India Punjab

ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ‘ਚ NIA ਦੀ ਕਾਰਵਾਈ: ਤਸਕਰ ਖ਼ਿਲਾਫ਼ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ ਦਾਇਰ

NIA action in arms smuggling from Pakistan: Charge sheet filed against smuggler in special court; 5 pistols, 91 live cartridges recovered

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਰਹੱਦ ਪਾਰ ਤੋਂ ਤਸਕਰੀ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ਼ ਪਿਸਤੌਲ ਖ਼ਿਲਾਫ਼ ਚਾਰਜਸ਼ੀਟ ਮੁਹਾਲੀ, ਪੰਜਾਬ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ।

ਬੀਐਸਐਫ ਦੇ ਜਵਾਨਾਂ ਵੱਲੋਂ ਪੰਜ ਆਸਟਰੀਆ ਦੇ ਬਣੇ ਪਿਸਤੌਲ, 10 ਮੈਗਜ਼ੀਨ ਅਤੇ 91 ਜਿੰਦਾ ਕਾਰਤੂਸ ਸਮੇਤ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਪਹਿਲਾਂ ਇਹ ਕੇਸ 24 ਮਾਰਚ ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ 8 ਅਗਸਤ ਨੂੰ ਐਨਆਈਏ ਨੇ ਇਹ ਮਾਮਲਾ ਆਪਣੇ ਹੱਥਾਂ ਵਿੱਚ ਲਿਆ ਸੀ। NIA ਨੇ ਆਰਮਜ਼ ਐਕਟ, ਏਅਰਕ੍ਰਾਫਟ ਐਕਟ ਅਤੇ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਮੈਂਬਰਾਂ ਅਤੇ ਪਾਕਿਸਤਾਨ ਸਥਿਤ ਵਿਅਕਤੀਆਂ ਵਿਚਾਲੇ ਸਬੰਧਾਂ ਦਾ ਖ਼ੁਲਾਸਾ ਹੋਇਆ ਹੈ।
ਐਨਆਈਏ ਦੇ ਬੁਲਾਰੇ ਅਨੁਸਾਰ, “ਇਸ ਅੱਤਵਾਦੀ ਨੈਟਵਰਕ ਵਿੱਚ ਪਛਾਣੇ ਗਏ ਮੁਲਜ਼ਮਾਂ ਵਿੱਚ ਮਲਕੀਤ ਸਿੰਘ, ਤਰਨਜੋਤ ਸਿੰਘ ਉਰਫ਼ ਤੰਨਾ ਅਤੇ ਗੁਰਜੀਤ ਸਿੰਘ ਸ਼ਾਮਲ ਹਨ। ਹੋਰ ਤਾਂ ਹੋਰ ਪਤਾ ਲੱਗਾ ਕਿ ਇਹ ਸੰਚਾਲਕ ਪਾਕਿਸਤਾਨੀ ਨਸ਼ਾ ਤਸਕਰਾਂ, ਰਹਿਮਤ ਅਲੀ ਉਰਫ਼ ‘ਮੀਆਂ’, ਪਾਕਿਸਤਾਨ ਸਥਿਤ ਕੇ.ਐਲ.ਐਫ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ਼ ‘ਬਾਬਾਜੀ’ ਅਤੇ ਰਣਜੋਤ ਸਿੰਘ ਨਾਲ ਸਿੱਧੇ ਤੌਰ ‘ਤੇ ਸੰਪਰਕ ਵਿੱਚ ਸਨ।

NIA ਦੇ ਅਨੁਸਾਰ, KLF ਅਤੇ ISYF ਦੋਵਾਂ ‘ਤੇ ਭਾਰਤ ਵਿੱਚ ਪਾਬੰਦੀ ਲਗਾਈ ਗਈ ਹੈ। ਹਮਲਿਆਂ ਦੇ ਨਾਲ-ਨਾਲ ਇਹ ਦੋਸ਼ੀ ਅਪਰਾਧਿਕ ਧਮਕਾਉਣ, ਕਤਲ, ਜਬਰੀ ਵਸੂਲੀ ਅਤੇ ਅੱਤਵਾਦੀ ਗਤੀਵਿਧੀਆਂ ਲਈ ਫ਼ੰਡ ਇਕੱਠਾ ਕਰਨ ਵਿਚ ਵੀ ਸ਼ਾਮਲ ਸਨ।