India

ਹੁਣ ਭਾਰਤ ‘ਚ ਟ੍ਰੇਨ ਹਾਦਸੇ ਨਹੀਂ ਹੋਣਗੇ! ‘ਕਵਚ’ ਤਕਨੀਕ ਦੇਵੇਗੀ ਸੁਰੱਖਿਆ! 130 ਦੀ ਸਪੀਡ ‘ਤੇ ਸਫਲ ਟੈਸਟ!

ਬਿਉਰੋ ਰਿਪੋਰਟ – ਭਾਰਤ ਵਿੱਚ ਟ੍ਰੇਨ ਹਾਦਸੇ (TRAIN ACCIDENT) ਹੁਣ ਕਾਫੀ ਹੱਦ ਤੱਕ ਰੁਕ ਜਾਣਗੇ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਕੋਟਾ ਵਿਚਾਲੇ 108 ਕਿਲੋਮੀਟਰ ਲੰਮੇ ਰੇਲਵੇ ਟਰੈਕ ਨੂੰ ਹੁਣ ਸੁਰੱਖਿਆ ‘ਕਵਚ’ (KAWACH) ਨਾਲ ਲੈਸ ਕਰ ਦਿੱਤਾ ਗਿਆ ਹੈ। ਜਿਸ ਦਾ ਟ੍ਰਾਈਲ ਮੰਗਲਵਾਰ 24 ਸਤੰਬਰ 2024 ਨੂੰ ਕੀਤਾ ਗਿਆ, ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਰੇਲ ਇੰਜਣ ਵਿੱਚ ਮੌਜੂਦ ਰਹੇ।

‘ਕਵਚ’ ਸਿਸਟਮ 2 ਟ੍ਰੇਨਾਂ ਨੂੰ ਆਹਮੋ-ਸਾਹਮਣੇ ਆਉਣ ‘ਤੇ ਆਟੋਮੈਟਿਕ ਰੋਕਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਟ੍ਰੇਨ ਦੀ ਸਪੀਡ ਨੂੰ ਵੀ ਕੰਟਰੋਲ ਕਰਦਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਟ੍ਰਾਈਲ ਦੇ ਵਿਚਾਲੇ ਸਵਾਈ ਮਾਧੋਪੁਰ ਵਿੱਚ ਕੋਟਾ ਦੇ ਵਿਚਾਲੇ ਟ੍ਰੇਨ ਵਿੱਚ ਸਫਰ ਕੀਤਾ। ਲੋਕੋ ਪਾਇਲਟ ਨੇ ਟ੍ਰੇਨ ਨੂੰ 130 ਦੀ ਸਪੀਡ ਨਾਲ ਦੌੜਾਇਆ। ਜਿਵੇਂ ਹੀ ਟ੍ਰੇਨ ਇੱਕ ਰੇਲਵੇ ਟਰੈਕ ਦੇ ਕੋਲ ਆਈ ‘ਕਵਚ’ ਸਿਸਟਮ ਆਨ ਹੋਗਿਆ,ਫਾਟਕ ਖੁੱਲਿਆ ਸੀ ਇਸ ਲਈ ਕਵਚ ਸਿਸਟਮ ਨੇ ਟ੍ਰੇਨ ਨੂੰ 50 ਮੀਟਰ ਦੂਰ ਹੀ ਰੋਕ ਦਿੱਤਾ।

