰਗ ਦਾ ਪੰਜਾਬ ਅਤੇ ਹਰਿਆਣਾ ਦੇ ਕੁਝ ਕਿਸਾਨਾਂ ਵੱਲੋਂ ਅੱਜ ਵਿਰੋਧ ਕੀਤਾ ਗਿਆ।ਜਿਕਰਯੋਗ ਹੈ ਕਿ ਭਾਵੇਂ ਅੰਦੋਲਨ ਖਤਮ ਹੋ ਚੁੱਕਾ ਹੈ ਪਰ ਕੁਝ ਕਿਸਾਨ ਹਜੇ ਵੀ ਬਾਕੀ ਰਹਿੰਦੀਆਂ ਕਿਸਾਨੀ ਮੰਗਾ ਨੂੰ ਲੈ ਕੇ ਸਿੰਘੂ ਬਾਰਡਰ ਤੇ ਰੁੱਕੇ ਹੋਏ ਹਨ।ਹੋਰ ਜਾਣਕਾਰੀ ਦਿੰਦੇ ਹੋਏ ਕਿਸਾਨ ਸ਼ਮਸ਼ੇਰ ਸਿੰਘ ਨੇ ਇਸ ਵਿਰੋਧ ਨੂੰ ਅੰਦੋਲਨ ਵਿੱਚ ਅੰਦੋਲਨ ਦੱਸਿਆ ਕਿ ਐਮਐਸਪੀ ਤੇ ਹੋਰ ਕਿਸਾਨੀ ਸੱਮਸਿਆਵਾਂ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਹੈ ਤੇ ਨਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਸੱਮਸਿਆਵਾਂ ਬਾਰੇ ਕੁਝ ਲਿਖਤ ਵਿੱਚ ਦਿਤਾ ਹੈ।ਇਸ ਦੇ ਬਾਵਜੂਦ ਕਿਸਾਨ ਨੇਤਾਵਾਂ ਨੇ  ਵੋਟਾਂ ਲੜਨ ਲਈ ਅੰਦੋਲਨ ਨੂੰ ਸਸਤੇ ਵਿੱਚ ਨਿਪਟਾ ਦਿਤਾ ਅਤੇ ਹੁਣ ਸ਼ਹੀਦ ਕਿਸਾਨਾਂ ਤੇ ਰਾਜਨੀਤੀ ਕਰ ਰਹੇ ਹਨ।ਇਹਨਾਂ ਨੂੰ ਪੰਜਾਬ ਅਤੇ ਯੂਪੀ ਦੇ ਕਿਸਾਨ ਵੋਟਾਂ ਵਿੱਚ ਬਿਲਕੁਲ ਵੀ ਨਹੀਂ ਕਾਮਯਾਬ ਨਹੀਂ ਹੋਣ ਦੇਣਗੇ।

ਇਕ ਹੋਰ ਕਿਸਾਨ ਨੇ ਚੋਣਾਂ ਲੜਨ ਵਾਲੇ ਕਿਸਾਨ ਨੇਤਾਵਾਂ ਬਾਰੇ ਕਿਹਾ ਕਿ ਇਹਨਾਂ ਸਿਰਫ਼ ਵੋਟਾਂ ਹੀ ਖਰਾਬ ਕਰਨੀਆਂ ਨੇ,ਕਿਸੇ ਵੀ ਕੀਮਤ ਤੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲ ਸਕੇਗੀ ।