ਜਲੰਧਰ ( Jalandhar) ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjeet Singh Channi ) ਅਤੇ ਫਿਲੌਰ ਤੋਂ ਵਿਧਾਇਕ ਵਿਰਮਜੀਤ ਸਿੰਘ ਚੌਧਰੀ (Vikramjeet singh Choudhary) ਵਿੱਚ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਵਿਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਆਪਣੇ ਮਾਤਾ ਨੂੰ ਟਿਕਟ ਨਾਂ ਮਿਲਣ ਕਾਰਨ ਨਰਾਜ਼ ਸਨ। ਜਿਸ ਕਰਕੇ ਉਹ ਲਗਾਤਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰ ਰਹੇ ਹਨ। ਵਿਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਚੰਨੀ ਇਕ ਔਰਤ ਦੀ ਪਿੱਠ ‘ਤੇ ਹੱਥ ਰੱਖ ਰਹੇ ਹਨ।
ਪੋਸਟਰ ‘ਤੇ ਲਿਖਿਆ ਹੈ ਕਿ ਸਾਵਧਾਨ ਰਹੋ, ਸਾਵਧਾਨ ਰਹੋ, ਸੁਰੱਖਿਅਤ ਰਹੋ, ਸੁਰੱਖਿਅਤ ਰਹੋ। ਇਹ ਹਨ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ। ਇਹ ਪੋਸਟਰ ਫਿਲੌਰ ਵਿੱਚ ਲਗਾਏ ਗਏ ਸਨ ਪਰ ਕੁਝ ਸਮੇਂ ਬਾਅਦ ਹਟਾ ਦਿੱਤੇ ਗਏ।
ਵਿਧਾਇਕ ਵਿਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ “ਚੰਨੀ ਦਾ ਪਿਛਲਾ ਦੁਰਵਿਵਹਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੰਨੀ ਨੈਤਿਕ ਤੌਰ ‘ਤੇ ਭ੍ਰਿਸ਼ਟ ਵਿਅਕਤੀ ਹੈ ਅਤੇ ਉਸ ‘ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਉਕਤ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਦਾ ਮੈਂਬਰ ਹੈ ਅਤੇ ਉਸ ਨੂੰ ਕਿੰਨਾ ਸਮਰਪਿਤ ਹੈ।
ਚੰਨੀ ਦੇ ਚੋਣ ਪ੍ਰਬੰਧਕ ਜਿੱਥੇ ‘ਜਲੰਧਰ ਸ਼ਹਿਰ ‘ਚ ਚੰਨੀ ਦੀ ਲਹਿਰ’ ਦੇ ਸੁਪਨੇ ਲੈ ਰਹੇ ਹਨ, ਉਥੇ ਹੀ ਜਲੰਧਰ ਦੀਆਂ ਔਰਤਾਂ ਦਾ ਨਾਅਰਾ ‘ਘਰ-ਘਰ ਦੀ ਮੈਂ ਚਲੀ ਗਲੀ, ਚੰਨੀ ਕਾਰਦਾ ਗੰਦੀ ਗੱਲ’ ਹੈ। ਚੰਨੀ ਦਾ ਅਸਲੀ ਚਿਹਰਾ ਅਤੇ ਕਿਰਦਾਰ ਹੁਣ ਜਲੰਧਰ ਹਲਕੇ ਦਾ ਹਰ ਵਿਅਕਤੀ ਜਾਣਦਾ ਹੈ।
ਵਿਰਮਜੀਤ ਚੌਧਰੀ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਹਨ, ਜਿਨ੍ਹਾਂ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ , ਪਰ ਉਹ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੋਂ ਚੋਣ ਹਾਰ ਗਏ ਸਨ, ਜੋ ਹੁਣ ਭਾਜਪਾ ਦੇ ਉਮੀਦਵਾਰ ਹਨ। ਵਿਰਮਜੀਤ ਚੌਧਰੀ ਆਪਣੀ ਮਾਤਾ ਕਰਮਜੀਤ ਕੌਰ ਚੌਧਰੀ ਲਈ ਟਿਕਟ ਦੀ ਮੰਗ ਕਰ ਰਹੇ ਸਨ, ਪਰ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜਿਸ ਤੋਂ ਨਰਾਜ਼ ਹੋ ਕੇ ਕਰਮਜੀਤ ਕੌਰ ਚੌਧਰੀ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਬੀਤੇ ਦਿਨ ਵਿਰਮਜੀਤ ਚੌਧਰੀ ਨੂੰ ਵੀ ਸਸਪੈਂਡ ਕਰ ਦਿੱਤਾ ਹੈ।
ਇਹ ਵੀ ਪੜ੍ਹੋ – ਸਾਵਧਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ‘ਔਰੈਂਜ ਅਲਰਟ’, ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