ਸ਼ਿਮਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi ) ਨੇ ਅੱਜ ਹਿਮਾਚਲ ਪ੍ਰਦੇਸ਼ (Himachal Pradesh) ਨੂੰ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ (Vande Bharat Express train) ਭੇਂਟ ਕੀਤੀ ਹੈ । ਉਨ੍ਹਾਂ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਰੇਲਗੱਡੀ ਨੂੰ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਰਾਜਧਾਨੀ ਦਿੱਲੀ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਵੀ ਮੌਜੂਦ ਸਨ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਸਿਰਫ਼ 3 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ।
ਵਰਤਮਾਨ ਵਿੱਚ, ਸ਼ਤਾਬਦੀ ਸੁਪਰਫਾਸਟ ਐਕਸਪ੍ਰੈਸ ਦੁਆਰਾ ਦਿੱਲੀ ਅਤੇ ਚੰਡੀਗੜ੍ਹ ਵਿਚਕਾਰ ਯਾਤਰਾ ਦਾ ਸਮਾਂ ਲਗਭਗ 3:30 ਘੰਟੇ ਹੈ। ਨਵੀਂ ਵੰਦੇ ਭਾਰਤ ਟ੍ਰੇਨ ਦੀ ਅਧਿਕਤਮ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਯਾਤਰੀਆਂ ਨੂੰ 5:30 ਘੰਟਿਆਂ ਵਿੱਚ ਦਿੱਲੀ ਤੋਂ ਹਿਮਾਚਲ ਦੇ ਅੰਬ ਅੰਦੌਰਾ ਤੱਕ ਲੈ ਜਾਵੇਗੀ। ਰੇਲਵੇ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ 6 ਦਿਨ ਚੱਲੇਗੀ।
Himachal Pradesh | PM Modi flags off the Vande Bharat Express train from Una railway station to Delhi, in the presence of CM Jairam Thakur, Railways Minister Ashwini Vaishnaw & Union minister & Hamirpur MP Anurag Thakur
This is the 4th Vande Bharat train in the country. pic.twitter.com/xSFXI6HzMI
— ANI (@ANI) October 13, 2022
ਇਸ ਰੇਲ ਦਾ ਪਹਿਲਾ ਪੜਾਏ ਅੰਬਾਲਾ, ਚੰਡੀਗੜ੍ਹ, ਆਨੰਦਪੁਰ ਸਾਹਿਬ ਅਤੇ ਊਨਾ ਵਿੱਚ ਅੰਬ ਅੰਦੌਰਾ ਹੋਵੇਗਾ। ਟਰੇਨ ਇਨ੍ਹਾਂ ਸਟੇਸ਼ਨਾਂ ‘ਤੇ 2 ਮਿੰਟ ਲਈ ਰੁਕੇਗੀ। ਸਵੇਰੇ 5:50 ‘ਤੇ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ, ਰੇਲਗੱਡੀ ਸਵੇਰੇ 10:34 ‘ਤੇ ਊਨਾ ਪਹੁੰਚੇਗੀ ਅਤੇ ਸਵੇਰੇ 11:05 ਵਜੇ ਆਪਣੀ ਮੰਜ਼ਿਲ ਅੰਬ ਅੰਦੌਰਾ ਪਹੁੰਚੇਗੀ। ਵਾਪਸੀ ਵਿੱਚ ਇਹ ਟਰੇਨ ਅੰਬ-ਅੰਦੌਰਾ ਤੋਂ ਦੁਪਹਿਰ 13:00 ਵਜੇ ਰਵਾਨਾ ਹੋਵੇਗੀ ਅਤੇ ਰਾਤ 18:25 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ। ਦੱਸ ਦੇਈਏ ਕਿ ਇਹ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੈ।
ਇਸ ਤੋਂ ਪਹਿਲਾਂ, 3 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਵਾਰਾਣਸੀ, ਨਵੀਂ ਦਿੱਲੀ ਤੋਂ ਕਟੜਾ ਅਤੇ ਗਾਂਧੀਨਗਰ ਰਾਜਧਾਨੀ ਤੋਂ ਮੁੰਬਈ ਸੈਂਟਰਲ ਵਿਚਕਾਰ ਚੱਲ ਰਹੀਆਂ ਹਨ। ਕੇਂਦਰ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਅਗਲੇ ਸਾਲ 15 ਅਗਸਤ ਤੱਕ 75 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਟੀਚਾ ਰੱਖਿਆ ਹੈ।
ਨਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਪਿਛਲੀਆਂ ਦੋ ਰੇਲਗੱਡੀਆਂ ਨਾਲੋਂ ਹਲਕੀ ਹੈ ਅਤੇ ਸਿਰਫ 52 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਦੇ ਊਨਾ ਖੇਤਰ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਇਹ ਰੇਲਗੱਡੀ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ, ਇਸ ਦੇ ਆਟੋਮੈਟਿਕ ਦਰਵਾਜ਼ੇ ਹਨ। ਕੁਰਸੀ ਨੂੰ 180 ਡਿਗਰੀ ਤੱਕ ਘੁੰਮਾਇਆ ਜਾ ਸਕਦਾ ਹੈ। ਟਰੇਨ ਵਿੱਚ ਜੀਪੀਐਸ ਆਧਾਰਿਤ ਸੂਚਨਾ ਪ੍ਰਣਾਲੀ, ਸੀਸੀਟੀਵੀ ਕੈਮਰੇ, ਵੈਕਿਊਮ ਟਾਇਲਟ ਹਨ। ਇਸ ਵਿਚ ਪਾਵਰ ਬੈਕਅਪ ਸਿਸਟਮ ਵੀ ਹੈ।
ਇਹ ਟਰੇਨ ਸੁਰੱਖਿਆ ਕਵਰ ਨਾਲ ਲੈਸ ਹੈ। ਨਵੀਂ ਵੰਦੇ ਭਾਰਤ ਐਕਸਪ੍ਰੈੱਸ ‘ਚ 2 ਕੋਚ ਹਨ, ਜਿਨ੍ਹਾਂ ਤੋਂ ਪੂਰੀ ਟਰੇਨ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਯਾਤਰਾ ਦੌਰਾਨ ਯਾਤਰੀਆਂ ਨੂੰ ਸੁਰੱਖਿਅਤ ਮਹਿਸੂਸ ਕਰੇ ਇਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਵਿੱਚ ਪੁਸ਼ ਬਟਨ ਸਟਾਪ ਦੀ ਸਹੂਲਤ ਵੀ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਇੱਕ ਬਟਨ ਦਬਾ ਕੇ ਰੇਲਗੱਡੀ ਨੂੰ ਰੋਕਿਆ ਜਾ ਸਕਦਾ ਹੈ।