ਦਿੱਲੀ : ਦੇਸ਼ ਦੀ ਵੱਧਦੀ ਆਬਾਦੀ ਦੇ ਨਾਲ ਨਾਲ ਦੇਸ਼ ਵਿੱਚ ਵਹੀਕਲਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਆਏ ਦਿਨ ਤੇਜ਼ ਰਫਤਾਰੀ ਅਤੇ ਗਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ ਕਾਰਨ ਕਿੰਨੇ ਹੀ ਸੜਕ ਹਾਦਸੇ ਵਾਪਰਦੇ ਹਨ। ਜਾਣਕਾਰੀ ਮੁਤਾਬਕ ਦੇਸ਼ ਦੇ ਨੈਸ਼ਨਲ ਹਾਈਵੇਅ ‘ਤੇ ਔਸਤਨ ਹਰ 3 ਦਿਨਾਂ ਵਿੱਚ ਗਲਤ ਸਾਈਡ ਤੋਂ ਆਏ ਰਹੇ ਵਹੀਲਕਾਂ ਕਾਰਨ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਸੜਕ ਹਾਦਸੇ ਜ਼ਿਆਦਾਤਰ ਧੁੰਦ ਵਿੱਚ ਵਾਪਰਦੇ ਹਨ।
ਇਨ੍ਹਾਂ ਵੱਧ ਰਹੇ ਹਾਦਸਿਆਂ ਨੂੰ ਰੇਕਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਨੇ ਅਹਿਮ ਫੈਸਲਾ ਲਿਆ ਹੈ। ਮੰਤਰਾਲਾ ਨੈਸ਼ਨਲ ਹਾਈਵੇ ‘ਤੇ ਸਪਾਈਕ ਬੈਰੀਅਰ ਲਗਾਉਣ ਜਾ ਰਿਹਾ ਹੈ। ਇੱਕ ਅਧਿਕਾਰੀ ਦੇ ਅਨੁਸਾਰ, ਇਹ ਮੈਟਰੋ ਸ਼ਹਿਰਾਂ ਵਿੱਚੋਂ ਲੰਘਣ ਵਾਲੇ NH ਨਾਲ ਸ਼ੁਰੂ ਹੋਵੇਗਾ। ਇਨ੍ਹਾਂ ਬੈਰੀਅਰਾਂ ਨੂੰ ਲਗਾਉਣ ‘ਤੇ ਖਰਚੇ ਗਏ ਪੈਸੇ ਦਾ 50 ਫੀਸਦੀ ਹਿੱਸਾ ਗਲਤ ਪਾਸੇ ਤੋਂ ਆਉਣ ਵਾਲਿਆਂ ਤੋਂ ਵਸੂਲੇ ਜਾਣ ਵਾਲੇ ਜੁਰਮਾਨੇ ਵਿੱਚੋਂ ਕੱਢਣ ਦੀ ਤਿਆਰੀ ਹੈ।
ਨੈਸ਼ਨਲ ਹਾਈਵੇ ‘ਤੇ ਲਗਾਏ ਜਾਣ ਵਾਲੇ ਸਪਾਈਕ ਬੈਰੀਅਰ ਵਿੱਚ ਲੋਹੇ ਦੇ ਫਰੇਮ ਵਿੱਚ ਠੋਸ ਸਟੀਲ ਦੀਆਂ ਵੱਡੀਆਂ ਕਿੱਲਾਂ ਫਿਕਸ ਕੀਤੀਆਂ ਜਾਂਦੀਆਂ ਹਨ। ਜਦੋਂ ਕੋਈ ਵਾਹਨ ਸਹੀ ਦਿਸ਼ਾ ਤੋਂ ਆ ਰਿਹਾ ਹੁੰਦਾ ਹੈ ਤਾਂ ਕਾਰ ਬਿਨਾਂ ਕਿਸੇ ਨੁਕਸਾਨ ਤੋਂ ਇਸਦੇ ਉੱਪਰ ਤੋਂ ਲੰਘ ਜਾਂਦੀ ਹਾ ਪਰ ਜਦੋਂ ਕਾਰ ਗਲਤ ਦਿਸ਼ਾ ਤੋਂ ਆਉਂਦੀ ਹੈ ਅਤੇ ਸਪਾਈਕ ਬੈਰੀਅਰ ‘ਤੇ ਚੜ੍ਹਦੀ ਤਾਂ ਇਸ ਵਿੱਚ ਲੱਗੀਆਂ ਕਿੱਲਾਂ ਮੇ ਹੇਠਾਂ ਨਹੀਂ ਦੱਬਦੀਆਂ ਅਤੇ ਟਾਇਰ ਨੂੰ ਪੰਕਚਰ ਕਰ ਦਿੰਦੀਆਂ ਹਨ। ਇਸ ਨਾਲ ਗੱਡੀ ਤੁਰੰਤ ਰੁਕ ਜਾਂਦੀ ਹੈ।
ਕੇਂਦਰੀ ਮੰਤਰਾਲੇ ਮੁਤਾਬਕ ਜ਼ਿਆਦਾਤਰ ਸਪਾਈਕ ਬੈਰੀਅਰ ਦੋ ਟੋਲ ਪਲਾਜ਼ਿਆਂ ਦੇ ਵਿਚਕਾਰ ਉਨ੍ਹਾਂ ਥਾਵਾਂ ‘ਤੇ ਲਗਾਏ ਜਾਣਗੇ ਜਿੱਥੇ ਸੜਕ ‘ਤੇ ਕੱਟ ਪੁਆਇੰਟ ਹਨ। ਦੋ ਟੋਲ ਦੇ ਵਿਚਕਾਰ ਦੋ ਸਪਾਈਕ ਬੈਰੀਅਰ ਲਗਾਏ ਜਾਣਗੇ। ਗੱਡੀ ਦੇ ਪੰਕਚਰ ਹੁੰਦੇ ਹੀ ਡਰਾਈਵਰ ਦਾ ਚਲਾਨ ਮੌਕੇ ‘ਤੇ ਹੀ ਕੱਟਿਆ ਜਾਵੇਗਾ।
ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਗਲਤ ਸਾਈਡ ਤੋਂ ਆ ਰਹੇ ਵਾਹਨਾਂ ਕਾਰਨ 2017 ਤੋਂ 2021 ਤੱਕ ਇਨ੍ਹਾਂ ਹਾਦਸਿਆਂ ਵਿੱਚ 43 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਕੱਲੇ 2021 ਵਿਚ ਇਸ ਕਾਰਨ 20,351 ਮੌਤਾਂ ਹੋਈਆਂ ਹਨ।