India

ਨਿਊਜ਼ ਕਲਿੱਕ ਵੈੱਬਸਾਈਟ ਦੀ 30 ਥਾਵਾਂ ‘ਤੇ ਰੇਡ !

ਬਿਉਰੋ ਰਿਪੋਰਟ : ਪਾਰਲੀਮੈਂਟ ਵਿੱਚ ਨਿਉਜ਼ਕਲਿੱਕ ਵੈੱਬਸਾਇਟ ਖਿਲਾਫ ਕਾਰਵਾਈ ਦਾ ਮੁੱਦਾ ਉੱਠਣ ਤੋਂ ਬਾਅਦ ਹੁਣ ਪੁਲਿਸ ਨੇ 30 ਤੋਂ ਵੱਧ ਥਾਵਾਂ ‘ਤੇ ਰੇਡ ਕੀਤੀ ਹੈ । ਪੁਲਿਸ ਕੁਝ ਪੱਤਰਕਾਰਾਂ ਨੂੰ ਵੀ ਆਪਣੇ ਨਾਲ ਲੈ ਗਈ ਹੈ ਜਦਕਿ ਕੁਝ ਦਾ ਸਮਾਨ ਨਾਲ ਲੈ ਗਈ ਹੈ। ਇਸ ਵਿੱਚ ਮਸ਼ਹੂਰ ਯੂ-ਟਿਉਬ ਪੱਤਰ ਅਭਿਸਾਰ ਸ਼ਰਮਾ,ਉਰਮਿਲੇਸ਼,ਪਰੰਜਾਏ ਗੁਹਾ ਠਾਕੁਰਤਾ ਸ਼ਾਮਲ ਹੈ। ਇਸ ਵਿਚਾਲੇ ਮੁੰਬਈ ਵਿੱਚ ਸਮਾਜ ਸੇਵੀ ਤੀਸਤਾ ਸੀਤਲਵਾੜ ਦੇ ਘਰ ਵੀ ਮੁੰਬਈ ਪੁਲਿਸ ਦੀ ਇੱਕ ਟੀਮ ਪਹੁੰਚੀ ਹੈ।

ਦਿੱਲੀ ਪੁਲਿਸ ਨੇ ਇਹ ਕਾਰਾਵਈ UAPA ਦੇ ਤਹਿਤ ਕੀਤੀ ਹੈ । 5 ਅਗਸਤ ਨੂੰ ਨਿਊਯਾਰਕ ਟਾਇਮਸ ਨੇ ਇੱਕ ਰਿਪੋਰਟ ਜਾਰੀ ਕਰਕੇ ਦੱਸਿਆ ਸੀ ਕਿ ਨਿਊਜ਼ਕਲਿੱਕ ਨੂੰ ਇੱਕ ਅਮਰੀਕੀ ਅਰਬਪਤੀ ਨੋਵੇਲ ਰਾਏ ਸਿੰਘਮ ਨੇ ਫਾਇਨਾਂਸ ਕੀਤਾ ਹੈ । ਉਹ ਚੀਨੀ ਪ੍ਰੋਪੇਗੈਂਡਾ ਨੂੰ ਵਧਾਵਾ ਦੇਣ ਦੇ ਲਈ ਭਾਰਤ ਸਮੇਤ ਦੁਨੀਆ ਦੇ ਕਈ ਸੰਸਥਾਵਾਂ ਨੂੰ ਫੰਡਿੰਗ ਕਰਦਾ ਹੈ। ਇਸ ਰਿਪੋਰਟ ਨੂੰ ਅਦਾਰ ਬਣਾਕੇ 17 ਅਗਸਤ ਨੂੰ ਨਿਊਜ਼ਕਲਿੱਕ ਦੇ ਖਿਲਾਫ਼ UAPA ਦੇ ਸੈਕਸ਼ 153(a) (ਧਰਮ,ਜਾਤ ਦੇ ਅਧਾਰ ‘ਤੇ ਭਾਈਚਾਰੇ ਵਿੱਚ ਲੜਾਈ ਕਰਵਾਉਣ ) ਅਤੇ 120(b) (ਅਪਰਾਧਿਤ ਸਾਜਿਸ਼ ਵਿੱਚ ਹਿੱਸੇਦਾਰੀ ) ਸਮੇਤ ਕਈ ਹੋਰ ਧਾਰਾਵਾਂ ਅਧੀਨ FIR ਦਰਜ ਕਰਾਈ ਸੀ ।

