‘ਦ ਖ਼ਾਲਸ ਬਿਊਰੋ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਆਮਦਨ ਕਰ ਭਰਨ ਵਾਲਿਆਂ ਬਾਰੇ ਕੁਝ ਤੱਥ ਜਾਹਿਰ ਕੀਤੇ।ਉਹਨਾਂ ਕਿਹਾ ਕਿ ਭਾਰਤ ਦੇਸ਼ ਦੀ ਆਰਥਿਕ ਹਾਲਤ ਦੀ ਗੱਲ ਕਰੀਏ ਤਾਂ ਇਥੋਂ ਦੇ ਕਈ ਲੋਕ ਬਹੁਤ ਅਮੀਰ ਹਨ ਪਰ ਭਾਰਤ ਦੇਸ਼ ਦੀ ਆਰਥਿਕ ਹਾਲਤ ਵਿਗਾੜਨ ਲਈ ਇਹ ਅਮੀਰ ਹੀ ਜਿੰਮੇਵਾਰ ਹਨ। ਕਿਉਂਕਿ ਕਰੋੜਾਂ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਇਨਕਮ ਟੈਕਸ ਹਰ ਕੋਈ ਨਹੀਂ ਭਰਦਾ। ਹਾਲਾਂਕਿ ਸਾਡੇ ਦੇਸ਼ ਦੇ ਲਗਭਗ ਹਰ ਸ਼ਹਿਰ ਵਿੱਚ ਕਰੋੜਪਤੀ ਰਹਿੰਦੇ ਹਨ ਪਰ, 136 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਭਾਰਤ ਵਿੱਚ, ਸਿਰਫ 8,13,22,263 ਲੋਕਾਂ ਨੇ ਹੀ ਆਮਦਨ ਕਰ ਅਦਾ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 2020-21 ਦੇ ਮੁਲਾਂਕਣ ਸਾਲ, ਯਾਨੀ ਵਿੱਤੀ ਸਾਲ 2019-20 ਵਿੱਚ ਕੁੱਲ 8,13,22,263 ਲੋਕਾਂ ਨੇ ਆਮਦਨ ਕਰ ਦਾ ਭੁਗਤਾਨ ਕੀਤਾ ਹੈ।
![](https://khalastv.com/wp-content/uploads/2022/03/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-2022-03-17T150813.234.jpg)