International Punjab

ਨਿੱਝਰ ਮਾਮਲੇ ਤੋਂ ਬਾਅਦ ਆਸਟ੍ਰੇਲੀਆ ਤੇ ਅਮਰੀਕਾ ਨੇ ਪੰਜਾਬੀ ‘ਚ ਹਦਾਇਤਾਂ ਕੀਤੀਆਂ ਜਾਰੀ !

After the Nijhar incident, Australia and America issued instructions in Punjabi

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਕੈਨੇਡਾ ਸਰਕਾਰ ਨੇ ਭਾਰਤੀ ਏਜੰਟਾਂ ‘ਤੇ ਸ਼ੱਕ ਜ਼ਾਹਿਰ ਕੀਤਾ ਹੈ । ਉਸ ਤੋਂ ਬਾਅਦ ਆਸਟ੍ਰੇਲੀਆ ਅਤੇ ਅਮਰੀਕਾ ਦੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ । ਦੋਵੇਂ ਸਰਕਾਰਾਂ ਨੇ ਸਿੱਖ ਭਾਈਚਾਰੇ ਵਿੱਚ ਵਿਦੇਸ਼ੀ ਦਖ਼ਲ ਅੰਦਾਜ਼ੀ ਨੂੰ ਲੈ ਕੇ ਪੰਜਾਬੀ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ । ਆਸਟ੍ਰੇਲੀਆ ਫੈਡਰਲ ਪੁਲਿਸ ਅਤੇ ਅਮਰੀਕੀ ਡਿਪਾਰਟਮੈਂਟ ਆਫ਼ ਜਸਟਿਸ ਫੈਡਰੇਸ਼ਨ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦੇਸ਼ ਵਿੱਚ ਵੱਸ ਦੇ ਨਾਗਰਿਕਾਂ ਦੇ ਲਈ ਪੰਜਾਬੀ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ।

ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨੇ ਪੰਜਾਬੀ ਵਿੱਚ ਪੱਤਰ ਜਾਰੀ ਕਰ ਪੰਜਾਬੀਆਂ ਨੂੰ ਦੱਸਿਆ ਹੈ ਕਿ ਵਿਦੇਸ਼ੀ ਸਰਕਾਰਾਂ ਤੋਂ ਖ਼ਤਰੇ ਦੇ ਡਰ ਹੋਣ ‘ਤੇ ਤੁਹਾਨੂੰ ਕੀ ਕਰਨਾ ਹੈ । ਆਸਟ੍ਰੇਲੀਆ ਨੇ ਕਿਹਾ ਵਿਦੇਸ਼ੀ ਦਖ਼ਲ ਆਸਟ੍ਰੇਲੀਆ ਦੇ ਲੋਕਾਂ,ਅਜ਼ਾਦੀ ਦੀ ਸੁਰੱਖਿਆ ਅਤੇ ਕੌਮੀ ਅਖੰਡਤਾ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦਾ ਹੈ । ਵਿਦੇਸ਼ੀ ਦਖ਼ਲ ਅੰਦਾਜ਼ੀ ਦਾ ਖ਼ਤਰਾ ਕਿਸੇ ਇੱਕ ਭਾਈਚਾਰੇ ਲਈ ਨਹੀਂ ਬਲਕਿ ਪੂਰੇ ਦੇਸ਼ ‘ਤੇ ਕੀਤਾ ਜਾਂਦਾ ਹੈ । AFP ਯਾਨੀ ਆਸਟ੍ਰੇਲੀਆ ਫੈਡਰਲ ਪੁਲਿਸ ਨੇ ਵਿਦੇਸ਼ੀ ਦਖ਼ਲ ਦੀਆਂ ਘਟਨਾਵਾਂ ਦੀ ਰਿਪੋਰਟ ਨੈਸ਼ਨਲ ਸਕਿਉਰਿਟੀ ਹੌਟਲਾਈਨ ਨੂੰ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਭਾਈਚਾਰੇ ਵਿੱਚ ਵਿਦੇਸ਼ੀ ਦਖ਼ਲ ਦਾ ਮਕਸਦ

1. ਵਿਦੇਸ਼ੀ ਸਰਕਾਰ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਦੀ ਅਲੋਚਨਾ ਨੂੰ ਬੰਦ ਕਰਵਾਉਣਾ ਲਈ

2. ਵਿਦੇਸ਼ੀ ਸਰਕਾਰ ਦੇ ਵਿਚਾਰਾਂ ਅਤੇ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ

