‘ਦ ਖ਼ਾਲਸ ਬਿਊਰੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਿਹਾਸ ਵਿਸ਼ੇ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਇਤਿਹਾਸ ਨੂੰ ਮੁੜ ਲਿਖਣ ਤੋਂ ਕੋਈ ਨਹੀਂ ਰੋਕ ਸਕਦਾ। ਇਤਿਹਾਸਕਾਰਾਂ ਅਤੇ ਵਿਦਿਆਰਥੀਆਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 150 ਸਾਲ ਤੋਂ ਵੱਧ ਰਾਜ ਕਰਨ ਵਾਲੇ 30 ਰਾਜਿਆਂ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੀਆਂ 300 ਤੋਂ ਵੱਧ ਸ਼ਖਸੀਅਤਾਂ ਬਾਰੇ ਖੋਜ ਕਰਕੇ ਸੱਚਾ ਇਤਿਹਾਸ ਲਿਖਣਾ ਚਾਹੀਦਾ ਹੈ।
ਗ੍ਰਹਿ ਮੰਤਰੀ ਨੇ ਕਿਹਾ, “ਜੇ ਲਚਿਤ ਬੋੜਫੁਕਨ ਨਾ ਹੁੰਦਾ, ਤਾਂ ਉੱਤਰ-ਪੂਰਬ ਭਾਰਤ ਦਾ ਹਿੱਸਾ ਨਾ ਹੁੰਦਾ, ਕਿਉਂਕਿ ਉਸ ਸਮੇਂ ਉਨ੍ਹਾਂ ਦੁਆਰਾ ਲਏ ਗਏ ਫੈਸਲਿਆਂ ਅਤੇ ਉਨ੍ਹਾਂ ਦੇ ਸਾਹਸ ਨੇ ਨਾ ਸਿਰਫ ਉੱਤਰ-ਪੂਰਬ ਬਲਕਿ ਪੂਰੇ ਦੱਖਣੀ ਏਸ਼ੀਆ ਨੂੰ ਕੱਟੜ ਹਮਲਾਵਰਾਂ ਤੋਂ ਬਚਾਇਆ ਸੀ।”