ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਮਹਾਰਾਸ਼ਟਰ (Maharasthra) ਦੇ ਯਵਤਮਾਲ ਵਿੱਚ ਇੱਕ ਚੋਣ ਰੈਲੀ ਦੌਰਾਨ ਬੇਹੋਸ਼ ਹੋ ਗਏ। ਉਹ ਇੱਥੇ ਐਨਡੀਏ ਦੀ ਸ਼ਿਵ ਸੈਨਾ ਉਮੀਦਵਾਰ ਰਾਜਸ਼੍ਰੀ ਪਾਟਿਲ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਜਦੋਂ ਗਡਕਰੀ ਬੋਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਸਟੇਜ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਘਟਨਾ ਦੇ ਕੁੱਝ ਸਮੇਂ ਬਾਅਦ ਨਿਤਿਨ ਗਡਕਰੀ ਨੇ ਪੋਸਟ ਕੀਤਾ ਕਿ ਉਹ ਸਿਹਤਮੰਦ ਹਨ। ਉਨ੍ਹਾਂ ਲਿਖਿਆ ਕਿ ਗਰਮੀ ਕਾਰਨ ਰੈਲੀ ਦੌਰਾਨ ਅਸਹਿਜ ਮਹਿਸੂਸ ਹੋਇਆ। ਪਰ ਹੁਣ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ। ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਰੁਡ ਲਈ ਰਵਾਨਾ ਹੋਏ। ਤੁਹਾਡੇ ਪਿਆਰ ਅਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ।
ਇਸ ਤੋਂ ਪਹਿਲਾਂ ਵੀ 2018 ਵਿੱਚ ਨਿਤਿਨ ਗਡਕਰੀ ਦੀ ਸਿਹਤ ਵਿਗੜ ਚੁੱਕੀ ਹੈ। 2018 ‘ਚ ਵੀ ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਇਕ ਪ੍ਰੋਗਰਾਮ ਦੌਰਾਨ ਉਹ ਸਟੇਜ ‘ਤੇ ਅਚਾਨਕ ਬੇਹੋਸ਼ ਹੋ ਗਏ ਸਨ। ਨਿਤਿਨ ਗਡਕਰੀ ਭਾਜਪਾ ਦੇ ਸੀਨੀਅਰ ਲੀਡਰ ਹਨ ਜੋ ਨਾਗਪੁਰ ਤੋਂ ਤੀਜੀ ਵਾਰੀ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ – ‘ਜੇਲ੍ਹ ਤੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ!’ ਵਕੀਲ ਨੇ ਦੱਸਿਆ ਹਲਕੇ ਦਾ ਨਾਂ