3. ਵਿਦੇਸ਼ੀ ਸਰਕਾਰ ਦੇ ਲਾਭ ਲਈ ਜਾਣਕਾਰੀ ਪ੍ਰਾਪਤ ਕਰਨ ਲਈ

4. ਵਿਆਪਕ ਆਬਾਦੀ ਦੇ ਵਿਚਾਰਾਂ ਅਤੇ ਰਾਏ ਨੂੰ ਪ੍ਰਭਾਵਿਤ ਕਰਨ ਲਈ

3 ਤਰਾਂ ਦੀ ਧਮਕੀ ਦੇ ਲਈ ਦਿਸ਼ਾ ਨਿਰਦੇਸ਼

ਜੇਕਰ ਤੁਹਾਨੂੰ ਵਿਅਕਤੀਗਤ ਤੌਰ ‘ਤੇ ਧਮਕੀ ਦਿੱਤੀ ਜਾਂਦੀ ਹੈ

1. ਲੋਕਾਂ ਨੂੰ ਹਦਾਇਤਾਂ ਹਨ ਕਿ ਧਮਕੀ ਉਸੇ ਤਰ੍ਹਾਂ ਲਿਖੋ ਜਾਂ ਰਿਕਾਰਡ ਕਰੋ ਜਿਵੇਂ ਇਹ ਪਹੁੰਚਾਈ ਗਈ ਸੀ ।

2. ਧਮਕੀ ਦੇਣ ਵਾਲੇ ਵਿਅਕਤੀ ਦਾ ਨਾਂ,ਲਿੰਗ,ਕੱਦ,ਭਾਰ,ਵਾਲਾਂ ਅਤੇ ਅੱਖਾਂ ਦਾ ਰੰਗ,ਆਵਾਜ਼,ਕੱਪੜੇ,ਜਾਂ ਕੋਈ ਖ਼ਾਸ ਵਿਸ਼ੇਸ਼ਤਾ ਬਾਰੇ ਜਾਣਕਾਰੀ ਸਾਂਝੀ ਕਰੋ ।

3. ਪੁਲਿਸ ਨੂੰ ਧਮਕੀ ਦੀ ਰਿਪੋਰਟ ਕਰੋ

ਜੇਕਰ ਟੈਲੀਫ਼ੋਨ ‘ਤੇ ਧਮਕੀ ਦਿੱਤੀ ਜਾਂਦੀ ਹੈ

1. ਜੇਕਰ ਸੰਭਵ ਹੋਵੇ ਤਾਂ ਨੇੜੇ ਹੋਕੇ ਫ਼ੋਨ ਨੂੰ ਸੁਣੋ ਅਤੇ ਪੁਲਿਸ ਨੂੰ ਇਤਲਾਹ ਕਰਨ ਦੇ ਲਈ ਸੰਕੇਤ ਦਿੱਤੇ ਜਾਣ

2. ਜੇਕਰ ਹੋ ਸਕੇ ਤਾਂ ਕਾਲ ਰਿਕਾਰਡ ਕਰੋ

3. ਉਸ ਧਮਕੀ ਦੀ ਸਹੀ ਸ਼ਬਦਾਵਲੀ ਲਿਖੋ

4. ਫ਼ੋਨ ਦੇ ਇਲੈਕਟ੍ਰਿਕ ਡਿਸਪਲੇ ‘ਤੇ ਵਿਖਾਈ ਦੇ ਰਹੀ ਹਰ ਜਾਣਕਾਰੀ ਕਾਪੀ ਕਰੋ

5. ਪੁਲਿਸ ਨੂੰ ਫ਼ੋਨ ‘ਤੇ ਹੋਈ ਗੱਲਬਾਤ ਦੀ ਕਾਪੀ ਦਿਓ

ਜੇਕਰ ਇਲੈੱਕਟ੍ਰਾਨਿਕ ਸਾਧਨਾਂ ਰਾਹੀ ਧਮਕੀ ਦਿੱਤੀ ਜਾਂਦੀ ਹੈ

1. ਧਮਕੀ ਦੇ ਸੁਨੇਹਿਆਂ ਨੂੰ ਨਾ ਮਿਟਾਓ

2. ਸੁਨੇਹੇ ਦੀ ਜਾਣਕਾਰੀ ਜਿਵੇਂ ਵਿਸ਼ਾ,ਲਾਈਨ,ਤਰੀਕ,ਸਮਾਂ ਭੇਜਣ ਵਾਲਾ, ਦਾ ਪ੍ਰਿੰਟ ਕੱਢੋ ਉਸ ਦੀ ਫ਼ੋਟੋ ਜਾਂ ਸਕਰੀਨਸ਼ਾਟ ਲਓ।

