India

2000 ਦੇ ਨੋਟ ਨੂੰ ਲੈਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ ! ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਊਰੋ ਰਿਪੋਰਟ : ਜੇਕਰ ਤੁਹਾਡੇ ਕੋਲ 2000 ਰੁਪਏ ਦੇ ਨੋਟ ਹਨ ਤਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮ ਨੇ ਇਸ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ।। ਨੋਟਬੰਦੀ ਦੇ ਤਕਰੀਬਨ 6 ਸਾਲ ਬਾਅਦ ਕੇਂਦਰ ਸਰਕਾਰ ਵੱਲੋਂ ਕਰੰਸੀ ਨੂੰ ਲੈਕੇ ਵੱਡਾ ਅਪਡੇਟ ਆਇਆ ਹੈ । ਹਾਲ ਫਿਲਹਾਲ 2000 ਰੁਪਏ ਦੇ ਨੋਟ ਕਾਫੀ ਚਰਚਾ ਵਿੱਚ ਹਨ । ਪਿਛਲੇ ਕੁਝ ਸਾਲਾ ਤੋਂ 2000 ਦੇ ਨੋਟਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ । ਕੀ ਬੈਂਕਾਂ ਨੂੰ ਰਿਜ਼ਰਵ ਬੈਂਕ ਵੱਲੋਂ 2 ਹਜ਼ਾਰ ਦੇ ਨੋਟਾਂ ਨੂੰ ਲੈਕੇ ਕੋਈ ਨਿਰਦੇਸ਼ ਦਿੱਤਾ ਗਿਆ ਹੈ ? ਵਿੱਤ ਮੰਤਰੀ ਨੇ ਪਾਰਲੀਮੈਂਟ ਵਿੱਚ ਆਪ ਇਸ ਬਾਰੇ ਵੱਡਾ ਖੁਲਾਸਾ ਕੀਤਾ ਹੈ

3 ਸਾਲ ਤੋਂ 2 ਹਜ਼ਾਰ ਦੇ ਨੋਟਾਂ ਦੀ ਛਪਾਈ ਬੰਦ

ਬੈਂਕਾਂ ਦੇ ATM ਤੋਂ 2 ਹਜ਼ਾਰ ਦੀ ਥਾਂ 500 ਅਤੇ 200 ਦੇ ਨੋਟ ਜ਼ਿਆਦਾ ਨਿਕਲ ਰਹੇ ਹਨ। ਕੀ ਸਰਕਾਰ 2 ਹਜ਼ਾਰ ਦੇ ਨੋਟ ਨੂੰ ਬਾਜ਼ਾਰ ਤੋਂ ਹਟਾਉਣ ਦਾ ਪਲਾਨ ਬਣਾ ਰਹੀ ਹੈ । ਇਸ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਦੱਸਿਆ ਕਿ RBI ਦੀ ਸਾਲਾਨਾ ਰਿਪੋਰਟ ਮਾਰਚ 2022 ਦੇ ਮੁਤਾਬਿਕ 500 ਦੇ ਨੋਟਾਂ ਦੀ ਬਜ਼ਾਰ ਵਿੱਚ ਕੀਮਤ 9.512 ਲੱਖ ਕਰੋੜ ਹੈ ਜਦਕਿ 2 ਹਜ਼ਾਰ ਦੇ ਨੋਟਾਂ ਦੀ 27.057 ਲੱਖ ਕਰੋੜ ਹੈ । ਉਨ੍ਹਾਂ ਕਿਹਾ ਬੈਂਕ ਆਪ ਤੈਅ ਕਰਦੇ ਹਨ ਕਿ ਉਨ੍ਹਾਂ ਨੂੰ ਕਿਹੜੇ ਨੋਟਾਂ ਦੀ ਵੱਧ ਜ਼ਰੂਰਤ ਹੈ ।ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ RBI ਦੀ ਸਾਲਾਨਾ ਰਿਪੋਰਟ ਮੁਤਾਬਿਕ ਸਾਲ 2019 ਅਤੇ 2020 ਦੇ ਬਾਅਦ 2 ਹਜ਼ਾਰ ਦੇ ਨੋਟਾਂ ਦੀ ਛਪਾਈ ਵੀ ਨਹੀਂ ਹੋਈ ਹੈ । 2000 ਦੇ ਨੋਟਾਂ ਨੂੰ ਹਟਾਉਣ ਬਾਰੇ ਸਵਾਲ ਲੋਕਸਭਾ ਵਿੱਚ ਮੈਂਬਰ ਪਾਰਲੀਮੈਂਟ ਸੰਤੋਸ਼ ਕੁਮਾਰ ਨੇ ਪੁੱਛਿਆ ਸੀ,ਜਿਸ ਦਾ ਜਵਾਬ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਆਪ ਦਿੱਤਾ ।