ਚੰਡੀਗੜ੍ਹ : ਬਿਮਾਰੀ ਜਾਂ ਕਿਸੇ ਆਫ਼ਤ ਵਿੱਚ ਪਸ਼ੂਧਨ ਦੇ ਨੁਕਸਾਨ ਤੋ ਬਚਾਉਣ ਲਈ ਸੂਬੇ ਵਿੱਚ ਪਹਿਲੀ ਵਾਰ ਪਸ਼ੂ ਬੀਮਾ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਨਿਰਧਾਰਤ ਦਸਤਾਵੇਜ ਪ੍ਰਾਪਤ ਹੋਣ ਦੇ 15 ਦਿਨਾਂ ਵਿੱਚ ਪੀੜਤ ਵਿਅਕਤੀ ਨੂੰ ਕਲੇਮ ਮਿਲੇਗਾ। ਇਸ ਸਕੀਮ ਨੂੰ ਪਹਿਲਾ ਵਾਰ ਨੈਸ਼ਨਲ ਲਾਈਵ ਸਟਾਕ ਮਿਸ਼ਨ ਦੇ ਤਹਿਤ ਰਿਸਕ ਮੈਨੇਜਮੈਂਟ ਅਤੇ ਲਾਈਵ ਸਟਾਕ ਇੰਸ਼ੋਰੈਂਸ ਦੇ ਤਹਿਤ ਪਹਿਲਾ ਵਾਰ ਪੰਜਾਬ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪੂਰੀ ਯੋਜਨਾ ਨੂੰ ਮੋਹਾਲੀ ਸਥਿਤ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਦੇਖਰੇਖ ਵਿੱਚ ਸੂਬੇ ਦੇ 23 ਜ਼ਿਲਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਸਕੀਮ ਵਿੱਚ ਕੇਂਦਰ ਸਰਕਾਰ 25 ਫ਼ੀਸਦੀ ਤੋਂ 40 ਫ਼ੀਸਦੀ ਤੱਕ ਫੰਡਿੰਗ ਕਰੇਗੀ। 25 ਤੋਂ 30 ਫ਼ੀਸਦੀ ਯੋਗਦਾਨ ਸੂਬਾ ਸਰਕਾਰ ਅਤੇ 30 ਤੋਂ 50 ਫ਼ੀਸਦੀ ਤੱਕ ਯੋਗਦਾਨ ਪਸ਼ੂ ਪਾਲਕਾਂ ਦਾ ਹੋਵੇਗਾ।
-ਯੋਜਨਾ ਦੀ ਸ਼ੁਰੂਆਤ ਵਿੱਚ 50 ਹਜ਼ਾਰ ਪਸ਼ੂਆਂ ਦਾ ਬੀਮਾ ਕੀਤਾ ਜਾਵੇਗਾ। ਇਸ ਤੋਂ ਅਗਲੇ ਸਾਲ ਇਸ ਨੂੰ ਹੋਰ ਵਧਾਇਆ ਜਾਵੇਗਾ।
-ਸਭ ਤੋਂ ਜ਼ਿਆਦਾ ਲੁਧਿਆਣਾ ਵਿੱਚ 40 ਹਜ਼ਾਰ ਪਸ਼ੂਆਂ ਅਤੇ ਸਭ ਤੋਂ ਘੱਟ ਮੋਹਾਲੀ 800 ਦੁਧਾਰੂ ਪਸ਼ੂਆਂ ਦਾ ਬੀਮਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।
-ਸਾਰੇ ਪਸ਼ੂਆਂ ਨੂੰ 12 ਅੰਕਾਂ ਵਾਲਾ ਈਅਰ ਟੈਗ ਲਗਾਇਆ ਜਾਵੇਗਾ। ਪਸ਼ੂ ਦੇ ਨਾਲ ਮਾਲਕਾਂ ਦੀ ਵੀ ਫ਼ੋਟੋ ਹੋਵੇਗੀ।
15 ਦਿਨਾਂ ਵਿੱਚ ਮਿਲੇਗਾ ਕਲੇਮ
ਕੰਪਨੀ ਵੱਲੋਂ ਨਿਰਧਾਰਿਤ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ 15 ਦਿਨਾਂ ਦੇ ਅੰਦਰ-ਅੰਦਰ ਪੀੜਤ ਵਿਅਕਤੀ ਨੂੰ ਕਲੇਮ ਮਿਲੇਗਾ। ਜੇਕਰ ਕਲੇਮ ਤਿੰਨ ਹਫ਼ਤਿਆਂ ਤੱਕ ਵੀ ਸੈਟਲ ਨਹੀਂ ਹੁੰਦਾ ਤਾਂ 12 ਫ਼ੀਸਦੀ ਦੀ ਦਰ ਨਾਲ ਵਿਆਜ ਦਾ ਵੀ ਭੁਗਤਾਨ ਕਰਨਾ ਹੋਵੇਗਾ।
ਪ੍ਰੀਮੀਅਮ ਦੀ ਕੈਟਾਗਰੀ
ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਬੀਪੀਐਲ, ਐਸਸੀ ਅਤੇ ਐਸਟੀ ਭਾਈਚਾਰੇ ਦੇ ਪੰਜ ਪਸ਼ੂਆਂ ਤੱਕ ਦੇ ਬੀਮਾ
ਪ੍ਰੀਮੀਅਮ 40 ਫ਼ੀਸਦੀ ਕੇਂਦਰ, 30 ਫ਼ੀਸਦੀ ਸੂਬਾ ਸਰਕਾਰ ਅਤੇ 30 ਫ਼ੀਸਦੀ ਖ਼ੁਦ ਮਾਲਕ ਨੂੰ ਅਦਾ ਕਰਨਾ ਹੋਵੇਗਾ।
ਉੱਥੇ ਹੀ ਗ਼ਰੀਬ ਰੇਖਾ ਦੇ ਉੱਪਰ ਦੇ ਪਰਿਵਾਰਾਂ ਨੂੰ ਦੇ ਪੰਜ ਪਸ਼ੂਆਂ ਤੱਕ ਦਾ ਬੀਮਾ ਪ੍ਰੀਮੀਅਮ ਦਾ 25 ਫ਼ੀਸਦੀ ਕੇਂਦਰ, 25 ਫ਼ੀਸਦੀ ਸੂਬਾ ਸਰਕਾਰ ਅਤੇ 50 ਫ਼ੀਸਦੀ ਖ਼ੁਦ ਅਦਾ ਕਰਨਾ ਹੋਵੇਗਾ।
ਇਸ ਦੇ ਇਲਾਵਾ ਜੇਕਰ ਕੋਈ ਪਰਿਵਾਰ ਪੰਜ ਤੋਂ ਜ਼ਿਆਦਾ ਪਸ਼ੂਆਂ ਦਾ ਬੀਮਾ ਕਰਵਾਉਣਾ ਚਾਹੁੰਦਾ ਹੈ ਤਾਂ ਪੂਰਾ ਪ੍ਰੀਮੀਅਮ ਉਨ੍ਹਾਂ ਨੂੰ ਖ਼ੁਦ ਭਰਨਾ ਪਵੇਗਾ।
ਬੀਤੇ ਸਾਲ ਲੰਪੀ ਸਕਿਨ ਅਤੇ ਉਸ ਤੋਂ ਬਾਅਦ ਹੜ੍ਹ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਪਸ਼ੂ ਧਨ ਦਾ ਨੁਕਸਾਨ ਹੋਇਆ ਸੀ। ਅਜਿਹੇ ਵਿੱਚ ਇਹ ਨਵੀਂ ਸਕੀਮ ਕਿਸਾਨਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।