Punjab

ਝੂਠੇ ਕੇ ਸਾਂ ਤੋਂ ਡਰਨ ਵਾਲੇ ਨਹੀ : ਰਾਜਾ ਵੜਿੰਗ

ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਅਲਕਾ ਲਾਂਬਾ  ਰੋਪੜ ਪੁ ਲਿਸ ਕੋਲ ਪੇ ਸ਼ ਹੋਣ ਲਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਣਗੇ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਲਾਂਬਾ ਦੇ ਨਾਲ ਪੂਰੀ ਤਰ੍ਹਾਂ ਇਕਮੁੱਠ ਹੈ, ਜਿਸ ‘ਤੇ ਰੋਪੜ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾ ਫ ਬੋਲਣ ‘ਤੇ ਮਾਮਲਾ ਦਰਜ ਕੀਤਾ ਹੈ।

ਰਾਜਾ ਵੜਿੰਗ ਨੇ ਟਵੀਟ ‘ਤੇ ਅਲਕਾ ਲਾਂਬਾ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਤਸਵੀਰ ਸਾਂਝੀ ਕੀਤੀ ਕਰਦਿਆਂ ਕਿਹਾ ਹੈ ਕਿ ਅਸੀਂ ਅਸੀਂ ਆ ਰਹੇ ਹਾਂ ਰੋਪੜ ਅਲਕਾ ਲਾਂਬਾ ਜੀ ਨਾਲ .. ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀ …। ਉਨ੍ਹਾਂ ਨੇ ਇਹ ਵੀ ਲਿਖਿਆ ਕੀਤਾ ਕਿ ਅਲਕਾ ਲਾਂਬਾ ਦੇ ਖਿਲਾ ਫ ਜੋ ਮਾਮ ਲਾ ਦਰਜ਼ ਹੋਇਆ ਹੈ ਉਹ ਕੇਜਰੀਵਾਲ ਜੀ ਵਲੋਂ ਪੰਜਾਬ ਦੀ ਸੱਤਾ ਦੀ ਦੁਰਵਰਤੋਂ ਦਾ ਉਹ ਨਮੂਨਾ ਹੈ ਜਿਸ ਦੀ ਅਗਲੀ ਕਿਸ਼ਤ ਤੁਸੀਂ ਕੱਲ KSA ਸਾਈਨ ਕਰ ਕੇ ਦੇ ਕੇ ਆਏ ਹੋ, ਹੁਣ ਸਿਧਾਂਤਾਂ ਤੇ ਪੰਜਾਬ ਤੁਹਾਨੂੰ ਟਕਰੂ ਗਾ ਤੇ ਪੰਜਾਬ ਹੀ ਜਿਤੇਗਾ। ਅੱਜ ਅਸੀਂ ਅਲਕਾ ਲਾਂਬਾ ਜੀ ਨਾਲ ਰੋਪੜ ਥਾਣੇ ਆਵਾਂਗੇ,ਰੱਬ ਰਾਖਾ।

ਰਾਜਾ ਵੜਿੰਗ ਨੇ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਵੀਡੀਉ ਸਾਂਝੀ ਕੀਤੀ ਹੈ ਜਿਸ ਵਿੱਚ ਅਲਕਾ ਲਾਂਬਾ ਸਮੇਤ ਰਾਜਾ ਵੜਿੰਗ , ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ,ਕੁਲਵੀਰ ਜੀਰਾ , ਭਾਰਤ ਭੂਸ਼ਣ ਆਸ਼ੂ ਅਤੇ ਗੁਰਪ੍ਰੀਤ ਕਾਂਗੜ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਏਕਤਾ ਤਾਕਤ ਹੈ… ਜਦੋਂ ਟੀਮ ਵਰਕ ਅਤੇ ਸਹਿਯੋਗ ਹੋਵੇ, ਤਾਂ ਸ਼ਾਨਦਾਰ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਅਲਕਾ ਲਾਂਬਾ ਦੀ ਰੋਪੜ ਪੁਲਿਸ ਅੱਗੇ ਪੇਸ਼ੀ ਦੌਰਾਨ ਰਾਜਾ ਵੜਿੰਗ , ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ,ਕੁਲਵੀਰ ਜੀਰਾ , ਭਾਰਤ ਭੂਸ਼ਣ ਆਸ਼ੂ ਅਤੇ ਗੁਰਪ੍ਰੀਤ ਕਾਂਗੜ ਜਾਣਗੇ ਨਾਲ । ਅਲਕਾ ਲਾਂਬਾ ਦੀ ਪੇਸ਼ੀ ਦੌਰਾਨ ਪੰਜਾਬ ਕਾਂਗਰਸ ਵਿਰੋ ਧ ਪ੍ਰਦ ਰ ਸ਼ਨ ਕਰੇਗੀ।