India Sports

ਓਲੰਪਿਕ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ

Olympic medalist Mirabai Chanu created history

‘ਦ ਖ਼ਾਲਸ ਬਿਊਰੋ : ਭਾਰ ਤੋਲਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸਨੇ ਭਾਰ ਤੋਲਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਇਹ ਪ੍ਰਾਪਤੀ ਕੀਤੀ ਹੈ । ਇਸ ਦੌਰਾਨ ਚੀਨੀ ਵੇਟਲਿਫਟਰ ਜਿਆਂਗ ਹੁਈਹੁਆ ਨੇ 206 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। ਦੂਜੇ ਪਾਸੇ ਚੀਨ ਦੇ ਇਕ ਹੋਰ ਵੇਟਲਿਫਟਰ ਓਲੰਪਿਕ ਚੈਂਪੀਅਨ ਹੋਊ ਝੀਹੂਈ ਨੇ 198 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਮਗਾ ਜਿੱਤੀਆ ਹੈ। ‘ਤੇ ਜਗ੍ਹਾ ਬਣਾਈ।

ਕੋਲੰਬੀਆ ਦੇ ਬੋਗੋਟਾ ‘ਚ ਹੋਈ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ‘ਚ ਮੀਰਾ ਦਾ ਸਫਰ ਆਸਾਨ ਨਹੀਂ ਸੀ। ਉਹ ਸੱਟ ਨਾਲ ਜੂਝ ਰਹੀ ਸੀ। ਪਰ ਉਸਦੀ ਹੌਂਸਲੇ ਤੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ। ਉਸ ਨੇ 113 ਕਿਲੋ ਭਾਰ ਚੁੱਕ ਕੇ ਕਲੀਨ ਐਂਡ ਜਰਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਹਾਲਾਂਕਿ, ਸਨੈਚ ਦੀ ਕੋਸ਼ਿਸ਼ ਦੌਰਾਨ, ਉਸਨੇ ਇੱਕ ਸ਼ਾਨਦਾਰ ਬਚਾਅ ਕੀਤਾ ਜਦੋਂ ਉਹ ਭਾਰ ਚੁੱਕ ਰਹੀ ਸੀ ਜਦੋਂ ਉਸਨੇ ਆਪਣਾ ਸੰਤੁਲਨ ਗੁਆ ਦਿੱਤਾ। ਪਰ ਅਜਿਹੀ ਹਾਲਤ ਵਿੱਚ ਆਪਣੇ ਸਰੀਰ ਉੱਤੇ ਕਾਬੂ ਰੱਖਦੇ ਹੋਏ ਉਸਨੇ ਆਪਣੇ ਗੋਡਿਆਂ ਅਤੇ ਹੇਠਲੇ ਸਰੀਰ ਦਾ ਸਹਾਰਾ ਲਿਆ। ਮੀਰਾਬਾਈ ਨੇ ਸਨੈਚ ਵਿੱਚ 87 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 200 ਕਿਲੋ ਭਾਰ ਚੁੱਕਿਆ।

ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਚੈਂਪੀਅਨ ਹੋਊ ਝੀਹੂਈ ਨੂੰ ਹਰਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਝੀਹੂਈ ਕਲੀਨ ਐਂਡ ਜਰਕ ਵਿੱਚ 109 ਕਿਲੋ ਭਾਰ ਚੁੱਕ ਸਕੀ ਸੀ ਅਤੇ ਸਨੈਚ ਵਿੱਚ ਉਸ ਨੇ 89 ਕਿਲੋ ਭਾਰ ਚੁੱਕਿਆ। ਜਦਕਿ ਭਾਰਤੀ ਵੇਟਲਿਫਟਰ ਚਾਨੂ ਕਲੀਨ ਐਂਡ ਜਰਕ ਵਿੱਚ 113 ਕਿਲੋ ਅਤੇ ਸਨੈਚ ਵਿੱਚ 87 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਕਾਮਯਾਬ ਰਹੀ।

ਝੀਹੂਈ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜਦਕਿ ਮੀਰਾਬਾਈ ਨੇ ਚਾਂਦੀ ਦੇ ਤਗਮਾ ਪੱਕਾ ਕੀਤਾ। ਇਸ ਦੇ ਨਾਲ ਹੀ ਜਿਆਂਗ ਹੁਈਹੁਆ ਨੇ ਕਲੀਨ ਐਂਡ ਜਰਕ ਵਿੱਚ 113 ਕਿਲੋ ਅਤੇ ਸਨੈਚ ਵਿੱਚ 93 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 206 ਕਿਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।