Others

ਸੁਪਰੀਮ ਕੋਰਟ: ਨੁਪੁਰ ਸ਼ਰਮਾ ਇਸ ਤਰ੍ਹਾਂ ਮੰਗੇ ਦੇਸ਼ ਤੋਂ ਮੁਆਫੀ !ਮੁਲਕ ਦਾ ਮਹੌਲ ਵਿਗਾੜਿਆ

ਧਰਮ ਵਿਸ਼ੇਸ਼ ਦੇ ਖਿ ਲਾਫ਼ ਕੀਤੀ ਟਿੱਪਣੀ ਤੇ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਤਗੜੀ ਫਟਕਾਰ ਲਗਾਈ

‘ਦ ਖ਼ਾਲਸ ਬਿਊਰੋ : ਸਾਬਕਾ ਬੀਜੇਪੀ ਆਗੂ ਨੁਪੁਰ ਸ਼ਰਮਾ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਗੜੀ ਫਟਕਾਰ ਲੱਗੀ ਹੈ। ਅਦਾਲਤ ਨੇ ਹਿਦਾਇਤ ਦਿੱਤੀ ਕੀ ਉਹ ਦੇਸ਼ ਤੋਂ ਟੀਵੀ ਦੇ ਜ਼ਰੀਏ ਮੁਆਫੀ ਮੰਗਣ। ਉਨ੍ਹਾਂ ਦੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤ ਰਾ ਪੈਦਾ ਹੋ ਗਿਆ ਹੈ।ਇਸ ਨਾਲ ਦੇਸ਼ ਵਿੱਚ ਅਸ਼ਾਂਤੀ ਦਾ ਮਹੌਲ ਬਣ ਗਿਆ ਹੈ, ਹਾਲਾਂਕਿ ਨੁਪੁਰ ਸ਼ਰਮਾ ਨੇ ਜਦੋਂ ਟੀਵੀ ਡਿਬੇਟ ‘ ਤੇ ਕਿਸੇ ਵਿਸ਼ੇਸ਼ ਧਰਮ ਖਿ ਲਾਫ਼ ਟਿਪਣੀ ਕੀਤੀ ਸੀ ਤਾਂ ਉਨ੍ਹਾਂ ਨੇ ਮੁਆਫੀ ਮੰਗ ਲਈ ਪਰ ਸ਼ਰਤਾਂ ਦੇ ਨਾਲ,ਇਸ ਤੋਂ ਇਲਾਵਾ ਅਦਾਲਤ ਤੋਂ ਨੁਪੁਰ ਸ਼ਰਮਾ ਨੂੰ ਇਕ ਹੋਰ ਝਟਕਾ ਲੱਗਿਆ ਹੈ ।

ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ

ਨੁਪੁਰ ਸ਼ਰਮਾ ਨੇ SC ਤੋਂ ਇਹ ਮੰਗ ਕੀਤੀ ਸੀ

ਨੁਪੁਰ ਸ਼ਰਮਾ ਦੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਖਿ ਲਾਫ਼ ਦਰਜ ਮਾਮਲਿਆਂ ਦੀ ਸੁਣਵਾਈ ਦਿੱਲੀ ਟਰਾਂਸਫਰ ਕਰ ਦਿੱਤੀ ਜਾਵੇ ਕਿਉਂਕਿ ਉਸ ਦੀ ਜਾਨ ਨੂੰ ਖ਼ਤ ਰਾ ਹੈ, ਜਿਸ ‘ਤੇ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ । ਸੁਣਵਾਈ ਦੌਰਾਨ ਅਦਾਲਤ ਨੇ ਜਦੋਂ ਨੁਪੁਰ ਸ਼ਰਮਾ ਨੂੰ ਦੇਸ਼ ਤੋਂ ਮੁਆਫੀ ਮੰਗਣ ਦੇ ਨਿਰਦੇਸ਼ ਦਿੱਤੇ ਤਾਂ ਨੁਪੁਰ ਸ਼ਰਮਾ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ ਪਹਿਲਾਂ ਹੀ ਮੁਆਫੀ ਮੰਗ ਲਈ ਹੈ ਅਤੇ ਅਦਾਲਤ ਨੇ ਕਿਹਾ ਟੀਵੀ ਦੇ ਜ਼ਰੀਏ ਉਹ ਦੇਸ਼ ਤੋਂ ਮੁਆਫੀ ਮੰਗਣ ।

