‘ਦ ਖਾਲਸ ਬਿਊਰੋ: ਕਪੂਰਥਲਾ:ਹੁਣ ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਚ ਹੋਈ ਬੇਅਦਬੀ
ਕਪੂਰਥਲਾ, 19 ਦਸੰਬਰ, 2021: ਇਸ ਜ਼ਿਲ੍ਹੇ ਦੇ ਪਿੰਡ ਨਿਜਾਮਪੁਰ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਵਿਅਕਤੀ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਦੋ ਸ਼ ਲਾਇਆ ਗਿਆ ਸੀ । ਇਸ ਵਿਅਕਤੀ ਨੂੰ ਪਿੰਡ ਵਾਲਿਆਂ ਨੇ ਮੌਕੇ ’ਤੇ ਫੜ ਲਿਆ। ਉਸ ਦੀ ਮਾਰ ਕੁਟਾਈ ਕੀਤੀ ਗਈ । ਪੁਲਿਸ ਮਾਮਲੇ ਦੀ ਜਾਂਚ ਕਰ ਰਹਿ ਹੈ ਅਤੇ ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ, ਭੜਕੀ ਸੰਗਤ ਵੱਲੋਂ ਬੇਅਦਬੀ ਦੇ ਦੋ ਸ਼ੀ ਨੂੰ ਮੌ ਤ ਦੀ ਘਾਟ ਉਤਾਰ ਦਿੱਤਾ ਗਿਆ ਹੈ।ਪਿੰਡ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਅਤੇ ਪੁਲਿਸ ਨੂੰ ਨੇੜੇ ਆਉਣ ਦਾ ਕਹਿ ਦਿੱਤਾ ਹੈ। ਦੱਸਦੇ ਚੱਲੀਏ ਕਿ ਪੁਲਿਸ ਦਾ ਕਹਿਣਾ ਹੈ ਕਿ, ਹਾਲੇ ਪੁਸ਼ਟੀ ਨਹੀਂ ਹੋਈ ਕਿ ਬੇਅਦਬੀ ਕੀਤੀ ਜਾਂ ਨਹੀਂ, ਪਰ ਲੋਕਾਂ ਮੁਤਾਬਿਕ ਉਕਤ ਵਿਅਕਤੀ ਨੇ ਬੇਅਦਬੀ ਕੀਤੀ। ਪੁਲਿਸ ਦਾ ਕਹਿਣਾ ਕਿ, ਕਥਿਤ ਮੁਲਜ਼ਮ ਦੀ ਮੌ ਤ ਹੋ ਚੁੱਕੀ ਹੈ।
Punjab
ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਦੇ ਦੋ ਸ਼ੀ ਨੂੰ ਸੰਗਤਾਂ ਨੇ ਲਾਇਆ ਸੋ ਧਾ
- December 19, 2021

Comments are closed.