India

24 ਘੰਟਿਆਂ ਦੌਰਾਨ ਡੇਢ ਲੱਖ ਨਵੇਂ ਮਰੀਜ਼ ਮਿਲੇ, ਦਿੱਲੀ ਵਿੱਚ ਵੀਕੈਂਡ ਕਰਫਿਊ

‘ਦ ਖ਼ਾਲਸ ਬਿਊਰੋ : ਭਾਰਤ ਵਿੱਚ ਓਮੀਕਰੋਨ  ਦਾ ਮਾਰੂ  ਪ੍ਰਭਾਵ ਬੜੀ ਤੇਜੀ ਨਾਲ ਵੱਧਣ ਲੱਗਾ ਹੈ। ਭਾਰਤ ਵਿੱਚ 24 ਘੰਟਿਆਂ ਦੌਰਾਨ ਡੇਢ ਲੱਖ ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਏ ਹਨ। ਦਿੱਲੀ ਸਥਿਤੀ ਵਧੇਰੇ ਗੰਭੀਰ ਜਿਸ ਕਰਕੇ ਇੱਥੇ ਵੀਕੈਂਡ ਕਰਫਿਊ ਲਗਾ ਦਿੱਤਾ ਗਿਆ ਹੈ। ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,335 ਮਾਮਲੇ ਸਾਹਮਣੇ ਆਏ ਹਨ ਅਤੇ 9 ਲੋਕਾਂਦੀ ਮੌਤ ਹੋ ਗਈ ਹੈ। ਜੇਕਰ ਕਿਸੇ ਨੇ ਟਰੇਨ, ਬੱਸ ਜਾਂ ਫਲਾਈਟ ਫੜਨੀ ਹੈ, ਤਾਂ ਉਸ ਨੂੰ ਨੇੜੇ ਦੇ ਰੇਲਵੇਸਟੇਸ਼ਨ, ਬੱਸ ਸਟੈਂਡ ਜਾਂ ਏਅਰਪੋਰਟ ‘ਤੇ ਜਾਇਜ਼ ਟਿਕਟ ਨਾਲ ਜਾਣ ਦੀ ਇਜਾਜ਼ਤ ਦਿੱਤੀਜਾਵੇਗੀ। ਇਸ ਦੇ ਨਾਲ ਹੀ ਕਿਸੇ ਹੋਰ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਨਾਲ ਇੱਕ ਆਈਡੀ ਕਾਰਡ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਨੂੰ ਖੇਤਰ ਦਸਣਾ ਵੀ ਜ਼ਰੂਰੀ ਹੋਵੇਗਾ।ਕਰਫਿਊ ਦੌਰਾਨ ਗਰਭਵਤੀ ਔਰਤਾਂ ਅਤੇ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ ਦਿਖਾ ਕੇ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ।
ਮਹਾਂਰਾਸ਼ਟਰ ਅਤੇ ਬੰਗਾਲ ਵਿੱਚ ਸੰਕਰਮਣ ਦੇ ਸਭ ਤੋਂ ਵੱਧ ਕੇਸ ਆਏ ਹਨ  ਤੇ ਸੰਕਰਮਣ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ।  ਸੂਬਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 40,925 ਅਤੇ ਬੰਗਾਲ ਵਿੱਚ 18,213 ਮਾਮਲੇ ਹਨ। ਕੇਰਲ ਵਿੱਚ 25 ਅਤੇ ਹਰਿਆਣਾ ਵਿੱਚ 9 ਸਮੇਤ ਕੁੱਲ 34 ਨਵੇਂ ਮਾਮਲੇ ਅੱਜ ਦਰਜ ਕੀਤੇ ਗਏ। 24 ਘੰਟਿਆਂ ਵਿੱਚ ਨਵੇਂ ਰੂਪ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1259 ਹੋ ਗਈ, ਜਦੋਂ ਕਿ 1785 ਮਰੀਜ਼ ਅਜੇ ਵੀ ਇਲਾਜ ਅਧੀਨ ਹਨ। ਮਹਾਰਾਸ਼ਟਰ ਵਿੱਚ ਦੇਸ਼ ਵਿੱਚ ਨਵੇਂ ਵੇਰੀਐਂਟ ਦੇ ਸਭ ਤੋਂ ਵੱਧ 876 ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ (465) ਦੂਜੇ ਨੰਬਰ ‘ਤੇ, ਕਰਨਾਟਕ (333) ਤੀਜੇ ਨੰਬਰ ‘ਤੇ, ਕੇਰਲ (309) ਚੌਥੇ ਨੰਬਰ ‘ਤੇ ਅਤੇ ਰਾਜਸਥਾਨ (291) ਮਾਮਲਿਆਂ ਨਾਲ ਪੰਜਵੇਂ ਨੰਬਰ ‘ਤੇ ਹੈ। ਪੰਜਾਬ ਵਿੱਚ 2874 ਲੋਕ ਸੰਕਰਮਿਤ ਪਾਏ ਗਏ। 135 ਲੋਕ ਠੀਕ ਹੋ ਗਏ ਅਤੇ 1 ਮਰੀਜ਼ ਦੀ ਮੌਤ ਹੋ ਗਈ। ਇਸ ਵੇਲੇ 9425 ਮਰੀਜ਼ ਇਲਾਜ ਅਧੀਨ ਹਨ। ਇਸ ਦੇ ਨਾਲ ਹੀ ਹਰਿਆਣਾ ‘ਚ ਸ਼ੁੱਕਰਵਾਰ ਨੂੰ 3748 ਲੋਕ ਸੰਕਰਮਿਤ ਪਾਏ ਗਏ। 882 ਲੋਕ ਠੀਕ ਹੋ ਗਏ ਹਨ ਅਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। 10,775 ਇਸ ਸਮੇਂ ਇਲਾਜ ਅਧੀਨ ਹਨ।