ਜਿੰਨਾਂ ਪੱਤਰਕਾਰਾਂ ਦੇ ਘਰਾਂ ‘ਤੇ ਛਾਪੇ ਮਾਰੇ ਗਏ ਹਨ ਉਨ੍ਹਾਂ ਵਿੱਚ ਅਭਿਸਾਰ ਸ਼ਰਮਾ,ਸੰਜੇ ਰਾਜੌਰੀ,ਭਾਸ਼ਾ ਸਿੰਘ,ਪ੍ਰਬੀਰ ਪੁਰਕਾਯਸਥ,ਉਰਮਿਲੇਸ਼,ਪਰੰਜਾਏ ਗੁਹਾ ਠਾਕੁਰਤਾ,ਆਨਿੰਦੋ ਚੱਕਰਵਤੀ,ਸੋਹੇਲ ਹਾਸ਼ੀ ਹੈ । ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਨਿਊਜ਼ਕਲਿੱਕ ਵੈੱਬਸਾਈਟ ਨਾਲ ਜੁੜੇ ਸਨ । ਅਭਿਸਾਰ ਸ਼ਰਮਾ ਨੋਇਡਾ ਅਤੇ ਉਰਮਿਲੇਸ਼ ਗਾਜ਼ੀਆਬਾਦ ਵਿੱਚ ਰਹਿੰਦੇ ਹਨ । ਇਨ੍ਹਾਂ ਵਿੱਚ ਕਈ ਪੱਤਰਕਾਰਾਂ ਨੇ ਇਸ ਕਾਰਵਈ ਦੀ ਪੁਸ਼ਟੀ ਵੀ ਕੀਤੀ ਹੈ । ਪੁਲਿਸ ਨੇ ਉਨ੍ਹਾਂ ਦੇ ਘਰਾਂ ‘ਤੇ ਰੇਡ ਮਾਰੀ,ਮੋਬਾਈਲ ਅਤੇ ਲੈਪਟਾਪ ਜ਼ਬਤ ਕਰਕੇ ਲੈ ਗਏ ।

ਪੱਤਰਕਾਰ ਅਭਿਸਾਰ ਸ਼ਰਮਾ ਨੇ ਸੋਸ਼ਲ ਮੀਡੀਆ ਅਕਾਉਂਟ ‘x’ ‘ਤੇ ਲਿਖਿਆ ਕਿ ‘ਦਿੱਲੀ ਪੁਲਿਸ ਮੇਰੇ ਘਰ ਆਈ ਅਤੇ ਮੇਰਾ ਲੈਪਟਾਪ ਅਤੇ ਫੋਨ ਨਾਲ ਲੈ ਗਈ’।

ਅਭਿਨੰਦਨ ਸੇਖਰੀ ਨੇ ਦੱਸਿਆ ਕਿ ‘ਦਿੱਲੀ ਪੁਲਿਸ ਹਾਸਰਸ ਅਤੇ ਵਿਅੰਗਕਾਰ ਸੰਜੇ ਰਾਜੌਰਾ ਦੇ ਘਰ ਆਈ। “ਜਾਂਚ” ਲਈ ਜ਼ਬਰਦਸਤੀ ਉਸ ਦਾ ਫ਼ੋਨ ਅਤੇ ਲੈਪ ਟਾਪ ਲੈ ਲਿਆ’।

ਭਾਸ਼ਾ ਸਿੰਘ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਕਿ ‘ਇਹ ਮੇਰੇ ਫੋਨ ਤੋਂ ਅਖੀਰਲਾ ਟਵੀਟ ਹੈ,ਦਿੱਲੀ ਪੁਲਿਸ ਨੇ ਮੇਰਾ ਫੋਨ ਸੀਜ਼ ਕਰ ਲਿਆ ਹੈ’।

