India Punjab

ਬੇ ਅਦਬੀ ਮਾਮਲਿਆਂ ‘ਚ ਪ੍ਰਕਾਸ਼ ਬਾਦਲ, ਸੈਣੀ ਤੇ ਡੇਰਾਂ ਪੈਰੋਕਾਰ ਨੇ ਸ਼ਾਮਲ : ਜਸਟਿਸ ਰਣਜੀਤ ਸਿੰਘ ਗਿੱਲ

ਦ ਖ਼ਾਲਸ ਬਿਊਰੋ : ਜਸਟਿਸ ਰਣਜੀਤ ਸਿੰਘ ਗਿੱਲ  ਜਿਨ੍ਹਾਂ ਨੇ ਬੇ ਅਦਬੀ ਦੇ ਵੱਖ-ਵੱਖ ਮਾਮਲਿਆਂ ਵਿੱਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਬੇ ਅਦਬੀ ਦੀ ਸਾਜ਼ਿਸ਼ ਅਤੇ ਘਟ ਨਾਵਾਂ ਨੂੰ ਅੰਜਾਮ ਦੇਣ ਲਈ ਅੱਜ ਡੇਰੇ ਦੇ ਪੈਰੋਕਾਰਾਂ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਪ੍ਰਦ ਰਸ਼ਨਕਾਰੀਆਂ ‘ਤੇ ਪੁਲੀਸ ਗੋਲੀ ਬਾਰੀ ਲਈ ਤੱਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਇਹ ਟਿੱਪਣੀਆਂ ਕੇਸਾਂ ਦੀ ਜਾਂਚ ‘ਤੇ ਆਧਾਰਿਤ ਆਪਣੀ ਕਿਤਾਬ ‘ਦਿ ਸੇਕਰੀਲੇਜ’ ਦੇ ਇਥੇ ਪ੍ਰੈੱਸ ਕਲੱਬ ਵਿੱਚ ਰਿਲੀਜ਼ ਕਰਨ ਮੌਕੇ ਕੀਤੀਆਂ। ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ‘ਤੇ ਵੀ ਆਪਣੀ ਰਿਪੋਰਟ ‘ਤੇ ਕਾਰਵਾਈ ਨਾ ਕਰਨ ਦਾ ਦੋ ਸ਼ ਲਗਾਇਆ।

 ਉਨ੍ਹਾਂ ਨੇ ਕਿਹਾ ਕਿ ਚੋਣਾਂ ਨੇੜੇ ਕਿਤਾਬ ਦੇ ਰਿਲੀਜ਼ ਦੇ ਸਮੇਂ ਬਾਰੇ ਉਨ੍ਹਾਂ ਦਾ ਕੋਈ ਸਿਆਸੀ ਉਦੇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਕਿਤਾਬ ਨੂੰ ਪਹਿਲਾਂ ਰਿਲੀਜ਼ ਕਰਨਾ ਚਾਹੁੰਦੇ ਸੀ ਪਰ ਤਕਨੀਕੀ ਸਮੱਸਿਆਵਾਂ ਸਨ। ਇਸ ਮੌਕੇ ਜਸਟਿਸ ਐੱਸਐੱਸ ਸੋਢੀ ਨੇ ਕਿਹਾ ਕਿ ਬੇ ਅਦਬੀ ਦੇ ਮਾਮਲਿਆਂ ਦੀ ਕਈ ਐੱਸਆਈਟੀਜ਼ ਨੇ ਜਾਂਚ ਕੀਤੀ ਹੈ ਪਰ ਵੱਖ-ਵੱਖ ਜਾਂਚ ’ਚ ਬਹੁਤ ਘੱਟ ਸਫ਼ਲਤਾ ਹੱਥ ਲੱਗੀ, ਜਿਸ ਕਾਰਨ ਲੋਕ ਅਜੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।