India International Punjab

ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾ ਵਿੱਚ ਅਕਾਲੀ ਦਲ ਬਾਦਲ ਨੂੰ ਲੱਗਾ ਵੱਡਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾ ਵਿੱਚ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਚੋਣਾ ਲਈ ਜਾਰੀ ਨੇਟੀਫਿਕੇਸ਼ਨ ਅਨੁਸਾਰ ਕਿਸੇ ਵੀ ਰਾਜਨੀਤਕ ਦਲ ਨੂੰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਸਿਰਫ ਛੇ ਧਾਰਮਿਕ ਪਾਰਟੀਆਂ ਹੀ ਚੋਣ ਲੜ ਸਕਣਗੀਆਂ। ਚੋਣ ਕਮੇਟੀ ਨੇ ਅਕਾਲੀ ਦਲ ਬਾਦਲ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਕੀ ਉਹ ਇੱਕ ਧਾਰਮਿਕ ਪਾਰਟੀ ਹੈ ਜਾਂ ਨਹੀਂ ਤੇ ਜੇ ਰਾਜਨੀਤਿਕ ਹੈ ਤਾਂ ਕੀ ਚੋਣ ਲੜਨ ਦਾ ਅਧਿਕਾਰ ਹੈ। ਇਸ ਨੋਟਿਸ ‘ਤੇ ਅਕਾਲੀ ਦਲ ਨੇ ਦਿੱਲੀ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ।

25 ਅਪ੍ਰੈਲ ਨੂੰ ਪੈਣਗੀਆਂ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਲਈ ਵੋਟਾਂ

ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਅਨੁਸਾਰ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ 7 ਅਪ੍ਰੈਲ ਤੱਕ ਆਪਣੀਆਂ ਨਾਮਜ਼ਦਗੀਆਂ ਭਰ ਸਕਦੇ ਹਨ। ਨਾਮਜ਼ਦਗੀਆਂ ਦੀ ਪੜਤਾਲ 8 ਅਪ੍ਰੈਲ ਨੂੰ ਕੀਤੀ ਜਾਵੇਗੀ ਤੇ ਉਮੀਦਵਾਰ 10 ਅਪ੍ਰੈਲ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ। 25 ਤਰੀਕ ਨੂੰ ਵੋਟਾਂ ਪੈਣਗੀਆਂ ਤੇ 28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਇਹ ਸਾਰੀ ਪ੍ਰਕਿਰਿਆ 29 ਅਪ੍ਰੈਲ ਤੋਂ ਪਹਿਲਾਂ ਪੂਰੀ ਕੀਤੀ ਜਾਵੇਗੀ।

ਸੀਨੀਅਰ ਵਕੀਲ ਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਪ੍ਰਤਿਕਿਰਿਆ

ਇਸ ਨੋਟੀਫਿਕੇਸ਼ਨ ‘ਤੇ ਆਪਣੀ ਪ੍ਰਤਿਕਿਆ ਦਿੰਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਹੈ ਕਿ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ‘ਤੇ ਪੂਰੀ ਸਿੱਖ ਸੰਗਤ ਵਧਾਈ ਦੀ ਪਾਤਰ ਹੈ। ਜੋ ਮੁਹਿੰਮ ਸ਼ੂਰੂ ਕੀਤੀ ਸੀ ਉਸ ਨੂੰ ਸਫਲਤਾ ਮਿਲੀ ਹੈ। ਇਨ੍ਹਾਂ ਚੋਣਾਂ ਵਿਚ ਧਾਰਮਿਕ ਪਾਰਟੀਆਂ ਨੂੰ ਹੀ ਚੋਣ ਲੜਨ ਦੀ ਇਜਾਜਤ ਮਿਲੀ ਹੈ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂ ਕਿ ਇਨ੍ਹਾਂ ਨੇ ਪਹਿਲਾਂ ਹੀ ਬਹੁਤ ਝਟਕੇ ਲਗਵਾ ਲਏ ਹਨ। ਕਾਲਜਾਂ, ਗੁਰੂਦੁਆਰਿਆਂ ਨੂੰ ਅਕਾਲੀ ਦਲ ਨੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹ ਉਨ੍ਹਾ ਦੇ ਹਿਸਾਬ ਨਾਲ ਕੋਈ ਵਿਕੱਲਪ ਜਾਂ ਬਦਲ ਨਹੀਂ ਬਚਿਆ ਹੈ। ਨੋਕੀਫਿਕੇਸ਼ਨ ਜਾਰੀ ਹੋ ਗਈ ਹੈ, ਹੁਣ ਕੁੱਝ ਨਹੀਂ ਹੋ ਸਕਦਾ। ਅਕਾਲੀ ਦਲ ਬਾਦਲ ਨੇ ਚਾਰ ਸਾਲਾਂ ਵਿੱਚ ਆਪਣੀਆਂ ਗਲਤੀਆਂ ਨਹੀਂ ਸੁਧਾਰੀਆਂ ਹਨ। ਦਿੱਲੀ ਕਮੇਟੀ ਨੂੰ ਲੁੱਟਣ ‘ਤੇ ਹੀ ਜ਼ੋਰ ਦਿੱਤਾ ਹੈ।

ਪ੍ਰਤਿਕਿਰਿਆ ਦਿੰਦਿਆਂ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਿਸੇ ਵੀ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਸ਼੍ਰੋਮਣੀ ਕਮੇਟੀ ਹੀ ਚੋਣਾਂ ਵਿੱਚ ਜਿੱਤੇਗੀ। ਵਿਰੋਧੀ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਸੀ, ਕੁੱਝ ਸਫਲ ਵੀ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਰਮਜੀਤ ਸਿੰਘ ਸਰਨਾ ਕਾਂਗਰਸ ਨਾਲ ਜੁੜੇ ਹਨ ਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੂਰਾ ਜ਼ੋਰ ਲਾਇਆ ਹੈ ਕਿ ਕਿਸੇ ਤਰ੍ਹਾਂ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਿਆ ਜਾਵੇ।  

ਇਹ ਪਾਰਟੀਆਂ ਲੜ ਸਕਣਗੀਆਂ ਚੋਣਾਂ

1. ਪੰਥਕ ਸੇਵਾ ਦਲ

2. ਆਮ ਅਕਾਲੀ ਦਲ

3. ਸਿਖ ਸਦਭਾਵਨਾ ਦਲ

4. ਜਾਗੋ ਪਾਰਟੀ

5. ਸ੍ਰੋਮਣੀ ਅਕਾਲੀ ਦਲ ਦਿਲੀ

6. ਪੰਥਕ ਅਕਾਲੀ ਲਹਿਰ