India

ਆਪ ਲੀਡਰਾਂ ‘ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ:ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕੱਲ ਈਨਫੋਰਸਮੈਂਟ ਡਾਈਰੈਕਟਰੇਟ ਵੱਲੋਂ ਪੰਜਾਬ ਵਿੱਚ ਹੋਈ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਬਾਰੇ ਬੋਲਦੇ ਹੋਏ ਆਪ ਆਗੂ ਰਾਘਵ ਚੱਢਾ ਨੇ ਕਾਂਗਰਸ ਪਾਰਟੀ ਅਗੇ ਕਈ ਸਵਾਲ ਰੱਖੇ ਹਨ। ਇੱਕ ਪ੍ਰੈਸ ਕਾਨਫ੍ਰੰਸ ਵਿੱਚ ਬੋਲਦੇ ਹੋਏ  ਉਹਨਾਂ ਕਿਹਾ ਕਿ ਕੱਲ ਹੋਈ ਈਡੀ ਦੀ ਰੇਡ ਦੌਰਾਨ ਪੰਜਾਬ ਵਿੱਚ ਮੁਹਾਲੀ ਤੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਗਈ।

ਰੇਤੇ ਦੀ ਚੋਰੀ ਦੇ ਸੰਬੰਧ ਵਿੱਚ ਹੋਈ ਇਸ ਰੇਡ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਘਰ ਅਤੇ ਟਿਕਾਣਿਆਂ ‘ਤੇ ਛਾਪਾ ਮਾਰਿਆ ਗਿਆ। ਅਖਬਾਰਾਂ ਵਿੱਚ ਛਪੀਆਂ ਖਬਰਾਂ ਮੁਤਾਬਕ ਇਸ ਦੌਰਾਨ ਕਰੋੜਾਂ ਰੁਪਇਆਂ ਦੀ ਬਰਾਮਦਗੀ,ਸੋਨਾ,ਕੀਮਤੀ ਘੜੀਆਂ,ਬੈਂਕ ਸਟੇਟਮੇਂਟਾਂ,ਜਾਇਦਾਦ ਦੇ ਕਾਗਜ ਤੇ ਲਗਜਰੀ ਗੱਡੀਆਂ ਮਿਲੀਆਂ ਹਨ।

ਜੇਕਰ ਮੁੱਖ ਮੰਤਰੀ ਦੇ ਇੱਕ ਭਤੀਜੇ ਕੋਲੋਂ ਇਨਾਂ ਕੁਝ ਮਿਲ ਸਕਦਾ ਤਾਂ ਖੁਦ ਚੰਨੀ ਤੇ ਉਹਦੇ ਹੋਰ ਰਿਸ਼ਤੇਦਾਰਾਂ ਕੋਲ ਕਿਨਾਂ ਕੁਝ ਹੋਵੇਗਾ।  ਇਸ ਸਭ ਤੋਂ ਪਤਾ ਲਗਦਾ ਹੈ ਕਿ ਬਾਦਲਾਂ ਤੇ ਚੰਨੀ ਵਿੱਚ ਕੁਝ ਫ਼ਰਕ ਨਹੀਂ ਹੈ।

ਰਾਘਵ ਚੱਢਾ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਚੰਨੀ ਦੇ ਰਿਸ਼ਤੇਦਾਰਾਂ ਕੋਲ ਇੰਨੀ ਜਾਇਦਾਦ ਕਿਥੋਂ ਆਈ ਹੈ ਤੇ ਉਸ ਹੋਰ ਕਿਹੜੇ ਰਿਸ਼ਤੇਦਾਰ ਨੇ ,ਜਿਹਨਾਂ ਕੋਲ ਇਸ ਤਰਾਂ ਦੀ ਜਮੀਨ-ਜਾਇਦਾਦ ਹੈ ਤਾਂ ਜੇਕਰ ਭਤੀਜਾ ਸਿਰਫ਼ 111 ਦਿਨਾਂ ਵਿੱਚ ਇਨਾਂ ਕਮਾ ਗਿਆ ਤਾਂ ਖੁੱਦ ਚੰਨੀ ਨੇ ਕਿੰਨਾ ਕਮਾਇਆ ਹੋਵੇਗਾ ਤੇ ਉਹ ਹੋਰ ਕਿੰਨਾ ਕਮਾਉਂਦਾ,ਜੇਕਰ ਉਸ ਨੂੰ ਪੂਰੇ ਪੰਜ ਸਾਲ ਮਿਲ ਜਾਂਦੇ।

ਰਾਘਵ  ਚੱਢਾ ਵੱਲੋਂ ਵੱਡੇ ਕਾਂਗਰਸੀ ਲੀਡਰਾਂ ਨੂੰ ਵੀ ਇਹ ਸਵਾਲ ਕੀਤਾ ਗਿਆ ਕਿ ਤੁਹਾਡੇ ਲੀਡਰਾਂ ਕੋਲ ਇਨਾਂ ਕੁਝ ਕਿਵੇਂ ਬਰਾਮਦ ਹੋ ਰਿਹਾ ਹੈ। ਆਪ ਮੁੱਖੀ ਕੇਜਰੀਵਾਲ ਦੇ ਘਰ  ਵੀ ਰੇਡ ਪਈ ਸੀ ਪਰ ਇਡੀ ਨੂੰ ਸਿਰਫ਼ 10 ਮਫਲਰ ਮਿਲੇ ਪਰ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਬਰਾਮਦ ਹੋਏ ਹਨ।ਇਹ ਆਪ ਦੇ ਲੀਡਰਾਂ ਦਾ ਚਰਿਤਰ ਹੈ,ਜਿਸ ਤੇ ਕੋਈ ਵੀ ਉਂਗਲ ਨਹੀਂ ਚੁੱਕ ਸਕਦਾ।

Comments are closed.