ਸਾਬਕਾ ਬੀਜੇਪੀ ਆਗੂ ਨੁਪੁਰ ਸ਼ਰਮਾ

ਸੁਣਵਾਈ ਦੌਰਾਨ ਅਦਾਲਤ ਦੀਆਂ ਸਖ਼ਤ ਟਿੱਪਣੀਆਂ !

  • ਨੁਪੁਰ ਦੇ ਵਕੀਲ ਨੇ ਕਿਹਾ ਉਹ ਜਾਂਚ ਵਿੱਚ ਸ਼ਾਮਲ ਹੋ ਰਹੀ ਹੈ
  • ਅਦਾਲਤ ਨੇ ਕਿਹਾ ਕਿ ਤੁਹਾਡੇ ਲਈ ਰੈੱਡ ਕਾਰਪੇਟ ਹੋਣਾ ਚਾਹੀਦਾ ਹੈ, ਜਦੋਂ ਤੁਸੀਂ ਕਿਸੇ ਦੇ ਖਿਲਾ ਫ਼ ਸ਼ਿਕਾਇਤ ਕਰਦੇ ਹੋ ਤਾਂ ਉਸ ਨੂੰ ਫੋਰਨ ਗ੍ਰਿਫ ਤਾਰ ਕਰ ਲਿਆ ਜਾਂਦਾ ਹੈ। ਰਸੂਕ ਦੀ ਵਜ੍ਹਾਂ ਕਰਕੇ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ।
  • ਨੁਪੁਰ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਧਮ ਕੀਆਂ ਮਿਲ ਰਹੀਆਂ ਨੇ, ਉਹ ਕੇਸ ਦੀ ਤਰੀਕ ਲਈ ਇਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੀ ।
  • ਸੁਪਰੀਮ ਕੋਰਟ ਨੇ ਸਖ਼ਤ ਟਿਪਣੀ ਕਰਦੇ ਹੋਏ ਕਿਹਾ ਕੀ ਨੁਪੁਰ ਨੂੰ ਧ ਮਕੀਆਂ ਮਿਲ ਰਹੀਆਂ ਨੇ ਜਾਂ ਫਿਰ ਉਹ ਆਪ ਦੇਸ਼ ਦੀ ਸੁਰੱਖਿਆ ਲਈ ਖ਼ ਤਰਾ ਹੈ, ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ?
  • ਸੁਪਰੀਮ ਕੋਰਟ ਨੇ ਕਿਹਾ ਇਕ ਵਿਸ਼ੇਸ਼ ਧਰਮ ਖਿਲਾ ਫ ਨੁਪੁਰ ਦੀ ਟਿਪਣੀ, ਸਸਤਾ ਪ੍ਰਚਾਰ ਸੀ ਜਾਂ ਫਿਰ ਸਿਆਸੀ ਏਜੰਡਾ ਦੇ ਨਾਲ ਨਾਪਾਕ ਗਤਿਵਿਧੀਆਂ ਦੇ ਲਈ ਸੀ। ਇਹ ਧਾਰਮਿਕ ਲੋਕ ਨਹੀਂ ਨੇ ਅਤੇ ਭੜ ਕਾਉ ਣ ਦੇ ਲਈ ਬਿਆਨ ਦਿੰਦੇ ਹਨ। ਅਜਿਹੇ ਲੋਕ ਦੂਜੇ ਧਰਮਾਂ ਦੀ ਇਜ਼ਤ ਨਹੀਂ ਕਰਦੇ ।
  • ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਸੀਂ ਵੇਖਿਆ ਹੈ ਕੀ ਬਹਿਸ ਦੌਰਾਨ ਨੁਪੁਰ ਨੇ ਕਿਵੇਂ ਉਕਸਾਉਣ ਵਾਲੀ ਗੱਲਾਂ ਕਹੀਆਂ , ਉਸ ਦੇ ਬਾਅਦ ਵੀ ਨੁਪੁਰ ਕਹਿੰਦੀ ਹੈ ਕਿ ਮੈਂ ਇਕ ਵਕੀਲ ਹਾਂ, ਇਹ ਇਕ ਸ਼ ਰਮ ਨਾਕ ਹੈ। ਨੁਪੁਰ ਪੂਰੇ ਦੇਸ਼ ਤੋਂ ਮੁਆਫੀ ਮੰਗੇ।

