Punjab

ਨਹੀਂ ਰਹੇ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ

‘ਦ ਖਾਲਸ ਬਿਉਰੋ:ਸਿੱਖ ਧਰਮ ਦੀ ਉੱਘੀ ਸ਼ਖਸੀਅਤ ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ।ਉਹ 92 ਵਰਿਆਂ ਦੇ ਸਨ।ਉਹਨਾਂ ਦਾ ਜਨਮ 1928 ਨੂੰ ਲਾਹੌਰ ਸ਼ਹਿਰ ਦੇ ਇਕ ਪਿੰਡ ਘੁੰਮਣਕੇ ਵਿਖੇ ਹੋਇਆ ਸੀ।ਸੰਗੀਤ ਵਿਚ ਉਚ ਸਿੱਖਿਆ ਹਾਸਲ ਕਰਨ ਮਗਰੋਂ ਮਿਊਜ਼ਿਕ ਲੈਕਚਰਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਮਗਰੋਂ ਵੱਖ-ਵੱਖ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਦਿਤੀਆਂ।ਉਹਨਾਂ ਨੂੰ ਗੁਰਮਤ ਸੰਗੀਤ ਤੇ ਖਾਸ ਤੌਰ ਤੇ ਪੁਰਾਤਨ ਸੰਗੀਤ ਸ਼ੈਲੀ ਦਾ ਗੂੜਾ ਗਿਆਨ ਸੀ ਤੇ ਉਹਨਾਂ ਕਈ ਵਿਦਿਆਰਥੀਆਂ ਨੂੰ ਸਿਖਲਾਈ ਵੀ ਦਿਤੀ ਸੀ।ਇਸ ਤੋਂ ਇਲਾਵਾ,ਹੁਣ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗੀਤ ਅਕੈਡਮੀ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ।ਗੁਰਮਤ ਸੰਗੀਤ ਲਈ ਆਪਣੇ ਵਿਲੱਖਣ ਯੋਗਦਾਨ ਲਈ ਉਹਨਾਂ ਨੂੰ ਪਦਮ ਸ਼੍ਰੀ ਅਤੇ ਹੋਰ ਕਈ ਐਵਾਰਡਾਂ ਨਾਲ ਵੀ ਸਨਮਾਨਤ ਕੀਤਾ ਗਿਆ ਸੀ।ਅੱਜ ਸ਼ਾਮ ਉਹਨਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ,ਲੁਧਿਆਣਾ ਵਿੱਖੇ ਕਰ ਦਿਤਾ ਗਿਆ।