ਬਿਉਰੋ ਰਿਪੋਰਟ : ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਵੱਲੋਂ ਭੇਜੀ ਗਈ ਝਾਕੀ ਦੇ ਡਿਜ਼ਾਇਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਫੋਟੋ ਲੱਗੀ ਸੀ ਇਸੇ ਲਈ ਕੇਂਦਰ ਨੇ ਖਾਰਜ ਕੀਤਾ ਹੈ । ਇਸ ਦੇ ਜਵਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਬੂਤ ਪੇਸ਼ ਕੀਤੇ ਹਨ । ਕੰਗ ਨੇ ਭਾਰਤ ਸਰਕਾਰ ਦੀ ਉਹ ਵੈੱਬਸਾਈਟ ਵਿਖਾਈ ਜਿਸ ਵਿੱਚ ਪੰਜਾਬ ਸਰਕਾਰ ਦੇ ਡਿਜਾਇਜ਼ ਸਨ। ਉਨ੍ਹਾਂ ਦਾਅਵਾ ਕੀਤਾ ਹੈ ਇਸ ਵਿੱਚ ਜਾਖੜ ਸਾਬ੍ਹ ਦਾ ਝੂਠ ਫੜਿਆ ਗਿਆ ਹੈ । ਇਸ ਵਿੱਚ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਾ ਨਹੀ ਆਪ ਸੁਪ੍ਰੀਮੋ ਕੇਜਰੀਵਾਲ ਦੀ ਤਸਵੀਰ ਸੀ । ਕੰਗ ਨੇ ਕਿਹਾ ਕੌਣ ਜੂਠ ਬੋਲ ਰਿਹਾ ਹੈ ਭਾਰਤ ਸਰਕਾਰੀ ਦੀ ਵੈੱਬਸਾਈਟ ਜਾਂ ਫਿਰ ਸੁਨੀਲ ਜਾਖੜ । ਆਪ ਦੇ ਬੁਲਾਰੇ ਨੇ ਕਿਹਾ ਸੁਨੀਲ ਜਾਖੜ ਹੁਣ ਪੰਜਾਬ ਦੇ ਲੋਕਾਂ ਕੋਲੋ ਮੁਆਫੀ ਮੰਗਣ ਅਤੇ ਪੰਜਾਬ ਦੇ ਹੱਕ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਘਰ ਸਾਹਮਣੇ ਪ੍ਰਦਰਸ਼ਨ ਕਰਨ ।
ਮਾਲਵਿੰਦਰ ਸਿੰਘ ਨੇ ਕਿਹਾ ਬੀਜੇਪੀ ਦੇ ਕੁਝ ਆਗੂ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੇ ਵਿਕਸਿਤ ਭਾਰਤ ਦਾ ਮਾਡਲ ਨਹੀਂ ਭੇਜਿਆ ਹੈ,ਇਸੇ ਲਈ ਝਾਕੀ ਰੱਦ ਹੋਈ ਹੈ। ਜਦਕਿ ਮਹਾਰਾਸ਼ਟਰ ਅਤੇ ਗੁਜਰਾਤ ਨੇ ਵੀ ਆਪਣਾ ਸਭਿਆਚਾਰ ਦਾ ਮਾਡਲ ਝਾਕੀ ਦੇ ਲਈ ਭੇਜਿਆ ਹੈ ਜਿਸ ਨੂੰ ਮਨਜੂਰ ਕਰ ਦਿੱਤਾ ਗਿਆ ਹੈ । ਬੀਜੇਪੀ ਸ਼ਾਸਤ ਸੂਬੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਹਰ ਵਾਰ ਪਰੇਡ ਵਿੱਚ ਨੁਮਾਇੰਦਗੀ ਮਿਲ ਦੀ ਹੈ ।
ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਤੰਜ ਕੱਸ ਦੇ ਹੋਏ ਕਿਹਾ ਬੀਜੇਪੀ ਦੇ ਦਿੱਲੀ ਵਾਲੇ ਪੰਜਾਬੀ ਆਗੂਆਂ ਦੀ ਮਜ਼ਬੂਰੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਧੌਣ ‘ਤੇ ਬੀਜੇਪੀ ਨੇ ਗੋਢਾ ਰੱਖਿਆ ਹੈ,ਜਿਹੜੇ ਸਾਡੇ ਵੱਡੇ ਸ਼ਹੀਦਾਂ ਨੂੰ ‘ਬਾਲ’ ਮੰਨ ਦੇ ਹਨ । ਕੰਗ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦਾ ਆਇਕਾਨ ਹਨ ‘ਮੁਆਫੀ ਵੀਰ ਸਾਵਰਕਰ’ । ਇੰਨਾਂ ਨੂੰ ਕਰਤਾਰ ਸਿੰਘ ਸਰਾਭਾ,ਭਗਤ ਸਿੰਘ,ਮਾਈ ਭਾਗੋ ਅਤੇ ਮਹਾਰਾਜਾ ਰਣਜੀਤ ਸਿੰਘ ਕਿਵੇਂ ਮਨਜ਼ੂਰ ਹੋ ਸਕਦੇ ਹਨ। ਨਫਰਤ ਫੈਲਾ ਕੇ ਇਹ ਭਾਵੇ ਦੇਸ਼ ਦੀ ਸੱਤਾ ਵਿੱਚ ਆ ਗਏ ਹਨ ਪਰ ਪੰਜਾਬ ਅਤੇ ਦੇਸ਼ ਦੇ ਸ਼ਹੀਦਾਂ ਪ੍ਰਤੀ ਜਿਹੜੀ ਇੰਨਾਂ ਦੀ ਨਫਤਰ ਹੈ ਉਹ ਜ਼ਾਹਿਰ ਹੋ ਜਾਂਦੀ ਹੈ।
ਪੰਜਾਬ ਵੱਲੋਂ ਤਿੰਨ ਝਾਕੀਆਂ ਭੇਜੀਆਂ ਗਈਆਂ ਸਨ
ਪੰਜਾਬ ਵੱਲੋਂ ਕੇਂਦਰ ਨੂੰ ਤਿੰਨ ਝਾਕੀਆਂ ਦੇ ਡਿਜ਼ਾਇਨ ਭੇਜੇ ਗਏ ਸਨ । ਜਿੰਨਾਂ ਵਿੱਚ ਇੱਕ ਸੀ ਪੰਜਾਬ ਦੀ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜੀ ਸੀ ਮਾਈ ਭਾਗੋ, ਪੰਜਾਬੀ ਪਹਿਲੀ ਜੰਗ ਲੜਨ ਵਾਲੀ ਮਹਿਲਾ,ਇਸ ਦਾ ਨਾਂ ਸੀ ਨਾਰੀ ਸ਼ਕਤੀ, ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਅਤੇ ਪੇਸ਼ਕਾਰੀਆਂ। ਪਰ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਭੇਜੇ ਪੱਤਰ ਵਿੱਚ ਸੂਬਾ ਸਰਕਾਰ ਦੇ ਤਿੰਨੋ ਡਿਜ਼ਾਇਨ ਰੱਦ ਕਰ ਦਿੱਤੇ ਗਏ ਸਨ ।