Punjab

ਨੂਰਾ ਭੈਣਾਂ ਨੂੰ ਲੈਕੇ ਆਈ ਮਾੜੀ ਖ਼ਬਰ !

ਬਿਉਰੋ ਰਿਪੋਰਟ : ਮਸ਼ਹੂਰ ਸੂਫੀ ਜੋੜੀ ਨੂਰਾ ਸਿਸਟਮ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਹਨ । ਨੂਰਾ ਭੈਣਾਂ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ‘ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਮੁਲਜ਼ਮਾਂ ਨੇ ਸੁਨੇਹਾ ਭੇਜ ਕੇ ਫਿਰੌਤੀ ਦੀ ਮੰਗ ਕੀਤੀ ਹੈ । ਪੈਸੇ ਨਾ ਦੇਣ ‘ਤੇ ਮੁਲਜ਼ਮਾਂ ਨੇ ਅੰਜਾਮ ਭੁਗਤਨ ਦੀ ਧਮਕੀ ਦਿੱਤੀ ਹੈ । ਹੁਣ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਸੁਲਤਾਨਾ ਦੇ ਨਿੱਜੀ ਨੰਬਰ ‘ਤੇ ਆਇਆ ਮੈਸੇਜ

ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਸੁਲਤਾਨਾ ਨੂਰਾ ਦੇ ਪਤੀ ਨੇ ਦੱਸਿਆ ਉਨ੍ਹਾਂ ਨੂੰ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਹੈ । ਜਿਸ ਵਿੱਚ ਮੁਲਜ਼ਮ ਨੇ ਆਪਣੇ ਆਪ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆਂ ਦਾ ਕਰੀਬੀ ਦੱਸਿਆ ਅਤੇ ਫਿਰੌਤੀ ਦੀ ਮੰਗ ਕੀਤੀ । ਪੀੜ੍ਹਤ ਦੇ ਮੁਤਾਬਿਕ ਮੈਸੇਜ ਸੁਲਤਾਨਾਾ ਨੂਰਾ ਦੇ ਨਿੱਜੀ ਫੋਨ ‘ਤੇ ਆਇਆ ਸੀ। ਜਿਸ ਨੇ ਫਿਰੌਤੀ ਦਾ ਪੈਸਾ ਨਾ ਦੇਣ ‘ਤੇ ਸੁਲਤਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ । ਜਿਸ ਦੇ ਬਾਅਦ ਉਸ ਦੇ ਪਤੀ ਨੇ ਸ਼ੁੱਕਰਵਾਰ ਨੂੰ ਜਲੰਧਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ । ਪੁਲਿਸ ਨੇ ਨੰਬਰ ਦੇ ਅਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਸਾਇਬਰ ਸੈੱਲ ਕਰੇਗੀ ਫੋਨ ਨੰਬਰ ਦੀ ਜਾਂਚ

ਪੁਲਿਸ ਨੂੰ ਨੂਰਾ ਸਿਸਟਰ ਵੱਲੋਂ ਜਿਹੜਾ ਧਮਕੀ ਵਾਲਾ ਨੰਬਰ ਦਿੱਤਾ ਗਿਆ ਹੈ ਉਹ ਸਾਇਬਰ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ । ਜਿਸ ਦਾ ਪਤਾ ਪੁਲਿਸ ਲੱਗਾ ਰਹੀ ਹੈ,ਕੀ ਫੋਨ ਕਿੱਥੋ ਆਇਆ ਸੀ ਉਸ ਦਾ ਸਰਵਰ ਕਿੱਥੋਂ ਚੱਲ ਰਿਹਾ ਸੀ। ਉਧਰ ਸਾਰੇ ਪਹਿਲੂਆਂ ਦੀ ਜਾਂਚ ਦੇ ਬਾਅਦ ਪੁਲਿਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ । ਇਹ ਪਹਿਲਾਂ ਮਾਮਲਾ ਨਹੀਂ ਹੈ ਕਿ ਪੰਜਾਬੀ ਗਾਇਕ ਨੂੰ ਫਿਰੌਤ ਦੇ ਲਈ ਅਜਿਹਾ ਫੋਨ ਆਇਆ ਹੋਵੇ। ਇਸ ਤੋਂ ਪਹਿਲਾਂ ਕਈ ਗਾਇਕਾਂ ਨੂੰ ਫਿਰੌਤੀ ਦੇ ਲਈ ਫੋਨ ਆ ਚੁੱਕੇ ਹਨ ।

ਇਸੇ ਮਹੀਨੇ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਦਿੱਲੀ ਸ਼ੋਅ ਸੀ । ਜਦੋਂ ਉਹ ਦਿੱਲੀ ਏਅਰਪੋਰਟ ‘ਤੇ ਉਤਰੀ ਤਾਂ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ । ਜਿਸ ਤੋਂ ਬਾਅਦ ਜੈਸਮੀਨ ਸੈਂਡਲਸ ਦੀ ਸੁਰੱਖਿਆ ਵਧਾਈ ਗਈ ਸੀ। ਇਸ ਤੋਂ ਪਹਿਲਾਂ ਹਨੀ ਸਿੰਘ ਨੇ ਵੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ।

ਸਭ ਤੋਂ ਅਮੀਰ ਗੈਂਗਸਟਰ ਹੈ ਜੱਗੂ

ਦੱਸਿਆ ਜਾਂਦਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇਸ਼ ਦਾ ਸਭ ਤੋਂ ਅਮੀਰ ਗੈਂਗਸਟਰਾਂ ਵਿੱਚ ਸ਼ਾਮਲ ਹੈ । ਉਹ ਗੁਰਦਾਸਪੁਰ ਦੇ ਭਗਵਾਨਪੁਰ ਦਾ ਰਹਿਣ ਵਾਲਾ ਹੈ । ਪਿੰਡ ਧਿਆਨਪੁਰ ਵਿੱਚ ਹੋਏ ਕਤਲ ਦੇ ਬਾਅਦ ਜੱਗੂ ਸੁਰੱਖਿਆ ਵਿੱਚ ਆਇਆ ਸੀ । ਪੰਜਾਬ ਅਤੇ ਹੋਰ ਸੂਬਿਆਂ ਵਿੱਚ ਉਸ ‘ਤੇ 70 ਤੋਂ ਵੱਧ ਮਾਮਲੇ ਦਰਜ ਹਨ । ਉਸ ਦਾ ਹਥਿਆਰ ਅਤੇ ਨਸ਼ੇ ਦੀ ਸਮਗਲਿੰਗ ਦਾ ਧੰਦਾ ਹੈ। ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਵਿੱਚ ਹਥਿਆਰ,ਗੱਡੀਆਂ ਅਤੇ ਸ਼ੂਟਰ ਗੈਂਗਸਟਰ ਲਾਰੈਂਸ ਨੂੰ ਦਿੱਤੇ ਸਨ।