International

ਉੱਤਰੀ ਕੋਰੀਆ ਦੀ ਇਸ ਹਰਕਤ ਨਾਲ ਜਾਪਾਨ ‘ਚ ਦਹਿਸ਼ਤ ਦਾ ਮਾਹੌਲ, ਹਾਈ ਅਲਰਟ ਜਾਰੀ

North Korea fired a missile, panic in Japan, high alert issued

ਅਮਰੀਕਾ (America) ਅਤੇ ਦੱਖਣੀ ਕੋਰੀਆ (South Korea) ਨਾਲ ਵਧਦੇ ਤਣਾਅ ਦਰਮਿਆਨ ਉੱਤਰੀ ਕੋਰੀਆ (North Korea) ਨੇ ਵੀਰਵਾਰ ਸਵੇਰੇ ਜਾਪਾਨ (Japan) ਦੇ ਪੂਰਬੀ ਸਾਗਰ ਵੱਲ ਇੱਕ ਵਾਰ ਫਿਰ ਬੈਲਿਸਟਿਕ ਮਿਜ਼ਾਈਲ (Ballistic Missile) ਦਾਗੀ ਹੈ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਵਿਸਥਾਰ ਨਾਲ ਨਹੀਂ ਦੱਸਿਆ ਕਿਉਂਕਿ ਫਿਲਹਾਲ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਜਾਪਾਨ ਸਰਕਾਰ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਏਐਨਆਈ ਨੇ ਯੋਨਹਾਪ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਨੂੰ ਤਣਾਅ ਵਧ ਗਿਆ ਕਿਉਂਕਿ ਉੱਤਰੀ ਕੋਰੀਆ ਦੇ ਰਾਜ ਮੀਡੀਆ ਨੇ ਦਾਅਵਾ ਕੀਤਾ ਕਿ ਨੇਤਾ ਕਿਮ ਜੋਂਗ ਉਨ (Kim Jong Un) ਨੇ ਆਪਣੇ ਦੇਸ਼ ਦੀ ਫੌਜ ਦੀ ਅਗਵਾਈ ਵਧੇਰੇ ‘ਵਿਵਹਾਰਕ ਅਤੇ ਹਮਲਾਵਰ’ ਤਰੀਕੇ ਨਾਲ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਜਾਪਾਨ ਸਰਕਾਰ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਮਿਜ਼ਾਈਲ ਜਾਪਾਨ ਵੱਲ ਵਧ ਸਕਦੀ ਹੈ ਕਿਉਂਕਿ ਪਿਓਂਗਯਾਂਗ ਨੇ ਸਿਓਲ ਅਤੇ ਵਾਸ਼ਿੰਗਟਨ ਨਾਲ ਵਧਦੇ ਤਣਾਅ ਦੇ ਵਿਚਕਾਰ ਪੂਰਬੀ ਸਾਗਰ ਵਿੱਚ ਇੱਕ ਮਿਜ਼ਾਈਲ ਦਾਗੀ ਹੈ।

ਦੂਜੇ ਪਾਸੇ, ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਨਾਜ਼ੁਕ ਸਮੇਂ ‘ਤੇ ‘ਸਾਰੀਆਂ ਜ਼ਰੂਰੀ ਸਾਵਧਾਨੀ ਵਰਤਣ’ ਦੀ ਚੇਤਾਵਨੀ ਜਾਰੀ ਕੀਤੀ ਹੈ। ਜਾਪਾਨ ਨੇ ਚੇਤਾਵਨੀ ਜਾਰੀ ਕੀਤੀ ਕਿ ਉੱਤਰੀ ਕੋਰੀਆ ਦੀ ਮਿਜ਼ਾਈਲ ਹੋਕਾਈਡੋ ਪ੍ਰੀਫੈਕਚਰ ਜਾਂ ਗੁਆਂਢੀ ਜਲ ਮਾਰਗਾਂ ਵੱਲ ਆ ਸਕਦੀ ਹੈ।

ਜਾਪਾਨ ਦੇ ਪੀਐਮਓ ਨੇ ਟਵਿੱਟਰ ‘ਤੇ ਲਿਖਿਆ, ‘ਜਾਣਕਾਰੀ ਇਕੱਠੀ ਕਰਨ ਅਤੇ ਵਿਸ਼ਲੇਸ਼ਣ ਕਰਨ ਅਤੇ ਜਨਤਾ ਨੂੰ ਤੁਰੰਤ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਯਤਨ ਕਰੋ। ਜਹਾਜ਼ਾਂ ਅਤੇ ਹੋਰ ਜਾਇਦਾਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ।

ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਜਾਪਾਨੀ ਸਰਕਾਰ ਨੇ ਉੱਤਰੀ ਕੋਰੀਆ ਦੀ ਮਿਜ਼ਾਈਲ ਲਾਂਚ ਤੋਂ ਬਾਅਦ ਵੀਰਵਾਰ ਸਵੇਰੇ ਹੋਕਾਈਡੋ ਦੇ ਨਿਵਾਸੀਆਂ ਨੂੰ ਪਨਾਹ ਲੈਣ ਦੀ ਅਪੀਲ ਕੀਤੀ, ਪਰ ਸਥਾਨਕ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਮਿਜ਼ਾਈਲ ਉੱਤਰੀ ਖੇਤਰ ਦੇ ਨੇੜੇ ਨਹੀਂ ਉਤਰੇਗੀ। ਹੋਕਾਈਡੋ ਵਾਸੀਆਂ ਨੂੰ ਕਿਸੇ ਇਮਾਰਤ ਜਾਂ ਭੂਮੀਗਤ ਵਿੱਚ ਸ਼ਰਨ ਲੈਣ ਲਈ ਆਖਦਿਆਂ, ਸਰਕਾਰ ਨੇ ਇੱਕ ਸ਼ੁਰੂਆਤੀ ਚੇਤਾਵਨੀ ਵਿੱਚ ਕਿਹਾ, ‘ਤੁਰੰਤ ਖਾਲੀ ਕਰੋ…।’ ਪਰ ਜਲਦੀ ਹੀ ਹੋਕਾਈਡੋ ਦੇ ਅਸਹਿਕਾਵਾ ਸ਼ਹਿਰ ਨੇ ਟਵੀਟ ਕੀਤਾ ਕਿ ਹੁਣ ਖ਼ਤਰੇ ਦਾ ਕੋਈ ਚਿੰਤਾ ਨਹੀਂ ਹੈ। ਬਾਅਦ ਵਿੱਚ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਦੱਸਿਆ ਕਿ ਮਿਜ਼ਾਈਲ ਜਾਪਾਨੀ ਖੇਤਰ ਵਿੱਚ ਨਹੀਂ ਡਿੱਗੀ।