Punjab

ਪੰਜਾਬ ‘ਚ ਵੀ ਖੁੱਲ੍ਹੇ ਸਿਨੇਮਾ ਘਰ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਕਰਨੀ ਹੋਵੇਗੀ ਪਾਲਣਾ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਵਿੱਚ ਲੋਕਾਂ ਨੂੰ ਹੁਣ ਢਿੱਲ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਨੇਮਾ ਹਾਲ ਅਤੇ ਮਲਟੀਪਲੈਕਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੇ ਤਹਿਤ ਕਰੀਬ 8 ਮਹੀਨਿਆਂ ਮਗਰੋਂ ਸਿਨੇਮਾ ਹਾਲ ਖੁੱਲ ਗਏ ਹਨ ਤੇ ਹੁਣ ਮੁੜ ਤੋਂ ਲੋਕ ਸਿਨੇਮਾ ਘਰਾਂ ‘ਚ ਆਪਣਾ ਮਨੋਰੰਜਨ ਕਰ ਸਕਣਗੇ। ਸਿਨੇਮਾ ਘਰਾਂ ‘ਚ 50 ਫ਼ੀਸਦ ਲੋਕ ਹੀ ਜਾ ਸਕਦੇ ਹਨ ਤੇ ਉਹਨਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

ਸਰਕਾਰ ਨੇ ਕੋਵਿਡ-19 ਨਾਲ ਪ੍ਰਭਾਵਿਤ ਕੰਟੇਨਮੈਂਟ ਜ਼ੋਨਾਂ ਵਿੱਚ ਲਾਕਡਾਊਨ ਦੀ ਪ੍ਰਕਿਰਿਆ ਜਿੱਥੇ 1 ਨਵੰਬਰ ਤੋਂ 30 ਨਵੰਬਰ ਤੱਕ ਵਧਾ ਦਿੱਤੀ ਹੈ, ਉੱਥੇ ਹੀ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਇਲਾਕਿਆਂ ਵਿੱਚ ਹੋਰ ਗਤੀਵਿਧੀਆਂ ਨੂੰ ਖੋਲ੍ਹਣ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।