ਅਮਰਨਾਥ ਯਾਤਰਾ (Amarnath Yatra) ਦੀ ਸ਼ਿਵ ਭਗਤਾਂ ਨੂੰ ਹਰ ਸਾਲ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਸ ਵਾਰ ਦੀ ਯਾਤਰਾ 29 ਜੂਨ ਨੂੰ ਸ਼ੁਰੂ ਹੋ ਰਹੀ ਹੈ। ਅਮਰਨਾਥ ਯਾਤਰਾ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਉਹ ਇਸ ਵਾਰ ਘਰ ਬੈਠੇ ਹੀ ਆਨਲਾਇਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪਹਿਲਾਂ ਸ਼ਿਵ ਭਗਤਾਂ ਨੂੰ ਬੈਂਕ ਵਿੱਚ ਜਾ ਕੇ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਸੀ, ਪਰ ਇਸ ਵਾਰ ਬੋਰਡ ਨੇ ਆਨ ਲਾਇਨ ਸਹੂਲਤ ਦਿੱਤੀ ਹੈ।
ਇਸ ਤਰ੍ਹਾਂ ਕਰਵਾ ਸਕਦੇ ਅਪਲਾਈ
ਸਭ ਤੋਂ ਪਹਿਲਾ Google ਉੱਪਰ ਜਾ ਕੇ https://jksasb.nic.in/ ਵੈਬਸਾਇਟ ਤੇ ਜਾ ਕੇ ਕਲਿਕ ਕਰ ਸਕਦੇ ਹਨ। ਜਿਸ ਤੋਂ ਬਾਅਦ online survices ਨਾਮ ਉੱਪਰ ਕਲਿਕ ਕਰਨਾ ਹੈ ਅਤੇ ਫਿਰ Yatra permit registration ‘ਤੇ ਕਲਿਕ ਕਰਨਾ ਹੈ। ਜਿਸ ਤੋਂ ਬਾਅਦ Steps to follow ਨਾਮ ਦਾ ਨਵਾਂ ਪੇਜ ਖੁੱਲੇਗਾ, ਜਿਸ ਨੂੰ ਪੜ੍ਹ ਕੇ ਆਪਣਾ ਫਾਰਮ ਭਰਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਹੇਠਾਂ ਲਿਖੇ ਟੈਕਸ ਨੂੰ ਪੜਕੇ I AGREE ‘ਤੇ ਕਲਿਕ ਕਰਕੇ Register ‘ਤੇ ਕਲਿਕ ਕਰਨਾ ਹੈ। ਜਿਸ ਤੋਂ ਬਾਅਦ ਯਾਤਰਾ ਕਰਨ ਦਾ ਪੂਰਾ ਵੇਰਵਾ ਖੁੱਲ ਜਾਵੇਗਾ। ਜਿਸ ‘ਤੇ ਯਾਤਰਾ ਦੀ ਜਾਣਕਾਰੀ ਦਿੱਤੀ ਜਾਵੇਗੀ , ਜਿਸ ਤੋਂ ਬਾਅਦ ਆਪਣੀ ਜਾਣਕਾਰੀ ਦੇ ਕੇ ਫਾਰਮ ਭਰਨਾ ਹੋਵੇਗਾ। ਇਸ ਉਪਰੰਤ ਮੈਡੀਕਲ ਦੀ ਜਾਣਕਾਰੀ ਦੇਣੀ ਹੋਵੇਗੀ। ਜਿਸ ਤੋਂ ਬਾਅਦ SUBMIT ਕਰਕੇ ਇੱਕ ਨਵੀਂ ਵੈਬਸਾਟ ਖੁੱਲੇਗੀ । ਜਿਸ ਵਿੱਚ 150 ਰੁਪਏ ਪੈਸੇ ਅਦਾ ਕਰਕੇ ਤੁਸੀਂ ਆਪਣਾ ਯਾਤਰਾ ਪਰਮਿਟ ਲੈ ਸਕਦੇ ਹੋ।
ਇਹ ਵੀ ਪੜ੍ਹੋ – ਨਿੱਜਰ ਮਾਮਲੇ ਦੀ ਰਿਪੋਰਟਿੰਗ ਕਰ ਰਹੀ ਵਿਦੇਸ਼ੀ ਪੱਤਰਕਾਰ ਦੇਸ਼ ਛੱਡਣ ਲਈ ‘ਮਜਬੂਰ!’