‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਹੰਗ ਜਥੇਬੰਦੀਆਂ ਨੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਉਸ ਵੱਲੋਂ ਨਿਹੰਗ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ ‘ਤੇ ਸੋਧਾ ਲਾਉਣ ਵਾਲੀ ਘਟਨਾ ‘ਤੇ ਨਿੰਦਾ ਕਰਨ ਵਾਲੇ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਕੋਈ ਨਹੀਂ ਜਰਦਾ ਅਤੇ ਜਿਹੜੇ ਕੰਮ ਸਿੰਘੂ ਬਾਰਡਰ ‘ਤੇ ਰਹਿੰਦੇ ਨਿਹੰਗ ਸਿੰਘਾਂ ਨੇ ਕਰਕੇ ਵਿਖਾ ਦਿੱਤਾ ਹੈ, ਉਹ ਨਹੀਂ ਕੋਈ ਕਰ ਸਕਦਾ। ਢੱਡਰੀਆਂਵਾਲੇ ਵਰਗੇ ਲੋਕ ਜ਼ੈੱਡ ਸਿਕਓਰਿਟੀਆਂ ਲੈ ਕੇ ਅੰਦਰ ਲੁਕ ਕੇ ਬੈਠ ਕੇ ਬੋਲਦੇ ਹਨ ਅਤੇ ਫਿਰ ਪਿੰਡਾਂ ਵਾਲੇ ਉਸਨੂੰ ਛਿੱਤਰ ਮਾਰਦੇ ਹਨ। ਢੱਡਰੀਆਂਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਰਹਿੰਦਾ ਹੈ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ ਹੈ। ਹਰ ਬੰਦਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਚੱਲ ਰਿਹਾ ਹੈ।
ਕੀ ਹੈ ਮਾਮਲਾ ?
ਦਰਅਸਲ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਲਖਬੀਰ ਸਿੰਘ ਦਾ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਕ ਤਲ ‘ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਦੋਸ਼ੀ ਲਖਬੀਰ ਸਿੰਘ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਜੋ ਬੇਅਦਬੀ ਕੀਤੀ ਗਈ ਹੈ, ਉਹ ਸਰਬ ਲੋਹ ਗ੍ਰੰਥ ਦੀ ਪੋਥੀ ਦੀ ਬੇਅਦਬੀ ਕਰਨ ਲੱਗਿਆ ਸੀ, ਜਿਸਨੂੰ ਅੱਧੇ ਤੋਂ ਵੱਧ ਸਿੱਖ ਮੰਨਦੇ ਹੀ ਨਹੀਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤਾਂ ਹੋਈ ਹੀ ਨਹੀਂ। ਪਰ ਕਮਾਲ ਦੀ ਗੱਲ ਹੈ ਕਿ ਨਿਹੰਗ ਸਿੰਘਾਂ ਨੇ ਪਹਿਲੀਆਂ ਵੀਡੀਓ ਵਿੱਚ ਇਹ ਦਾਅਵਾ ਕੀਤਾ ਕਿ ਉਹ ਸਰਬ ਲੋਹ ਗ੍ਰੰਥ ਦੀ ਪੋਥੀ ਨੂੰ ਲੈ ਕੇ ਭੱਜਣ ਲੱਗਾ ਸੀ ਪਰ ਹੁਣ ਸਾਰੇ ਸਿੱਖਾਂ ਵਿੱਚ ਇਹ ਬਣਾਇਆ ਜਾ ਰਿਹਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਭੱਜ ਚੱਲਿਆ ਸੀ। ਹੁਣ ਅੱਜਕੱਲ੍ਹ ਦੇ ਸਿੱਖ, ਲੋਕ ਕਹਿ ਰਹੇ ਹਨ ਕਿ ਜੇ ਕੋਈ ਤੁਹਾਡੇ ਪਿਉ ਦੀ ਦਾੜੀ, ਪੱਗ ਨੂੰ ਹੱਥ ਲਾ ਲਵੇ ਤਾਂ ਤੁਸੀਂ ਕੀ ਕਰੋਗੇ, ਤੁਸੀਂ ਪਹਿਲਾਂ ਇਹ ਤਾਂ ਤੈਅ ਕਰ ਲਉ ਕਿ ਤੁਹਾਡਾ ਪਿਉ ਕਿਹੜਾ ਹੈ : ਗੁਰੂ ਗ੍ਰੰਥ ਸਾਹਿਬ ਜਾਂ ਸਰਬ ਲੋਹ ਗ੍ਰੰਥ ਸਾਹਿਬ ਹੈ।
