Punjab

ਭਾਈ ਅੰਮ੍ਰਿਤਪਾਲ ਸਿੰਘ ਦੇ ਨਿਰਦੇਸ਼ ‘ਤੇ ਹੁਣ ਜਲੰਧਰ ਦੇ ਗੁਰਦੁਆਰੇ ‘ਚ ਰੱਖੇ ਬੈਂਚਾਂ ਦਾ ਕੀਤਾ ਇਹ ਹਾਲ , ਕਿਹਾ ਗੁਰੂ ਘਰਾਂ ਨੂੰ ਬਣਾਇਆ ਹੋਇਆ ਪੈਲੇਸ

On the instructions of Bhai Amritpal Singh, now the benches kept in the Gurdwara of Jalandhar were burnt,

ਜਲੰਧਰ ਵਿਖੇ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਲਾਈਆਂ ਬੈਂਚ ਕੁਰਸੀਆਂ ਨੂੰ ਬਾਹਰ ਕੱਢ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਖਾਲਸਾ ਵਹੀਰ ਦੌਰਾਨ ਜਲੰਧਰ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਗੁਰੂਘਰਾਂ ਦਾ ਦੌਰਾ ਕੀਤਾ। ਉਹ ਆਪਣੇ ਸਮਰਥਕਾਂ ਨਾਲ ਸ਼ਹਿਰ ਤੋਂ ਪੌਸ਼ ਏਰੀਆ ਮਾਡਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਪੁੱਜੇ। ਉਨ੍ਹਾਂ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਉਥੇ ਪਈਆਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਦੇਖ ਕੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕੀ ਅਸੀਂ ਗੁਰੂ ਸਾਹਿਬ ਦੇ ਬਰਾਬਰ ਬੈਠ ਸਕਦੇ ਹਾਂ? ਇੱਥੇ ਕੁਰਸੀਆਂ ਅਤੇ ਸੋਫੇ ਲਗਾ ਕੇ ਪੰਜਾਬ ਦੰ ਗੁਰਦੁਆਰਿਆਂ ਨੂੰ ਪੈਲੇਸ ਬਣਾ ਕੇ ਰੱਖ ਦਿੱਤਾ ਹੈ।

ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾ ਨੇ ਗੁਰਦੁਆਰਾ ਸਾਹਿਬ ਦੇ ਬੈਂਚਾ ਨੂੰ ਬਾਹਰ ਕੱਢ ਕੇ ਅੱਗ ਲਾ ਦਿੱਤੀ । ਪਹਿਲਾਂ ਗੁਰੂਘਰ ਵਿੱਚ ਬੈਠਣ ਲਈ ਲਾਏ ਗਏ ਬੈਂਚਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਸ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਗੁਰੂ ਘਰਾਂ ਵਿੱਚ ਪਈਆਂ ਕੁਰਸੀਆਂ ਨੂੰ ਅੱਗ ਲਾਉਣ ਨੂੰ ਲਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਰਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਨੂੰ ਵੀ ਬਰਾਬਰ ਵਿੱਚ ਬੈਠਣ ਦੀ ਇਜਾਜ਼ਤ ਨਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੁਨਾਹ ਕਰ ਰਿਹਾ ਹੈ । ਦਾਦੂਵਾਲ ਨੇ ਅੰਮ੍ਰਿਤਪਾਲ ਸਿੰਘ ਨੂੰ ਅਪੀਲ ਕਰਦਿਆਂ  ਕਿਹਾ ਕਿ ਮੈਂ ਇਹ ਮੰਨਦਾ ਹਾਂ ਗੁਰੂ ਘਰਾਂ ਵਿੱਚ ਸੌਫੇ ਅਤੇ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਉਨ੍ਹਾਂ ਨੂੰ ਅੱਗ ਲਾ ਸਾੜਨਾ ਇਹ ਗਲਤ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨਾਂ ਕੁਰਸੀਆਂ ਜਾਂ ਸੌਫਿਆ ਨੂੰ ਕਿਸੇ ਸਹੀ ਤਾਂ ‘ਤੇ ਰੱਖ ਦਿੱਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਕਪੂਰਥਲਾ ਦੇ ਪਿੰਡ ਬਿਹਾਰੀਪੁਰ ਵਿਖੇ ਗੁਰੂ ਘਰ ਵਿੱਚ ਰੱਖੇ ਬੈਂਚ ਕਢਵਾਏ ਗਏ ਸਨ ਅਤੇ ਫਿਰ ਇਨ੍ਹਾਂ ਨੂੰ ਅੱਗ ਲਗਾ ਕੇ ਮਚਾ ਦਿੱਤਾ ਗਿਆ। ਇਸ ਸਾਰੇ ਮਾਮਲੇ ‘ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਗੁਰੂਘਰਾਂ ਵਿੱਚ ਬੈਂਚ ਰੱਖਣਾ ਗੁਰੂ ਦੀ ਬੇਅਦਬੀ ਹੈ, ਕਿਉਂਕਿ ਗੁਰੂ ਸਾਹਿਬ ਦੇ ਬਰਾਬਰ ਕੋਈ ਨਹੀਂ ਬੈਠ ਸਕਦਾ।

ਭਾਈ ਅੰਮ੍ਰਿਤਪਾਲ ਸਿੰਘ ਦੇ ਨਿਰਦੇਸ਼ ‘ਤੇ ਗੁਰੂ ਘਰਾਂ ‘ਚ ਰੱਖੀਆਂ ਕੁਰਸੀਆਂ ਦਾ ਸੰਗਤਾਂ ਨੇ ਕੀਤਾ ਇਹ ਹਾਲ ! ਪ੍ਰਬੰਧਕਾਂ ਨੂੰ ਦਿੱਤੀ ਚੇਤਾਵਨੀ

ਇਸ ਬਾਬਤ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਇੱਕ ਸੰਕੇਤ ਵੱਜੋਂ ਕੀਤੀ ਗਈ ਕਾਰਵਾਈ ਹੈ, ਤਾਂ ਕਿ ਸਭ ਨੂੰ ਚੇਤੇ ਹੋ ਜਾਵੇ ਕਿ ਇਹ ਗੱਲ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਕਿਹਾ ਕਿ ਤਰਕ ਦਿੱਤਾ ਜਾ ਰਿਹਾ ਸੀ ਕਿ ਸਿਹਤ ਖ਼ਰਾਬ ਦੇ ਮੱਦੇਨਜ਼ਰ ਲਾਇਆ ਜਾਣ ਵਾਲਾ ਇੱਕ ਬੈਂਚ ਅੱਜ ਕਈ ਬੈਂਚਾਂ ਦੀ ਜਗ੍ਹਾ ਲੈ ਗਿਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੇਕਰ ਮਹਾਰਾਜ ਜ਼ਮੀਨ ‘ਤੇ ਬੈਠੇ ਹੋਣ ਤਾਂ ਸਿੱਖਾਂ ਨੂੰ ਸਤਿਕਾਰ ਵੱਜੋਂ ਟੋਆ ਪੁੱਟ ਕੇ ਨੀਵੇਂ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਜੇਕਰ ਮਹਾਰਾਜ ਤਖਤ ਉਪਰ ਹਨ ਤੇ ਬਰਾਬਰ ਤਖਤ ਲੱਗ ਜਾਵੇ ਤਾਂ ਇਸਤੋਂ ਵੱਡਾ ਕੋਈ ਗੁਨਾਹ ਨਹੀਂ ਹੈ।