-ਸੁਪਰੀਮ ਕੋਰਟ ਨੇ ਅੱਗੇ ਟਿਪਣੀ ਕਰਦੇ ਹੋਏ ਕਿਹਾ ਇਹ ਪਟੀਸ਼ਨ ਤੁਹਾਡੇ ਘਮੰਡ ਨੂੰ ਵਿਖਾਉਂਦੀ ਹੈ,ਤੁਸੀਂ ਨਿੱਚਲੀ ਅਦਾਲਤ ਦੀ ਥਾਂ ਸਿੱਧੇ ਸੁਪਰੀਮ ਕੋਰਟ ਪਹੁੰਚ ਗਏ । ਦੇਸ਼ ਦੀਆਂ ਦੂਜੀਆਂ ਅਦਾਲਤਾਂ ਤੁਹਾਡੇ ਲਈ ਛੋਟੀਆਂ ਹਨ।

ਨੁਪੁਰ ਦੇ ਬਿਆਨ ਨਾਲ ਮਹੌਲ ਖ਼ਰਾਬ ਹੋਇਆ

ਟੀਵੀ ਡਿਬੇਟ ਦੌਰਾਨ ਨੁਪੁਰ ਸ਼ਰਮਾ ਨੇ ਇਕ ਖ਼ਾਸ ਧਰਮ ਖਿ ਲਾਫ਼ ਟਿਪਣੀ ਕੀਤੀ ਸੀ ਜਿਸ ਤੋਂ ਬਾਅਦ ਯੂਪੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰ ਸਾ ਹੋ ਗਈ ਸੀ। ਰਾਜਸਥਾਨ ਵਿੱਚ ਜਿਸ ਤਰ੍ਹਾਂ ਇਕ ਸ਼ਖ਼ਸ ਨੂੰ ਨੁਪੁਰ ਸ਼ਰਮਾ ਦੀ ਹਿਮਾਇਤ ਕਰਨ ਲਈ ਤਾਲੀ ਬਾਨੀ ਤਰੀਕੇ ਨਾਲ ਕਤ ਲ ਕੀਤਾ ਉਹ ਵੀ ਨਫਰਤੀ ਹਿੰ ਸਾ ਦਾ ਵੱਡਾ ਉਦਾਰਣ ਹੈ। ਨੁਪੁਰ ਸ਼ਰਮਾ ਦੀ ਟਿਪਣੀ ਦੀ ਵਜ੍ਹਾਂ ਕਰਕੇ ਖਾੜੀ ਮੁਲਕਾਂ ਸਾਹਮਣੇ ਵੀ ਭਾਰਤ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਸਫੀਰ ਨੂੰ ਖਾੜੀ ਮੁਲਕਾਂ ਨੇ ਤਲਬ ਕਰਕੇ ਆਪਣੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ। ਜਿਸ ਤੋਂ ਬਾਅਦ ਬੀਜੇਪੀ ਨੇ ਨੁਪੁਰ ਸ਼ਰਮਾ ਅਤੇ ਉਨ੍ਹਾਂ ਦੇ ਬਿਆਨ ਦੀ ਹਿਮਾਇਤ ਕਰਨ ਵਾਲੇ ਨਵੀਨ ਜਿੰਦਲ ਨੂੰ ਪਾਰਟੀ ਤੋਂ ਕੱਢ ਦਿੱਤਾ ਸੀ