ਢੱਡਰੀਆਂ ਵਾਲੇ ਨੇ ਸਾਰੇ ਲੋਕਾਂ ਨੂੰ ਸਾਰੀਆਂ ਵੀਡੀਓ ਦੁਬਾਰਾ ਵੇਖਣ ਲਈ ਕਿਹਾ ਅਤੇ ਨਿਹੰਗ ਸਿੰਘਾਂ ਦੇ ਬਿਆਨਾਂ ਵਿੱਚ ਅੰਤਰ ਮਹਿਸੂਸ ਕਰਨ ਲਈ ਕਿਹਾ। ਢੱਡਰੀਆਂ ਵਾਲੇ ਨੇ ਗੁਰੂ ਘਰਜਾਣ ਵਾਲੇ ਲੋਕਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਪਤਿਤ ਸਿੱਖ ਗੁਰੂ ਘਰ ਸੋਚ ਸਮਝ ਕੇ ਜਾਣ, ਕਿਤੇ ਇਹ ਬੇਅਦਬੀ ਦੇ ਇਲਜਾਮ ਵਿੱਚ ਤਹਾਨੂੰ ਵੀ ਵੱਢ ਨਾ ਦੇਣ। ਦਾੜੀ ਕੱਟਣ ਵਾਲੇ ਸਿੱਖਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਜਾਉ ਤਾਂ ਪਹਿਲਾਂ ਵੇਖ ਲਿਉ ਕਿ ਅੰਦਰ ਪੰਜ-ਚਾਰ ਬੰਦੇ ਹਨ ਕਿ ਨਹੀਂ, ਇਕੱਲਾ ਨਾ ਅੰਦਰ ਵੜ ਜਾਇਉ, ਬਦਲਾ ਲੈਣ ਵਾਲੇ ਬੰਦੇ ਹੋ ਸਕਦਾ ਤੁਹਾਨੂੰ ਵੱਢ ਦੇਣ ਅਤੇ ਬਾਅਦ ਵਿੱਚ ਕਹਿ ਦੇਣ ਕਿ ਇਹ ਤਾਂ ਬੇਅਦਬੀ ਕਰਨ ਚੱਲਿਆ ਸੀ। ਜਿੰਨੇ ਵੀ ਰੁਮਾਲਾਂ ਵਾਲੇ ਹੋ, ਜੋ ਸਿਰ ‘ਤੇ ਬੰਨ੍ਹ ਕੇ ਜਾਂਦੇ ਹੋ, ਸੋਚ ਕੇ ਗੁਰਦੁਆਰਾ ਸਾਹਿਬ ਵਿਖੇ ਜਾਇਆ ਕਰੋ। ਜਿਹੜੇ ਗੁਰਦੁਆਰਾ ਸਾਹਿਬਾਨਾਂ ਵਿਖੇ ਕੈਮਰੇ ਲੱਗੇ ਹਨ, ਉੱਥੇ ਜਾਉ, ਜਿੱਥੇ ਨਹੀਂ ਲੱਗੇ, ਉੱਥੇ ਵੀ ਲਗਾਉ ਕਿਉਂਕਿ ਕਿਤੇ ਬੇਅਦਬੀਆਂ ਦੇ ਨਾਂ ‘ਤੇ ਲੋਕ ਆਪਣੀ ਦੁਸ਼ਮਣੀ ਨਾ ਕੱਢ ਲੈਣ, ਬੇਅਦਬੀਆਂ ਦੇ ਨਾਂ ‘ਤੇ ਬੰਦੇ ਕਿਤੇ ਟੁੱਕੇ ਨਾ ਜਾਣ। ਕੀ ਇਸ ਨਾਲ ਕਿਸਾਨੀ ਮੋਰਚੇ ਨੂੰ ਢਾਹ ਨਹੀਂ ਲੱਗੇਗੀ। ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚ ਗਿਆ ਹੈ ਕਿ ਇਹ ਮੋਰਚੇ ਵਿੱਚ ਤਾਂ ਬੰਦੇ ਵੱਢ ਰਹੇ ਹਨ, ਇਨ੍ਹਾਂ ਨੂੰ ਕੱਢੋ। ਕਰੇ ਕੋਈ ਤੇ ਭਰੇ ਕੋਈ। ਢੱਡਰੀਆਂਵਾਲੇ ਨੇ ਕਿਸਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇੱਦਾਂ ਦੇ ਬੰਦਿਆਂ ਦੀ ਜਿੰਨੀ ਵੀ ਭੀੜ ਇਕੱਠੀ ਕਰੋਗੇ, ਇਹ ਆਪਣਾ ਵੀ ਅਤੇ ਤੁਹਾਡਾ ਵੀ ਨੁਕਸਾਨ ਕਰਨਗੇ।
Comments are closed.