ਬਿਊਰੋ ਰਿਪੋਰਟ : ਪਾਕਿਸਤਾਨ ਤੋਂ ਆਏ ਹਿੰਦੂ ਜਥੇ ਵਿੱਚ ਸ਼ਾਮਲ ਮਹਿਲਾ ਨੇ ਬਾਰਡਰ ‘ਤੇ ਹੀ ਬੱਚੇ ਨੂੰ ਜਨਮ ਦਿੱਤਾ ਸੀ । ਜਿਸ ਵੇਲੇ ਪਾਕਿਸਤਾਨੀ ਦੀ ਮਹਿਲਾ ਸਿਵਿਲ ਹਸਪਤਾਲ ਪਹੁੰਚੀ । ਬੱਚੇ ਦਾ ਸਿਰ ਬੱਚੇਦਾਨੀ ਦੇ ਮੂੰਹ ਦੇ ਕੋਲ ਜਾ ਚੁੱਕਿਆ ਸੀ । ਉਹ ਹੀ ਪਾਣੀ ਬੱਚੇ ਦੇ ਸਰੀਰ ਵਿੱਚ ਚੱਲਾ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਲੰਗ ਇਨਫੈਕਸ਼ਨ ਹੋ ਗਿਆ ਸੀ ਅਤੇ ਬੱਚੇ ਦੀ ਜਾਨ ਚੱਲੀ ਗਈ ।
ਕੈਲਾਸ਼ ਨੇ ਦੱਸਿਆ ਕਿ 14 ਲੋਕਾਂ ਦਾ ਜੱਥਾ ਸੋਮਵਾਰ ਨੂੰ ਬਾਰਡਰ ਤੋਂ ਭਾਰਤ ਆਇਆ ਸੀ । ਸਾਰਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜੋਧਪੁਰ ਜਾਣਾ ਸੀ । ਪਰ ਬਾਰਡਰ ਪਾਰ ਕਰਨ ਦੇ ਬਾਅਦ ਭਾਰਤ ਪਹੁੰਚੀ ਉਸ ਦੀ ਪਤਨੀ ਡੇਲਾ ਨੂੰ ਲੇਬਰ ਦਾ ਦਰਦ ਸ਼ੁਰੂ ਹੋ ਗਿਆ । ਉਸ ਨੂੰ ਸਿਵਿਲ ਹਸਪਤਾਲ ਲਿਆਇਆ ਗਿਆ । ਢਾਈ ਵਜੇ ਸਿਵਲ ਹਸਪਤਾਲ ਪਹੁੰਚੇ । ਪਤਨੀ ਨੇ 3 ਵਜ ਕੇ 14 ਮਿੰਟ ‘ਤੇ ਪੁੱਤਰ ਨੂੰ ਜਨਮ ਦਿੱਤਾ । ਪੁੱਤਰ ਸਰਹੱਦ ਦੇ ਕੋਲ ਪੈਦਾ ਹੋਇਆ ਸੀ ਇਸ ਲਈ ਉਸ ਦਾ ਨਾਂ ਬਾਰਡਰ ਰੱਖਿਆ ਗਿਆ।
ਸਵੇਰ ਵੇਲੇ ਤਬੀਅਦ ਖਰਾਬ ਹੋਈ
ਮਹਿਲਾ ਡਾਕਟਰ ਚਿੰਕੀ ਨੇ ਦੱਸਿਆ ਕਿ ਜਿਸ ਸਮੇਂ ਡੇਲਾ ਹਸਪਤਾਲ ਪਹੁੰਚੀ ਉਹ ਡਿਲੀਵਰੀ ਦੀ ਕਾਫੀ ਐਡਵਾਂਸ ਸਟੇਜ ‘ਤੇ ਸੀ । ਬੱਚੇ ਦਾ ਸਿਰ ਬੱਚੇਦਾਨੀ ਦੇ ਮੂੰਹ ਦੇ ਕੋਲ ਆ ਚੁੱਕਾ ਸੀ । ਜਿਸ ਦੇ ਚੱਲ ਦੇ ਬੱਚੇ ਦੀ ਨਾਰਮਲ ਡਿਲੀਵਰੀ ਕਰਵਾਉਣੀ ਮੁਸ਼ਕਿਲ ਸੀ । ਇਨ੍ਹਾਂ ਹੀ ਨਹੀਂ ਡਿਲੀਵਰੀ ਤੋਂ ਪਹਿਲਾਂ ਬੱਚਾ ਸਟੂਲ ਪਾਸ ਕਰ ਚੁੱਕਾ ਸੀ । ਬੱਚੇਦਾਨੀ ਦਾ ਇੰਫੈਕਟੇਡ ਪਾਣੀ ਉਸ ਦੇ ਸ਼ਰੀਰ ਵਿੱਚ ਜਾਣ ਨਾਲ ਇੰਫੈਕਸ਼ਨ ਕਾਫੀ ਜ਼ਿਆਦਾ ਹੋ ਚੁੱਕਿਆ ਸੀ ।
ਬਾਰਡਰ ਨੇ ਭਾਰਤ ਵਿੱਚ ਸਾਹ ਲਿਆ ਅਤੇ ਦਮ ਵੀ ਤੋੜਿਆ
ਬਾਰਡਰ ਦੇ ਮਾਪੇ ਭਾਵੇਂ ਪਾਕਿਸਤਾਨ ਦੇ ਸਨ । ਪਰ ਉਸ ਦਾ ਜਨਮ ਅਤੇ ਇੱਕ ਦਿਨ ਦੇ ਸਾਹ ਉਸ ਨੇ ਭਾਰਤ ਵਿੱਚ ਲਏ। ਇਨ੍ਹਾਂ ਹੀ ਨਹੀਂ ਅੰਤਿਮ ਸਸਕਾਰ ਵੀ ਉਸ ਦਾ ਭਾਰਤ ਦੀ ਜ਼ਮੀਨ ‘ਤੇ ਹੀ ਹੋਇਆ । ਪਿਤਾ ਕੈਲਾਸ਼ ਨੇ ਦੱਸਿਆ ਉਨ੍ਹਾਂ ਨੇ ਬੱਚੇ ਨੂੰ ਦਫਨ ਕੀਤਾ ਹੈ । ਪਰ ਬੱਚੇ ਦੇ ਜਾਣ ਦਾ ਗਮ ਉਹ ਕਦੇ ਵੀ ਨਹੀਂ ਭੁੱਲ ਸਕਣਗੇ। ਉਸ ਮਾਂ ਦਾ ਬੁਰਾ ਹਾਲ ਹੈ ਜਿਸ ਨੇ 9 ਮਹੀਨੇ ਬੱਚੇ ਨੂੰ ਆਪਣੇ ਕੋਖ ਵਿੱਚ ਰੱਖਿਆ ਸੀ । ਹੁਣ ਪਰਿਵਾਰ ਮਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਉਸ ਤੋਂ ਬਾਅਦ ਹੀ ਉਹ ਅਗੇ ਜੋਧਪੁਰ ਰਵਾਨਾ ਹੋਵੇਗਾ ।