Punjab

ਨਵਜੰਮੇ ਨੂੰ ਲੈਕੇ ਆਈ ਮਾੜੀ ਖ਼ਬਰ ! ਇੱਕ ਹਫਤੇ ਵਿੱਚ ਪੰਜਾਬ ਤੋਂ ਦੂਜਾ ਮਾਮਲਾ

ਬਿਉਰੋ ਰਿਪੋਰਟ : ਪੰਜਾਬ ਵਿੱਚ ਹਫਤੇ ਦੇ ਅੰਦਰ ਦੂਜਾ ਅਜਿਹਾ ਮਾਮਲਾ ਹੈ ਜੋ ਦਿਲ ਨੂੰ ਹਿਲਾ ਦੇਣ ਵਾਲਾ ਹੈ । ਲੁਧਿਆਣਾ ਵਿੱਚ ਇੱਕ ਨਵਜੰਮੇ ਬੱਚੇ ਨੂੰ ਕੁੱਤਿਆਂ ਦੇ ਕੋਲ ਛੱਡ ਕੇ ਮਾਪੇ ਫਰਾਰ ਹੋ ਗਏ । ਕੁੱਤੇ ਨੇ ਬੱਚਿਆਂ ਨੂੰ ਕਈ ਥਾਵਾਂ ‘ਤੇ ਕੱਟਿਆ,ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਕੁੱਤਿਆਂ ਨੂੰ ਬੱਚੇ ਨੂੰ ਖਾਂਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤਾਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ । ਇਸ ਦੇ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ। ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਕੁਆਰੀ ਮਾਂ ਨੇ ਗਰਭ ਨੂੰ ਲੁਕਾਉਣ ਦੇ ਲ਼ਈ ਪੁੱਟਪਾਥ ‘ਤੇ ਬੱਚਾ ਸੁੱਟ ਦਿੱਤਾ ਸੀ ।

ਅਣਪਛਾਤਿਆਂ ‘ਤੇ FIR

ਅਮਰੀਕ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਸਪਤਾਲ ਅਤੇ ਕਲੀਨਿਕਾਂ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂਕੀ ਮੁਲਜ਼ਮਾਂ ਦੇ ਬਾਰੇ ਸੁਰਾਗ ਦਾ ਪਤਾ ਲਗਾਇਆ ਜਾ ਸਕੇ । ਫਿਲਹਾਲ ਇਸ ਮਾਮਲੇ ਦੀ ਅਣਪਛਾਲੇ ਲੋਕਾਂ ਖਿਲਾਫ FIR ਦਰਜ ਕਰਵਾਈ ਗਈ ਹੈ। ਇਸ ਤੋਂ ਪਹਿਲਾਂ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਦੇ ਅਮਲੋਹ ਸਥਿਤ ਪਿੰਡ ਸ਼ਾਹਪੁਰ ਵਿੱਚ ਇੱਕ ਨਵਜੰਮੇ ਬੱਚੀ ਇੱਕ ਦੁਕਾਨ ਤੋਂ ਮਿਲੀ ਸੀ । ਬੱਚੀ ਨੂੰ ਦੁਕਾਨ ਦੇ ਬਾਹਰ ਕਾਉਂਟਰ ‘ਤੇ ਛੱਡ ਕੇ ਕੋਈ ਫਰਾਰ ਹੋ ਗਿਆ ਸੀ। ਫਿਲਹਾਲ ਬੱਚੀ ਨੂੰ ਦੁਕਾਨ ਮਾਲਿਕ ਨੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਦੁਕਾਨ ਮਾਲਿਕ ਦੀ ਮਾਂ ਦਰਸ਼ਨਾ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਕਾਉਂਟਰ ‘ਤੇ ਕੋਈ ਬੱਚੀ ਰੋ ਰਹੀ ਹੈ । ਉਹ ਫੌਰਨ ਮੌਕੇ ‘ਤੇ ਗਏ ਅਤੇ ਉੱਥੇ ਵੇਖਿਆ ਕਿ ਕੋਈ ਵਿਅਕਤੀ ਕਾਉਂਟਰ ‘ਤੇ ਨਵ-ਜਨਮੀ ਬੱਚੀ ਨੂੰ ਛੱਡ ਕੇ ਗਿਆ ਸੀ