Punjab

NIA ਨੇ ਪੰਜਾਬ ਦੇ 8 ਜ਼ਿਲ੍ਹਿਆਂ ‘ਚ 30 ਥਾਵਾਂ ‘ਤੇ ਕੀਤੀ ਰੇਡ, ਕਈਆਂ ਨੂੰ ਕੀਤਾ ਗ੍ਰਿਫ਼ਤਾਰ…

NIA raided 30 places in 8 districts of Punjab, arrested many...

ਚੰਡੀਗੜ੍ਹ : ਭਾਰਤੀ ਜਾਂਚ ਏਜੰਸੀਆਂ ਵੱਲੋਂ ਖ਼ਾਲਿਸਤਾਨੀ ਸੰਗਠਨਾਂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ‘ਤੇ ਸ਼ਿਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਂਚ ਏਜੰਸੀਆਂ ਵੱਲੋਂ ਪੰਜਾਬ ਦੇ 30 ਥਾਵਾਂ ‘ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਐਨ ਆਈ ਏ ਦੀਆਂ ਟੀਮਾਂ ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਪਟਿਆਲਾ ਵਿੱਚ ਜਾਂਚ ਕਰ ਰਹੀਆਂ ਹਨ।

ਇਸ ਛਾਪੇਮਾਰੀ ਨੂੰ ਖਾਲਿਸਤਾਨੀ, ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗੱਠਜੋੜ ਨਾਲ ਜੋੜਿਆ ਜਾ ਰਿਹਾ ਹੈ। ਜਿਸ ‘ਚ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ-ਅੱਤਵਾਦੀਆਂ ਦੇ ਇਸ਼ਾਰੇ ‘ਤੇ ਪੰਜਾਬ ‘ਚ ਅਪਰਾਧ ਕਰਨ ਦੇ ਨਾਲ-ਨਾਲ ਫਡਿੰਗ ਵੀ ਸ਼ਾਮਲ ਹੈ। ਹਾਲਾਂਕਿ NIA ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਖ਼ਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜ਼ੋਰਾ ਸਿੰਘ ਨੂੰ ਫ਼ਿਰੋਜ਼ਪੁਰ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕਈ ਸਾਲਾਂ ਤੋਂ ਡੱਲਾ ਦੇ ਸੰਪਰਕ ਵਿੱਚ ਸੀ। ਐਨ.ਆਈ.ਏ ਨੇ ਮੱਖੀ ਮੰਡੀ ਸਥਿਤ ਘਰ ਤੋਂ ਤਲਾਸ਼ੀ ਦੌਰਾਨ ਫੜਿਆ ਹੈ। ਅਰਸ਼ ਡੱਲਾ ਨਾਲ ਚੈਟਿੰਗ ਉਸ ਦੇ ਮੋਬਾਈਲ ‘ਚੋਂ ਮਿਲੀ। ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ।

ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਗੁਰੀ ਬਠਿੰਡਾ ਪੁਲੀਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਇੱਕ ਟੀਮ ਹੈਰੀ ਮੌਡ ਦੇ ਘਰ ਪਹੁੰਚ ਗਈ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਹੈ।

ਐਨ ਆਈ ਏ ਦੀ ਟੀਮ ਨੇ ਪਟਿਆਲਾ ਦੇ ਰਾਜਪੁਰਾ ਇਲਾਕੇ ਦੇ ਪਿੰਡ ਖੈਰਪੁਰ ਜੱਟਾਂ ਵਿੱਚ ਰੇਡ ਕੀਤੀ ਹੈ। ਇਸੇ ਪਿੰਡ ਦੇ ਜਗਜੋਤ ਸਿੰਘ ਨੇ ਵਿਦੇਸ਼ ਜਾਣ ਲਈ ਜੈਤੋ ਦੀ ਰਹਿਣ ਵਾਲੀ ਟਰੈਵਲ ਏਜੰਟ ਖ਼ੁਸ਼ਦੀਪ ਕੌਰ ਦੇ ਖਾਤੇ ਵਿੱਚ 4 ਲੱਖ ਰੁਪਏ ਜਮ੍ਹਾਂ ਕਰਵਾਏ ਸਨ। NIA ਵੱਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਆਈਏ ਦੀ ਟੀਮ ਨੇ ਮੋਬਾਈਲ ਵੀ ਜ਼ਬਤ ਕੀਤੇ ਹਨ।

