‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੂਟ ਬਣਾਉਣ ਲਈ ਪ੍ਰਸਿੱਧ ਨਾਇਕੀ ਕੰਪਨੀ ਦੇ ਲੋਗੋ ਨੂੰ ਵਰਤ ਕੇ ਲਿਲ ਨੇਸ ਐਕਸ ਅਤੇ ਐੱਮਐੱਸਸੀਐੱਚਐੱਫ ਵੱਲੋਂ ਬਣਾਏ ਇਹ ਸ਼ੈਤਾਨੀ ਬੂਟ ਸੋਮਵਾਰ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਿਕ ਗਏ। ਜਾਣਕਾਰੀ ਅਨੁਸਾਰ ਬੂਟ ਤੇ ਸਪੋਰਟਸ ਦਾ ਸਾਮਾਨ ਬਣਾਉਣ ਵਾਲੇ ਅੰਤਰਰਾਸ਼ਟਰੀ ਬ੍ਰਾਂਡ ਨਾਇਕੀ ਨੇ ਬਰੁਕਲਿਨ ਦੇ ਆਰਟ ਕੇਲੈਕਟਿਵ ਐੱਮਐੱਸਸੀਐੱਚਐੱਫ ਦੇ ਖਿਲਾਫ ਸ਼ੈਤਾਨੀ ਬੂਟਾਂ ‘ਤੇ ਕੀਤਾ ਮੁਕੱਦਮਾ ਜਿੱਤ ਲਿਆ ਹੈ। ਦੱਸ ਦਈਏ ਕਿ ਇਨ੍ਹਾਂ ਬੂਟਾਂ ਦੇ ਸੋਲ (ਤਲੇ ਵਾਲਾ ਹਿੱਸਾ) ਵਿਚ ਇਨਸਾਨ ਦੇ ਖੂਨ ਦੀ ਵਰਤੋਂ ਕੀਤੀ ਗਈ ਸੀ।
75 ਹਜ਼ਾਰ ਕੀਮਤ ਸੀ ਇਨ੍ਹਾਂ ਬੂਟਾਂ ਦੀ
ਲਲਿਤ ਕਲਾ ਦੇ ਲਈ ਕੰਮ ਕਰਨ ਵਾਲੀ ਆਰਟ ਕਲੈਕਟਿਲਵ ਐੱਮਐੱਮਸੀਐੱਚਐੱਫ ਨੇ ਰੈਪਰ ਲਿਲ ਨੈਸ ਐਕਸ ਦੇ ਨਾਲ ਮਿਲਕੇ ਇਨ੍ਹਾਂ ਬੂਟਾਂ ਨੂੰ ਡਿਜ਼ਾਇਨ ਕੀਤਾ ਸੀ। ਜਾਣਕਾਰੀ ਅਨੁਸਾਰ ਇਸ ਬੂਟ ਦੀ ਕੀਮਤ 1018 ਡਾਲਰ ਯਾਨੀ ਕਿ ਤਕਰੀਬਨ 75 ਹਜ਼ਾਰ ਦੀ ਕੀਮਤ ਵਾਲਾ ਇਹ ਬੂਟ ਅਸਲ ਵਿੱਚ ਨਾਇਕੀ ਏਅਰ ਮੈਕਸ 97ਐੱਸ ਦਾ ਮਾਡੀਫਾਈ ਵਰਜ਼ਨ ਸੀ, ਜਿਸ ਵਿੱਚ ਇਸਾਈਆਂ ਦੇ ਪਵਿੱਤਰ ਚਿੰਨ੍ਹ ਪੇਂਟਾਗ੍ਰਾਮ ਅਤੇ ਕ੍ਰਾਸ ਨੂੰ ਵੀ ਛਾਪਿਆ ਗਿਆ ਸੀ।
ਇਸ ਤਰ੍ਹਾਂ ਦੇ ਕਰੀਬ 666 ਬੂਟਾਂ ਦੇ ਜੋੜੇ ਤਿਆਰ ਕੀਤੇ ਗਏ ਸਨ, ਜੋ ਸਾਰੇ ਹੀ ਵਿੱਕ ਚੁੱਕੇ ਹਨ। ਨਾਇਕੀ ਨੇ ਆਪਣੇ ਟ੍ਰੇਡਮਾਰਕ ਦਾ ਉਲੰਘਣ ਦੱਸ ਕੇ ਨਿਊਯਾਰਕ ਦੇ ਫੈਡਰਲ ਕੋਰਟ ਵਿੱਚ ਮੁਕੱਦਮਾ ਕੀਤਾ ਸੀ ਤੇ ਆਪਣਾ ਲੋਗੋ ਦੀ ਵਰਤੋਂ ਰੋਕਣ ਦੀ ਮੰਗ ਕੀਤੀ ਸੀ। ਨਾਇਕੀ ਦਾ ਪੱਖ ਲੈਂਦਿਆਂ ਫੈਡਰਲ ਜਜ ਨੇ ਇਸ ਤੇ ਰੋਕ ਲਗਾਉਣ ਦੇ ਅਸਥਾਈ ਹੁਕਮ ਜਾਰੀ ਕਰ ਦਿੱਤੇ ਹਨ।
ਬੂਟ ‘ਤੇ ਬਾਇਬਲ ਦੀ ਆਇਤ ਵੀ ਉਕਰੀ
ਦੱਸ ਦਈਏ ਕਿ ਇਸ ਬੂਟ ਤੇ ਲਯੂਕ 10:18′ ਵੀ ਲਿਖੀ ਹੋਈ ਹੈ, ਜੋ ਬਾਇਬਲ ਦੀ ਇਕ ਆਇਤ ਹੈ। ਹਰ ਬੂਟ ‘ਤੇ ਨਾਇਰੀ ਦਾ ਸਾਇਨ ਹੈ ਤੇ ਇਨ੍ਹਾਂ ਕਾਲੇ ਰੰਗ ਦੇ ਬੂਟਾਂ ‘ਤੇ ਇਨਸਾਨ ਦੇ ਖੂਨ ਦਾ ਇਸਤੇਮਾਲ ਕੀਤਾ ਗਿਆ ਹੈ।
NIKE ਦਾ ਹੋ ਰਿਹਾ ਬਾਈਕਾਟ
ਕੋਰਟ ਵਿੱਚ ਕੇਸ ਦਾਇਰ ਕਰਕੇ ਨਾਇਕੀ ਨੇ ਕਿਹਾ ਹੈ ਕਿ ਉਸ ਵੱਲੋਂ ਸ਼ੈਤਾਨੀ ਬੂਟਾਂ ਨੂੰ ਖਾਸਤੌਰ ਤੇ ਬਣਾਉਣ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਨਾਇਕੀ ਨੇ ਕਿਹਾ ਕਿ ਬਾਜ਼ਾਰ ਵਿੱਚ ਭੁਲੇਖੇ ਪਾਉਣ ਤੇ ਬਦਨਾਮ ਕਰਨ ਦੇ ਕਈ ਸਬੂਤ ਹਨ। ਇਨ੍ਹਾਂ ਬੂਟਾਂ ਦੇ ਕਾਰਨ ਨਾਇਕੀ ਦਾ ਬਾਈਕਾਟ ਕਰਨ ਦੀ ਮੰਗ ਵੀ ਉੱਠ ਰਹੀ ਹੈ। ਇਹ ਗਲਤਫਹਿਮੀ ਹੋ ਰਹੀ ਹੈ ਕਿ ਨਾਇਕੀ ਨੇ ਇਹ ਉਤਪਾਦ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ।