ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ 16 ਕਿਸਾਨ ਜਥੇਬੰਦੀਆਂ ਦੀ 28 ਸਤੰਬਰ ਨੂੰ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਈ ਹੈ। ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਅੱਜ ਸਾਡੇ ਅੰਦੋਲਨ ਲਈ ਦੋ ਹੋਰ ਕਿਸਾਨ ਜਥੇਬੰਦੀਆਂ ਬੀਕੇਯੂ ਪਟੇੜੀ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸ਼ਾਮਿਲ ਹੋ ਗਈਆਂ ਹਨ। ਇਸ ਤਰੀਕੇ ਹੁਣ ਰੇਲ ਰੋਕੋ ਅੰਦੋਲਨ ਵਿੱਚ 19 ਕਿਸਾਨ ਜਥੇਬੰਦੀਆਂ ਸ਼ਾਮਿਲ ਹੋ ਗਈਆਂ ਹਨ। ਪੰਧੇਰ ਨੇ ਦੱਸਿਆ ਕਿ 28 ਸਤੰਬਰ ਨੂੰ 12 ਵਜੇ ਰੇਲ ਚੱਕਾ ਜਾਮ ਕੀਤਾ ਜਾਵੇਗਾ ਜੋ 30 ਸਤੰਬਰ ਤੱਕ ਮੋਰਚਾ ਜਾਰੀ ਰਹੇਗਾ। ਇਹ ਰੇਲ ਰੋਕੋ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ਼ ਹੈ।
ਕਿੱਥੇ ਕਿੱਥੇ ਹੋਵੇਗਾ ਰੇਲਾਂ ਦਾ ਚੱਕਾ ਜਾਮ
- ਮੋਗਾ ਰੇਲਵੇ ਸਟੇਸ਼ਨ
- ਸੰਗਰੂਰ ਦੇ ਸੁਨਾਮ ਵਿੱਚ
- ਪਟਿਆਲਾ ਦੇ ਨਾਭਾ ਵਿੱਚ
- ਫਿਰੋਜ਼ਪੁਰ ਵਿੱਚ ਦੋ ਥਾਵਾਂ ‘ਤੇ – ਬਸਤੀ ਟੈਂਕਾਂ ਵਾਲੀ ਅਤੇ ਮੱਲਾਵਾਲਾ
- ਗੁਰਦਾਸਪੁਰ ਤੇ ਬਟਾਲਾ ਰੇਲਵੇ ਸਟੇਸ਼ਨ
- ਜਲੰਧਰ ਕੈਂਟ
- ਤਰਨਤਾਰਨ ਰੇਲਵੇ ਸਟੇਸ਼ਨ
- ਬਠਿੰਡਾ ਵਿੱਚ ਰਾਮਪੁਰਾ ਫੂਲ ਰੇਲਵੇ ਸਟੇਸ਼ਨ
- ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ ਵਿੱਚ ਰੇਲਾਂ ਨਹੀਂ ਚੱਲਣਗੀਆਂ।
ਪੰਧੇਰ ਨੇ ਸਰਕਾਰ ਨੂੰ ਫਸਲਾਂ ਦਾ ਸਹੀ ਭਾਅ ਦੇਣ ਦੀ ਮੰਗ ਕੀਤੀ ਹੈ, ਐੱਮਐੱਸਪੀ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਰਜ਼ਾ ਖਤਮ ਕਰਨ ਦੀ ਵੀ ਮੰਗ ਕੀਤੀ ਗਈ ਹੈ।