ਰੇਲ ‘ਕਵਚ’ ਇੱਕ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਸਿਸਟਮ ਹੈ ਇਸ ਨੂੰ ‘ਟ੍ਰੇਨ ਕੋਲਿਜਨ ਅਵਾਇਡੈਂਸ ਸਿਸਟਮ’ ਯਾਨੀ TCAS ਕਹਿੰਦੇ ਹਨ। ਇਹ ਭਾਰਤ ਵਿੱਚ 2012 ਵਿੱਚ ਬਣ ਕੇ ਤਿਆਰ ਹੋਇਆ ਸੀ। ਇੰਜਣ ਅਤੇ ਪਟਰੀਆਂ ਵਿੱਚ ਲੱਗੇ ਡਿਵਾਇਸ ਦੀ ਮਦਦ ਨਾਲ ਟ੍ਰੇਨ ਦੀ ਓਵਰ ਸਪੀਡਿੰਗ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਕਿਸੇ ਵੀ ਖਤਰੇ ਦਾ ਅੰਦੇਸ਼ਾ ਹੋਣ ‘ਤੇ ਟ੍ਰੇਨ ਵਿੱਚ ਆਪਣੇ ਆਪ ਬ੍ਰੇਕ ਲੱਗ ਜਾਂਦੀ ਹੈ। ਤਕਨੀਕ ਦਾ ਮਕਸਦ ਇਹ ਹੈ ਕਿ ਟ੍ਰੇਨਾਂ ਦੀ ਸਪੀਡ ਭਾਵੇ ਕਿੰਨੀ ਵੀ ਜ਼ਿਆਦਾ ਹੋਵੇ ਪਰ ‘ਕਵਚ’ ਦੇ ਚੱਲਦਿਆ ਟ੍ਰੇਨ ਟਕਰਾਏਗੀ ਨਹੀਂ।

ਕਵਚ ਆਖਿਰ ਕਿਵੇਂ ਟ੍ਰੇਨਾਂ ਨੂੰ ਰੋਕਦਾ ਹੈ।?

ਇਸ ਤਕਨੀਕ ਵਿੱਚ ਇੰਜਣ ਮਾਇਕ੍ਰੋ ਪ੍ਰੋਸੇਸਰ,ਗਲੋਬਲ ਪੋਜੀਸ਼ਨਿੰਗ ਸਿਸਟਮ ਯਾਨੀ GPS ਅਤੇ ਰੇਡੀਓ ਸੰਚਾਰ ਦੇ ਜ਼ਰੀਏ ਸਿਗਨਲ ਸਿਸਟਮ ਅਤੇ ਕੰਟਰੋਲ ਟਾਵਰ ਨਾਲ ਜੁੜਿਆ ਹੋਇਆ ਹੈ। ਇਹ ਟ੍ਰੇਨ ਦੇ ਅਜਿਹੇ 2 ਇੰਜਣਾਂ ਨੂੰ ਟਕਰਾਉਣ ਤੋਂ ਰੋਕਦਾ ਹੈ ਜਿਸ ਵਿੱਚ ਰੇਲ ਕਵਚ ਸਿਸਟਮ ਕੰਮ ਕਰ ਰਿਹਾ ਹੈ।

ਜੇਕਰ ਰੈੱਡ ਸਿਗਨਲ ਹੈ ਤਾਂ ਡਰਾਈਵਰ ਨੂੰ 2 ਕਿਲੋਮੀਟਰ ਪਹਿਲਾਂ ਹੀ ਇੰਜਣ ਵਿੱਚ ਲੱਗੇ ਡਿਸਪਲੇਅ ਸਿਸਟਮ ਵਿੱਚ ਇਹ ਵਿਖਾਈ ਦੇਵੇਗਾ। ਇਸ ਦੇ ਬਾਵਜੂਦ ਜੇਕਰ ਡਰਾਈਵਰ ਰੈੱਡ ਸਿਗਨਲ ਦੀ ਅਣਦੇਖੀ ਕਰਦਾ ਹੈ ਤਾਂ ਸਪੀਡ ਨੂੰ ਵਧਾਉਂਦਾ ਹੈ ਤਾਂ ਕਵਚ ਐਕਟਿਵ ਹੋ ਜਾਂਦਾ ਹੈ। ਕਵਚ ਫੌਰਨ ਡਰਾਈਵਰ ਨੂੰ ਅਲਰਟ ਮੈਸੇਜ ਭੇਜਦਾ ਹੈ ਨਾਲ ਹੀ ਇੰਜਣ ਦੇ ਬ੍ਰੇਕਿੰਗ ਸਿਸਟਮ ਨੂੰ ਚਾਲੂ ਕਰਦਾ ਹੈ। ਡਰਾਈਵਰ ਵੱਲੋਂ ਬ੍ਰੇਕ ਨਾ ਲਗਾਉਣ ਤੇ ਆਟੋਮੈਟਿਕ ਬ੍ਰੇਕ ਲੱਗ ਜਾਂਦੀ ਹੈ। ਇਸ ਸੇਫ ਸੁਰੱਖਿਅਕ ਅੰਤਰਾਲ ਵਿੱਚ ਟ੍ਰੇਨ ਰੁਕ ਜਾਂਦੀ ਹੈ। ਯਾਨੀ ਦੋਵੇ ਟ੍ਰੇਨਾਂ ਦੇ ਵਿਚਾਲੇ ਆਹਮੋ-ਸਾਹਮਣੇ ਟੱਕਰ ਨਹੀਂ ਹੁੰਦੀ ਹੈ।

