‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਵਿਰੋਧੀ ਸਮੂਹ ਨੈਸ਼ਨਲ ਰਸਿਸਟੈਂਸ ਫ੍ਰੰਟ (NRF) ਦੇ ਪ੍ਰਮੁੱਖ ਲੀਡਰ ਅਹਿਮਦ ਮਸੂਦ ਨੇ ਸੋਸ਼ਲ ਮੀਡੀਆ ਉੱਤੇ ਜਾਰੀ ਆਪਣੇ ਆਡੀਓ ਮੈਸੇਜ ਵਿੱਚ ਰਾਸ਼ਟਰੀ ਵਿਦ੍ਰੋਹ ਦਾ ਸੱਦਾ ਦਿੱਤਾ ਹੈ।ਉਨ੍ਹਾਂ ਟਵੀਟ ਕੀਤਾ ਕਿ ਸਾਡੇ ਲੜਾਕੇ ਪੰਜਸ਼ੀਰ ਵਿੱਚ ਮੌਜੂਦ ਹਨ ਤੇ ਵਿਰੋਧ ਜਾਰੀ ਰਹੇਗਾ।
ਜਾਣਕਾਰੀ ਮੁਤਾਬਿਕ ਮਸੂਦ ਨੇ ਥੋੜ੍ਹੀ ਦੇਰ ਪਹਿਲਾਂ ਤਕਰੀਬਨ ਸੱਤ ਮਿੰਟ ਦਾ ਆਡਿਓ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਤਾਕਤ ਇਹੀ ਹੈ, ਆਪਣੇ ਧਰਮ, ਆਪਣੇ ਸਨਮਾਨ ਤੇ ਆਪਣੇ ਦੇਸ਼ ਲਈ ਲੜਨਾ। ਇਸ ਤੋਂ ਵੱਧ ਸਨਮਾਨਜਨਕ ਕੁੱਝ ਵੀ ਨਹੀਂ।
ਬਲਖ ਤੋਂ ਲੈ ਕੇ ਪੰਜਸ਼ੀਰ ਤੱਕ ਮੇਰਾ ਪਰਿਵਾਰ ਆਵਾਜ਼ ਉਠਾ ਰਿਹਾ ਹੈ। ਤਾਲਿਬਾਨ ਸਾਡੇ ਪਰਿਵਾਰਾਂ ਦੀ ਹੱਤਿਆ ਲਈ ਨਿਕਲ ਚੁੱਕੇ ਹਨ। ਉਹ ਪੰਜਸ਼ੀਰ ਵਿੱਚ ਹਰੇਕ ਦਰਵਾਜੇ ਉੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਲੜਾਕੇ ਮੌਲਵੀਆਂ ਦੀ ਅਪੀਲ ਨੂੰ ਨਜਰਅੰਦਾਜ ਕਰਦੇ ਹੋਏ ਐੱਨਆਰਐੱਫ ਦੇ ਲੋਕਾਂ ਉੱਤੇ ਹਮਲਾ ਕਰ ਰਹੇ ਹਨ। ਮਸੂਦ ਨੇ ਇਹ ਵੀ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਕੁੱਝ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ।