Punjab

ਮੰਦਭਾਗੀ ਘਟਨਾ ਤੋਂ ਬਾਅਦ ਦਰਬਾਰ ਸਾਹਿਬ ਦੇ ਆਲੇ ਸਖ਼ਤ ਸੁਰੱਖਿਆ ਪ੍ਰਬੰਧ, ਮ੍ਰਿਤਕ ਦੀ ਨਹੀਂ ਹੋ ਸਕੀ ਪਛਾਣ

  • ‘ਦ ਖਾਲਸ ਬਿਊਰੋ: ਅੰਮ੍ਰਿਤਸਰ:ਮੰਦਭਾਗੀ ਘਟਨਾ ਤੋਂ ਬਾਅਦ ਦਰਬਾਰ ਸਾਹਿਬ ਦੇ ਆਲੇ  ਸਖ਼ਤ ਸੁਰੱਖਿਆ ਪ੍ਰਬੰਧ, ਮ੍ਰਿਤਕ ਦੀ ਨਹੀਂ ਹੋ ਸਕੀ ਪਛਾਣ
    ਅੰਮ੍ਰਿਤਸਰ, 19 ਦਸੰਬਰ, 2021:  ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਕਰਨ ਦੇ ਯਤਨ ਤੋਂ ਬਾਅਦ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਬੇਅਦਬੀ ਕਰਨ ਦੇ ਯਤਨ ਵਾਲੇ ਵਿਅਕਤੀ ਜਿਸਦੀ ਸੰਗਤ ਦੀ ਕੁੱਟਮਾਰ ਨਾਲ ਮੌਤ ਹੋ ਗਈ ਸੀ, ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕਿਆ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਵਿਅਕਤੀ ਕੋਲ ਕੋਈ ਸ਼ਨਾਖ਼ਤੀ ਕਾਰਡ ਨਹੀਂ ਸੀ। 
    ਇਸ ਦੌਰਾਨ ਅੰਮ੍ਰਿਤਸਰ ਦੇ ਡੀ ਸੀ ਪੀ ਨੇ ਦੱਸਿਆ ਹੈ ਕਿ ਇਹ ਵਿਅਕਤੀ ਜਿਸਦੀ ਸੰਗਤ ਨਾਲ ਕੁੱਟਮਾਰ ਨਾਲ ਮੌਤ ਹੋਈ ਹੈ, ਦੀ ਲਾਸ਼ ਨੂੰ ਪੋਸਟ ਮਾਰਟਮ ਵਾਸਤੇ ਹਸਪਤਾਲ ਭੇਜਿਆ ਗਿਆ ਹੈ।
    ਇਸ ਦੌਰਾਨ ਚਾਰ ਚੁਫੇਰਿਓਂ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।