15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਨੂੰ ਅੰ ਜਾਮ ਦੇਣ ਦਾ ਸੀ ਪਲਾਨ
‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਪਰਦਾਫ਼ਾਸ਼ ਹੋਇਆ ਹੈ। ਕੁਰੂਕਸ਼ੇਤਰ ਵਿੱਚ ਅੰਬਾਲਾ-ਸ਼ਾਹਬਾਦ ਹਾਈਵੇਅ ‘ਤੇ IED ਡ੍ਰੋਨ ਦੇ ਜ਼ਰੀਏ ਪਹੁੰਚਾਇਆ ਗਿਆ ਹੈ। ਇਸ ਵਿੱਚ 1.30 ਕਿਲੋ RDX, ਟਾਇਮਰ,ਬੈਟਰੀ,ਡੈਟੋਨੇਟਰ,ਇਨਵਰਟਰ ਲੱਗਿਆ ਸੀ। ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਇਸ ਦੇ ਪਿੱਛੇ ਗੈਂ ਗਸਟਰ ਹਰਵਿੰਦਰ ਸਿੰਘ ਰਿੰਦਾ ਹੱਥ ਲੱਗ ਰਿਹਾ ਹੈ ਕਿਉਂਕਿ 3 ਮਹੀਨੇ ਪਹਿਲਾਂ ਵੀ ਧਮਾ ਕਾਖੇਜ ਸਮਾਨ ਦੇ ਨਾਲ 4 ਦੀ ਗ੍ਰਿਫ਼ਤਾਰੀ ਹੋਈ ਤਾਂ ਇਸ ਵਿੱਚ ਵੀ ਰਿੰਦਾ ਦਾ ਲਿੰਕ ਜੁੜਿਆ ਸੀ।
ਫੜੇ ਗਏ ਮੁਲ ਜ਼ਮ ਦਾ ਨਾਂ ਸ਼ਮਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਹੁਣ ਤੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੂੰ ਧਮਾ ਕਾਖੇਜ IED ਸ਼ਾਹਬਾਦ ਰੱਖਣ ਨੂੰ ਕਿਹਾ ਗਿਆ ਸੀ। ਜੂਨ ਮਹੀਨੇ ਵਿੱਚ ਉਸ ਨੇ ਇਸ ਨੂੰ ਲਿਫਾਫੇ ਵਿੱਚ ਦਰੱਖਤ ਦੇ ਹੇਠਾਂ ਰੱਖਿਆ ਸੀ। ਇੱਥੋ ਹੀ ਕਿਸੇ ਦੂਜੇ ਸ਼ਖਸ ਨੇ ਇਸ ਨੂੰ ਲੈਕੇ ਜਾਣਾ ਸੀ। ਇਸ ਪੂਰੇ ਆਪਰੇਸ਼ਨ ਵਿੱਚ ਕਈ ਲੋਕ ਸ਼ਾਮਲ ਸਨ।
ਤਰਨਤਾਰਨ ਦਾ ਰਹਿਣ ਵਾਲਾ ਸ਼ਮਸ਼ੇਰ ਟੈਰ ਰ ਮਾਡਿਊਲ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਜਿਸ ਥਾਂ ‘ਤੇ ਉਸ ਨੇ ਧਮਾ ਕੇ ਵਾਲਾ ਸਮਾਨ ਰੱਖਣਾ ਹੈ, ਉਸੇ ਦੀ ਫੋਟੋ ਉਹ ਵਿਦੇਸ਼ ਭੇਜੇਗਾ, ਜਦਕਿ ਦੂਜੇ ਮੋਡੀਊਲ ਨੇ ਇਸ ਨੂੰ ਅੱਗੇ ਲੈਕੇ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਸ਼ਮਸ਼ੇਰ ਦੀ ਗ੍ਰਿਫ਼ਤਾਰੀ ਹੋ ਗਈ ਅਤੇ ਧਮਾ ਕਾਖੇਜ ਸਮਾਨ ਬਰਾਮਦ ਕਰ ਲਿਆ ਗਿਆ। ਹੁਣ ਹਰਿਆਣਾ STF ਸ਼ਮਸ਼ੇਰ ਦਾ ਮੋਬਾਈਲ ਖੰਗਾਲ ਰਹੀ ਹੈ ਤਾਂਕਿ ਇਹ ਪਤਾ ਚੱਲ ਸਕੇ ਕਿ ਉਹ ਵਿਦੇਸ਼ ਵਿੱਚ ਬੈਠੇ ਕਿਸ ਸ਼ਖ਼ਸ ਨਾਲ ਕੰਮ ਕਰ ਰਿਹਾ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਮਸ਼ੇਰ ਨੂੰ ਇਹ ਕੰਮ ਕਰਨ ਦੇ ਲਈ ਡਰੱ ਗ ਅਤੇ ਪੈਸੇ ਦਿੱਤੇ ਗਏ ਸਨ। ਉਸ ਨੇ ਸਿਰਫ਼ ਧਮਾ ਕਾਖੇਜ ਸਮੱਗਰੀ ਹੀ ਰੱਖਣੀ ਸੀ। ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਤੋਂ ਸ਼ਮਸ਼ੇਰ ਦਾ ਪੂਰਾ ਰਿਕਾਰਡ ਮੰਗਿਆ ਹੈ, ਜਿਸ ਨੂੰ ਖੰਗਾਲਨ ਤੋਂ ਬਾਅਦ ਸਾਰੀਆਂ ਕੜੀਆਂ ਨੂੰ ਜੋੜਿਆ ਜਾਵੇਗਾ। ਪੁਲਿਸ ਨੂੰ ਸ਼ੱਕ ਹੈ ਕਿ ਸ਼ਮਸ਼ੇਰ ਨੇ ਡ੍ਰੋ ਨ ਦੇ ਜ਼ਰੀਏ RDX ਮੰਗਵਾਇਆ ਸੀ। ਪੰਜਾਬ ਵਿੱਚ ਸ਼ਮਸ਼ੇਰ ਇੱਕ ਦੁਕਾਨ ਚਲਾਉਂਦਾ ਹੈ।