ਨਵੀਂ ਦਿੱਲੀ : ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET ) 2023 ਦਾ ਨਤੀਜਾ ਐਲਾਨਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ( NTA ) ਨੇ NEET 2023 ਟੌਪਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਯੋਗਤਾ ਟੈਸਟ ਪੂਰੀ ਕਰਨ ਵਾਲੇ ਉਮੀਦਵਾਰਾਂ ਦੀ ਸਭ ਤੋਂ ਵੱਧ ਗਿਣਤੀ ਉੱਤਰ ਪ੍ਰਦੇਸ਼ ਤੋਂ ਹੈ। ਇਸ ਸਾਲ, ਤਾਮਿਲਨਾਡੂ ਦੇ ਪ੍ਰਭੰਜਨ ਜੇ ਅਤੇ ਆਂਧਰਾ ਪ੍ਰਦੇਸ਼ ਦੇ ਬੋਰਾ ਵਰੁਣ ਚੱਕਰਵਰਤੀ ਨੇ ਮੈਡੀਕਲ ਦਾਖਲਾ ਪ੍ਰੀਖਿਆ NEET-UG ਵਿੱਚ 99.99 ਪ੍ਰਤੀਸ਼ਤ ਅੰਕਾਂ ਨਾਲ ਟਾਪ ਕੀਤਾ ਹੈ। ਉਨ੍ਹਾਂ ਨੇ ਪਰਫੈਕਟ 720 ਅੰਕ ਹਾਸਲ ਕਰਕੇ NEET AIR 1 ਪ੍ਰਾਪਤ ਕੀਤਾ।
ਪੀਟੀਆਈ ਦੀ ਰਿਪੋਰਟ ਮੁਤਾਬਕ 20.38 ਲੱਖ ਵਿੱਚੋਂ ਕੁੱਲ 11.45 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਹੈ। ਰਾਜਾਂ ਵਿੱਚੋਂ, ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਯੋਗਤਾ ਪ੍ਰਾਪਤ ਉਮੀਦਵਾਰ (1.39 ਲੱਖ) ਹਨ, ਇਸ ਤੋਂ ਬਾਅਦ ਮਹਾਰਾਸ਼ਟਰ (1.31 ਲੱਖ) ਅਤੇ ਰਾਜਸਥਾਨ (1 ਲੱਖ ਤੋਂ ਵੱਧ) ਹਨ।
ਇਸ ਤਰ੍ਹਾਂ ਮਾਰਕਸ਼ੀਟ ਚੈੱਕ ਕਰੋ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ- neet.nta.nic.in ‘ਤੇ ਜਾਓ।
ਵੈੱਬਸਾਈਟ ‘ਤੇ ਦਿੱਤੇ ਗਏ ਨਤੀਜੇ ਲਿੰਕ ‘ਤੇ ਕਲਿੱਕ ਕਰੋ।
ਆਪਣੇ ਵੇਰਵੇ ਦਰਜ ਕਰੋ ਜਿਵੇਂ – ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ।
ਨਤੀਜਾ ਵੇਖੋ ਅਤੇ ਇਸਨੂੰ ਡਾਉਨਲੋਡ ਕਰੋ ਅਤੇ ਸੇਵ ਕਰੋ।
ਰਿਜ਼ਰਵੇਸ਼ਨ ਕਿੰਨੀ ਹੈ?
ਅਨੁਸੂਚਿਤ ਜਾਤੀਆਂ (SC) ਲਈ ਸਰਕਾਰ ਦੁਆਰਾ ਹਰੇਕ ਕੋਰਸ ਵਿੱਚ 15% ਸੀਟਾਂ ਰਾਖਵੀਆਂ ਹਨ, ਜਦੋਂ ਕਿ ਅਨੁਸੂਚਿਤ ਕਬੀਲਿਆਂ ਲਈ ਇਹ 7.5% ਹੈ। ਅਪਾਹਜ ਵਿਅਕਤੀਆਂ (PwBD) ਨੂੰ ਜਨਰਲ, ਜਨਰਲ-EWS, OBCNCL, SC ਅਤੇ ST ਸ਼੍ਰੇਣੀ ਦੀਆਂ ਸੀਟਾਂ ਵਿੱਚ 5% ਸੀਟਾਂ ਮਿਲਦੀਆਂ ਹਨ।
ਜ਼ਿਕਰਯੋਗ ਹੈ ਕਿ NTA ਨੇ NEET 2023 ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (UG) 7 ਮਈ ਨੂੰ ਭਾਰਤ ਤੋਂ ਬਾਹਰ ਦੇ 14 ਸ਼ਹਿਰਾਂ ਸਮੇਤ ਦੇਸ਼ ਭਰ ਦੇ 499 ਸ਼ਹਿਰਾਂ ਵਿੱਚ ਸਥਿਤ 4,097 ਕੇਂਦਰਾਂ ‘ਤੇ ਆਯੋਜਿਤ ਕੀਤੀ ਸੀ। ਪ੍ਰੀਖਿਆ 13 ਭਾਸ਼ਾਵਾਂ ਵਿੱਚ ਆਯੋਜਿਤ ਲਈ ਗਈ ਸੀ। ਇਹ ਪ੍ਰੀਖਿਆ ਭਾਰਤ ਤੋਂ ਬਾਹਰ ਅਬੂ ਧਾਬੀ, ਬੈਂਕਾਕ, ਕੋਲੰਬੋ, ਦੋਹਾ, ਕਾਠਮੰਡੂ, ਕੁਆਲਾਲੰਪੁਰ, ਲਾਗੋਸ, ਮਨਾਮਾ, ਮਸਕਟ, ਰਿਆਦ, ਸ਼ਾਰਜਾਹ, ਸਿੰਗਾਪੁਰ ਦੇ ਨਾਲ ਦੁਬਈ ਅਤੇ ਕੁਵੈਤ ਸਿਟੀ ਵਿੱਚ ਵੀ ਆਯੋਜਿਤ ਕੀਤੀ ਗਈ ਸੀ।