  1. ਫਰੀਦਕੋਟ ਵਿੱਚ ਵੀ ਸੁਖਜੀਤ ਸਿੰਘ ਉਰਫ਼ ਭੋਲਾ ਨਿਹੰਗ ਦੇ ਘਰ ਛਾਪਾ ਮਾਰਿਆ ਗਿਆ। ਇਸ ਸਮੇਂ ਉਹ ਡੇਰਾ ਪ੍ਰੇਮੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਟੀਮ ਉਸ ਦੇ ਭਰਾ ਕਰਮਜੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਭੋਲਾ ਨਿਹੰਗ ਦੇ ਖਾਲਿਸਤਾਨੀਆਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਖ਼ਾਸ ਕਰਕੇ ਇੱਕ ਡੇਰਾ ਪ੍ਰੇਮੀ ਦੇ ਕਤਲ ਦੀ ਰੇਕੀ ਕਰਨ ਕਾਰਨ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸ ਘਟਨਾ ਨੂੰ ਖਾਲਿਸਤਾਨੀਆਂ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਹੈ।
  2. NIA ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਪਿੰਡ ਤਖ਼ਤੂਪੁਰਾ ਦੇ ਸਾਬਕਾ ਸਰਪੰਚ ਦੇ ਘਰ ‘ਤੇ ਰੇਡ ਕੀਤੀ ਹੈ। ਟੀਮ ਨੇ ਸ਼ਰਾਬ ਦੇ ਠੇਕੇਦਾਰ ਦੇ ਬੇਟੇ ਦਾ ਮੋਬਾਈਲ ਫੋਨ ਆਪਣੇ ਨਾਲ ਲੈ ਲਿਆ ਹੈ। NIA ਉਸ ਦੀ ਕਾਲ ਅਤੇ ਚੈਟ ਹਿਸਟਰੀ ਦੀ ਜਾਂਚ ਕਰੇਗੀ।
  3. ਲੁਧਿਆਣਾ ਦੇ ਜਗਰਾਉਂ ਦੇ ਵਿਜੇ ਨਗਰ ਵਿੱਚ ਇੱਕ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ ਗਿਆ ਹੈ। ਇਸ ਜਗ੍ਹਾ ‘ਤੇ ਪਹਿਲਾਂ ਵੀ 7 ਵਾਰ ਛਾਪੇਮਾਰੀ ਹੋ ਚੁੱਕੀ ਹੈ। NIA ਨੂੰ ਸ਼ੱਕ ਹੈ ਕਿ ਉਹ ਖਾਲਿਸਤਾਨੀ ਅੱਤਵਾਦੀਆਂ ਦੀ ਫੰਡਿੰਗ ਨਾਲ ਜੁੜਿਆ ਹੋਇਆ ਹੈ।
  4. ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਦਰਸ਼ਨ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਹੈ। ਉਹ ਗੁਰਦੁਆਰੇ ਵਿੱਚ ਗ੍ਰੰਥੀ ਹੈ। ਹਾਲਾਂਕਿ ਛਾਪੇਮਾਰੀ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਸੂਤਰਾਂ ਅਨੁਸਾਰ ਦਰਸ਼ਨ ਸਿੰਘ ਦੇ ਲੜਕੇ ਦੇ ਗੈਂਗਸਟਰਾਂ ਨਾਲ ਸਬੰਧ ਹਨ। ਹਾਲਾਂਕਿ ਇਹ ਪਰਿਵਾਰ ਸੰਗਰੂਰ ਸ਼ਿਫ਼ਟ ਹੋ ਗਿਆ ਹੈ। ਜਿਸ ਤੋਂ ਬਾਅਦ ਟੀਮ ਉੱਥੇ ਗਈ।
  5. NIA ਦੀ ਟੀਮ ਨੇ ਮਾਨਸਾ ‘ਚ ਅਚਾਨਕ ਛਾਪਾ ਮਾਰਿਆ। NIA ਦੀ ਟੀਮ ਜਿਸ ਵਿਅਕਤੀ ਦੇ ਘਰ ਪਹੁੰਚੀ, ਉਸ ਦਾ ਨਾਮ ਸਾਧੂ ਸਿੰਘ ਹੈ, ਜੋ ਕਿ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ‘ਚ ਸਜ਼ਾ ਕੱਟ ਰਿਹਾ ਸੀ ਪਰ ਛੁੱਟੀ ਮਿਲਣ ਤੋਂ ਬਾਅਦ ਉਸ ਨੇ ਉਤਰਾਖੰਡ ਵਿੱਚ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਧੂ ਸਿੰਘ ਉੱਤਰਾਖੰਡ ਦੀ ਅਲਮੋੜਾ ਜੇਲ੍ਹ ਵਿੱਚ ਬੰਦ ਹੈ। NIA ਦੀ ਟੀਮ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ।
  6. ਮਾਨਸਾ ਜ਼ਿਲ੍ਹੇ ਦੇ ਇੱਕ ਦਰਜਨ ਪਿੰਡਾਂ ਵਿੱਚ NIA ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਪਹਿਲਾਂ ਹੀ ਅਪਰਾਧੀ ਬਣੇ ਲੋਕਾਂ ਦੇ ਘਰਾਂ ਵਿੱਚ NIA ਦੀ ਰੇਡ ਚੱਲ ਰਹੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਕਬੱਡੀ ਖਿਡਾਰੀ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ NIA ਦੀ ਛਾਪੇਮਾਰੀ ਜਾਰੀ।