3. ਪੁਲਿਸ ਨੂੰ ਫ਼ੌਰਨ ਇਤਲਾਹ ਕਰੋ ਕਿ ਤੁਹਾਨੂੰ ਧਮਕੀ ਮਿਲੀ ਹੈ

4. ਸਾਰੇ ਇਲੈੱਕਟ੍ਰਾਨਿਕ ਸਬੂਤ ਸੁਰੱਖਿਅਤ ਰੱਖੋ

ਇਨ੍ਹਾਂ ਖ਼ਤਰਿਆਂ ਤੋਂ ਸਾਵਧਾਨ ਰਹੋ

1. ਅਣਪਛਾਤੇ ਇਲੈੱਕਟ੍ਰਾਨਿਕ ਸੰਦੇਸ਼ ਜਾਂ ਅਟੈਚਮੈਂਟ ਨੂੰ ਨਾ ਖੋਲ੍ਹੋ

2. ਸੋਸ਼ਲ ਮੀਡੀਆ ‘ਤੇ ਅਨਜਾਣ ਜਾਂ ਅਣਚਾਹੇ ਵਿਅਕਤੀ ਨਾਲ ਗੱਲਬਾਤ ਨਾ ਕਰੋ

3. ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਯੰਤਰਾਂ ਵਿੱਚ ਸੁਰੱਖਿਆ ਸੈਟਿੰਗ ਸਭ ਤੋਂ ਬਿਹਤਰ ਹੋਣ।

4. ਸਾਈਬਰ ਅਪਰਾਧੀ ਤੁਹਾਡੀ ਇਲੈੱਕਟ੍ਰਾਨਿਕ ਯੰਤਰਾਂ ਨਾਲ ਛੇੜਛਾੜ ਕਰ ਸਕਦਾ ਹੈ ਅਤੇ ਨਿੱਜੀ ਜਾਣਕਾਰੀ ਦਾ ਪਰਦਾਫਾਸ਼ ਕਰ ਸਕਦੇ ਹੈ

5. ਜੇਕਰ ਤੁਹਾਡੇ ਖਾਤਿਆਂ ਤੋਂ ਚੋਰੀ ਹੋ ਜਾਂਦੀ ਹੈ ਤਾਂ ਫ਼ੌਰਨ ਵਿੱਤੀ ਸੰਸਥਾਵਾਂ ਨਾਲ ਸੰਪਰਕ ਕਰੋ

6. ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ ਅਤੇ ਇੱਕ ਤੋਂ ਵੱਧ ਵੈੱਬਸਾਈਟ ‘ਤੇ ਇੱਕੋ ਪਾਸਵਰਡ ਨਾ ਰੱਖੋ

7.ਲੋੜ ਮੁਤਾਬਿਕ ਸਿਸਟਮ ਅਤੇ ਸਾਫ਼ਟ ਵੇਅਰ ਅੱਪਡੇਟ ਕਰੋ

8. ਯਕੀਨੀ ਬਣਾਓ ਕਿ ਸਾਫ਼ਟਵੇਅਰ ਵਿੱਚ ਐਂਟੀ ਵਾਇਰਸ ਹੈ

9. ਡਾਟਾ ਬੈਕਅੱਪ ਵਿੱਚ ਰੱਖੋ

10.ਆਪਣੇ ਮੋਬਾਈਲ ਯੰਤਰ ਨੂੰ ਸੁਰੱਖਿਅਤ ਰੱਖੋ

ਅਮਰੀਕਾ ਦੀ FBI ਵੱਲੋਂ ਨਿਰਦੇਸ਼

ਇਸੇ ਤਰ੍ਹਾਂ ਅਮਰੀਕਾ ਦੇ ਡਿਪਾਰਟਮੈਂਟ ਆਫ਼ ਜਸਟਿਸ FBI ਨੇ ਆਪਣੇ ਦੇਸ਼ ਵਿੱਚ ਰਹਿੰਦੇ ਪੰਜਾਬੀਆਂ ਲਈ ਧਮਕੀ ਅਤੇ ਡਰਾਉਣ ਵਾਲੇ ਸੰਕੇਤ ਜਾਰੀ ਕੀਤੇ ਹਨ । FBI ਨੇ ਲੋਕਾਂ ਨੂੰ ਦੱਸਿਆ ਹੈ ਕਿ ਜੇਕਰ ਤੁਹਾਨੂੰ ਵੱਧ ਤਰੀਕੇ ਨਾਲ ਕੋਈ ਧਮਕੀ ਮਿਲ ਦੀ ਹੈ ਤਾਂ ਤੁਹਾਨੂੰ ਕੀ ਕਰਨਾ ਹੈ ? ਅਤੇ ਇਸ ਦੀ ਸ਼ਿਕਾਇਤ ਕਿਵੇਂ ਕਰਨੀ ਹੈ । ਇਸ ਵਿੱਚ ਨਿੱਜੀ ਧਮਕੀ, ਫ਼ੋਨ ‘ਤੇ ਧਮਕੀ,ਇਲੈੱਕਟ੍ਰਾਨਿਕ ਮੈਸੇਜ ਰਾਹੀ ਧਮਕੀ ਦੇ ਨਾਲ-ਨਾਲ ਸਾਈਬਰ ਹਮਲੇ ਬਾਰੇ ਡਿਟੇਲਜ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ । ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਉਹ ਅਜਿਹਾ ਖ਼ਤਰਾ ਮਹਿਸੂਸ ਕਰਦੇ ਹਨ ਤਾਂ FBI ਨੂੰ ਇਸ ਦੀ ਜਾਣਕਾਰੀ ਦੇਣ।