India Punjab

ਕੈਪਟਨ ਅਮਰਿੰਦਰ ਦੀ ਪਾਰਟੀ ਦਾ ਇਸ ਦਲ ‘ਚ ਹੋਵੇਗਾ ਰਲੇਵਾਂ !ਇਸ ਨਵੇਂ ਰੋਲ ‘ਚ ਨਜ਼ਰ ਆਉਣਗੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਦਾ ਲੰਦਨ ਵਿੱਚ ਚੱਲ ਰਿਹਾ ਹੈ ਇਲਾਜ

ਦ ਖ਼ਾਲਸ ਬਿਊਰੋ : ਪਿਛਲੇ ਸਾਲ ਕਾਂਗਰਸ ਹਾਈਕਮਾਨ  ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕੈਪਟਨ ਅਮਰਿਦੰਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਬੀਜੇਪੀ  ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਲੜੀਆਂ ਸਨ। ਕੈਪਟਨ ਨੂੰ ਸਫਲਤਾ ਹਾਸਲ ਨਹੀਂ ਹੋਈ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਰਣਨੀਤੀ ਬਦਲ ਸਕਦੇ ਹਨ। ਚਰਚਾਵਾਂ ਨੇ ਇਸੇ ਮਹੀਨੇ ਦੇ ਅਖੀਰ ਵਿੱਚ ਸਾਬਕਾ ਮੁੱਖ ਮੰਤਰੀ ਬੀਜੇਪੀ ਵਿੱਚ ਪੰਜਾਬ ਲੋਕ ਕਾਂਗਰਸ ਦਾ ਰਲੇਵਾਂ ਕਰ ਸਕਦੇ ਹਨ।

ਕੈਪਟਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚੰਗੇ ਰਿਸ਼ਤੇ ਨੇ,ਇਲਾਜ ਲਈ ਲੰਦਨ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਸੀ। ਦਰੱਸਲ ਕਾਂਗਰਸ ਛੱਡਣ ਤੋਂ ਬਾਅਦ ਹੀ ਚਰਚਾਵਾਂ ਸਨ ਕੀ ਕੈਪਟਨ  ਅਮਰਿੰਦਰ ਸਿੰਘ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਕੁਝ ਸਿਆਸੀ ਦਾਅ ਪੇਚ ਦੀ ਵਜ੍ਹਾਂ ਕਰਕੇ ਇਸ ਨੂੰ ਅੰਜਾਮ ਨਹੀਂ ਦਿੱਤੀ ਗਿਆ ਸੀ। ਬੀਜੇਪੀ ਵੀ ਕੈਪਟਨ ਨੂੰ ਬਦਲੇ ਵਿੱਚ ਅਹਿਮ ਜ਼ਿਮੇਵਾਰੀ ਸੌਂਪ ਸਕਦੀ ਹੈ।

ਬੀਜੇਪੀ ਕੈਪਟਨ ਨੂੰ ਸੌਂਪ ਸਕਦੀ ਹੈ ਵੱਡੀ ਜ਼ਿਮੇਵਾਰੀ

ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਕੈਪਟਨ ਨੂੰ ਵੱਡੀ ਜ਼ਿਮੇਵਾਰੀ ਸੌਂਪ ਸਕਦੀ ਹੈ, ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਜੋੜੀ ਮੁੜ ਤੋਂ ਇਕੱਠੀ ਨਜ਼ਰ ਆਏ। ਜਾਖੜ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਪਹਿਲਾਂ ਤੋਂ ਚੱਲ ਰਹੀਆਂ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਜੱਟ ਤੇ ਹਿੰਦੂ ਆਗੂਆਂ ਦੀ ਜੋੜੀ ਬੀਜੇਪੀ ਲਈ ਪੰਜਾਬ ਵਿੱਚ ਜ਼ਮੀਨ ਤਲਾਸ਼ਨ ਵਿੱਚ ਅਹਿਮ ਯੋਗਦਾਨ ਅਦਾ ਕਰ ਸਕਦੀ ਹੈ।

ਕਿਸਾਨ ਆਗੂਆਂ ਨਾਲ ਕੈਪਟਨ ਦੇ ਸਬੰਧ ਬੀਜੇਪੀ ਲਈ ਫਾਇਦੇ ਦਾ ਸੌਦਾ ਸਾਬਿਤ ਹੋ ਸਕਦੇ ਹਨ। ਕੈਪਟਨ ਦੇ ਕਰੀਬੀਆਂ ਨੂੰ ਪਤਾ ਸੀ ਕੀ ਉਨ੍ਹਾਂ ਨੇ ਇਕ ਨਾ ਇਕ ਦਿਨ ਬੀਜੇਪੀ ਵਿੱਚ ਸ਼ਾਮਲ ਹੋ ਜਾਣਾ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਦੇ ਸਭ ਤੋਂ ਕਰੀਬੀ ਰਾਣਾ ਗੁਰਮੀਤ ਸੋਢੀ  ਕੈਪਟਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਬਜਾਏ ਬੀਜੇਪੀ ਵਿੱਚ ਸ਼ਾਮਲ ਹੋਏ। ਪਿਛਲੇ ਮਹੀਨੇ ਕੈਪਟਨ ਦੇ ਕਰੀਬੀ ਰਹੇ ਸਾਰੇ ਦਿੱਗਜ ਕਾਂਗਰਸੀ ਜਿਸ ਵਿੱਚ ਸੁਨੀਲ ਜਾਖੜ,ਬਲਬੀਰ ਸਿੱਧੂ,ਰਾਜਕੁਮਾਰ ਵੇਰਕਾ,ਸੁੰਦਰ ਸ਼ਾਮ ਅਰੋੜਾ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।

ਕਾਂਗਰਸ ਵਿੱਚ ਹੁਣ ਵੀ ਅਜਿਹੇ ਕਈ ਆਗੂ ਨੇ ਜੋ ਕੈਪਟਨ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਲਾ ਬਦਲ ਸਕਦੇ ਹਨ। ਬੀਜੇਪੀ ਨੂੰ ਇਸ ਦਾ ਅਹਿਸਾਸ ਹੈ, ਇਸ ਤੋਂ ਇਲਾਵਾ ਕੈਪਟਨ ਨੂੰ ਕਿਸੇ ਵੀ ਸੂਬੇ ਦਾ ਰਾਜਪਾਲ ਵੀ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਨੇ, ਉਮਰ ਦੀ ਵਜ੍ਹਾਂ ਕਰਕੇ ਮੋਦੀ ਕੈਪਟਨ ਨੂੰ ਕੈਬਨਿਟ ਦਾ ਹਿੱਸਾ ਨਹੀਂ ਬਣਾ ਸਕਦੇ ।  ਰਾਜਪਾਲ ਦੀ ਗੱਦੀ ‘ਤੇ ਬੈਠ ਕੇ ਕੈਪਟਨ ਅਸਿੱਧੇ ਤੌਰ ‘ਤੇ ਪੰਜਾਬ ਦੀ ਸਿਆਸਤ ‘ਤੇ ਵੀ ਨਜਰ ਰੱਖ ਸਕਦੇ ਹਨ ਅਤੇ ਅਹੁਦਾ ਵੀ ਹਾਸਲ ਕਰ ਸਕਦੇ ਹਨ।