ਜੇਕਰ ਸਿਗਨਲ ਦੀ ਅਣਦੇਖੀ ਕਰਦੇ ਹੋਏ ਦੋਵੇ ਟ੍ਰੇਨਾਂ ਇੱਕ ਹੀ ਦਿਸ਼ਾ ਵਿੱਚ ਵੱਧ ਰਹੀਆਂ ਹਨ ਤਾਂ ਜੋ ਪਿੱਛੇ ਵਾਲੀ ਟ੍ਰੇਨ ਹੋਵੇਗੀ ਉਸ ਨੂੰ ਇਹ ਸਿਸਟਮ ਇੱਕ ਸੇਫ ਅੰਤਰਾਲ ਤੇ ਆਟੋਮੈਟਿਕ ਬ੍ਰੇਕ ਲੱਗਾ ਕੇ ਰੋਕ ਦੇਵੇਗਾ। ਧੁੰਦ ਦੌਰਾਨ ਇਹ ਬਹੁਤ ਹੀ ਚੰਗਾ ਸਿਸਟਮ ਹੈ।

ਸਰਦੀਆਂ ਵਿੱਚ ਟ੍ਰੇਨ ਦਾ ਡਰਾਈਵਰ ਧੁੰਦ ਦੀ ਵਜ੍ਹਾ ਕਰਕੇ ਸਿਗਨਲ ਦੀ ਅਣਦੇਖੀ ਕਰ ਦਿੰਦਾ ਹੈ ਯਾਨੀ ਉਸ ਨੂੰ ਇਹ ਪਤਾ ਨਹੀਂ ਚੱਲਦਾ ਹੈ ਕਿ ਸਿਗਨਲ ਗ੍ਰੀਨ ਹੈ ਜਾਂ ਰੈੱਡ। ਅਜਿਹੀ ਸਥਿਤੀ ਵਿੱਚ ਰੇਲ ਕਵਚ ਆਟੋਮੈਟਿਕ ਬ੍ਰੇਕ ਲੱਗਾ ਕੇ ਸਪੀਡ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਧੁੰਦ ਵਿੱਚ ਸੇਫ ਤਰੀਕੇ ਨਾਲ ਟ੍ਰੇਨ ਚਲਾਉਣ ਵਿੱਚ ਮਦਦ ਮਿਲ ਦੀ ਹੈ ਅਤੇ ਹਾਦਸੇ ਨਹੀਂ ਹੋਵੇਗਾ।

ਇਹ ਵੀ ਪੜ੍ਹੋ – ‘ਡੇਂਗੂ’ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀ ਵਿਦਿਆਰਥੀਆਂ ਨੂੰ ਅਨੋਖੀ ਪੇਸ਼ਕਸ਼! ‘ਇਹ ਕੰਮ ਕਰੋ ਵੱਧ ਨੰਬਰ ਮਿਲਣਗੇ!’