ਉਧਰ ਪ੍ਰੈਸ ਕਲੱਬ ਆਫ ਇੰਡੀਆਂ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਨੇ ‘Newsclick ਨਾਲ ਜੁੜੇ ਪੱਤਰਕਾਰਾਂ ਅਤੇ ਲੇਖਕਾਂ ਦੇ ਘਰਾਂ ‘ਤੇ ਕੀਤੇ ਗਏ ਕਈ ਛਾਪਿਆਂ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ । ਅਸੀਂ ਪੂਰੀ ਕਾਰਵਾਈ ‘ਤੇ ਨਜ਼ਰ ਰੱਖੀ ਹੋਈ ਹੈ ਅਤੇ ਇਸ ‘ਤੇ ਵਿਸਤਾਰ ਨਾਲ ਬਿਆਨ ਜਾਰੀ ਕਰਾਂਗੇ’।

ਹਾਈਕੋਰਟ ਨੇ ਪੁਰਕਾਯਸਥ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਸੀ

ਇਸ ਤੋਂ ਪਹਿਲਾਂ 22 ਅਗਸਤ ਨੂੰ ਦਿੱਲੀ ਹਾਈਕੋਰਟ ਨੇ ਨਿਊਜ਼ ਕਲਿੱਕ ਦੇ ਮੁਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨੋਟਿਸ ਦਿੱਤਾ ਸੀ । ਇਹ ਨੋਟਿਸ ਦਿੱਲੀ ਪੁਲਿਸ ਦੀ ਇਕਨਾਮਿਕਸ ਆਫੈਂਸੇਸ ਵਿੰਗ (EOW) ਦੀ ਪਟੀਸ਼ਨ ‘ਤੇ ਦਿੱਤਾ ਗਿਆ ਸੀ । ਪੁਲਿਸ ਨੇ ਪਟੀਸ਼ਨ ਵਿੱਚ ਕੋਰਟ ਦੇ ਅਖੀਰਲੇ ਨਿਰਦੇਸ਼ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ। ਜਿਸ ਵਿੱਚ ਨਿਊਜ਼ ਸਾਈਟ ਦੇ ਖਿਲਾਫ਼ ਸਖਤ ਕਾਰਵਾਈ ਲੈਣ ‘ਤੇ ਰੋਕ ਲਗਾਈ ਗਈ ਸੀ । ਦਰਅਸਲ ਦਿੱਲੀ ਹਾਈਕੋਰਟ ਨੇ 7 ਜੁਲਾਈ 2021 ਨੂੰ ਪ੍ਰਬੀਰ ਪੁਰਕਾਯਸਥ ਨੂੰ ਗ੍ਰਿਫਤਾਰ ਨਾ ਕਰਨ ਦਾ ਹੁਕਮ ਜਾਰੀ ਕੀਤਾ ਸੀ। ਕੋਰਟ ਨੇ ਕਿਹਾ ਸੀ ਕਿ ਪੁਰਕਾਯਸਥ ਨੂੰ ਅਧਿਕਾਰੀਆਂ ਦੇ ਨਿਰਦੇਸ਼ਾਂ ਦੇ ਮੁਤਾਬਿਕ ਜਾਂਚ ਵਿੱਚ ਮਦਦ ਕਰਨੀ ਹੋਵੇਗੀ ।

5 ਅਗਸਤ 2023 ਨੂੰ ਨਿਊਯਾਰਕ ਟਾਇਮਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਬ੍ਰਿਟੇਨ,ਅਮਰੀਕਾ ਦੇ ਕੁਝ ਗਰੁੱਪ ਚੀਨ ਦੇ ਪ੍ਰੋਪੋਗੈਂਡਾ ਨੂੰ ਪਰਮੋਟ ਕਰਨ ਵਿੱਚ ਲੱਗੇ ਹਨ । ਇਨ੍ਹਾਂ ਸੰਗਠਨਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਹੈ ਇਸ ਦੀ ਫੰਡਿੰਗ ਇੱਕ ਅਮਰੀਕੀ ਮਿਲੀਨੀਅਰ ਨੋਵੇਲ ਰਾਇ ਸਿੰਘਮ ਕਰ ਰਹੇ ਹਨ । ਟਾਇਮਸ ਦੀ ਰਿਪੋਰਡ ਦੇ ਮੁਤਾਬਿਕ ਨੋਵੇਲ ਰਾਇ ਸਿੰਘਮ ਸਿੱਧਾ ਚੀਨੀ ਨਿਰਦੇਸ਼ਾਂ ‘ਤੇ ਕੰਮ ਨਹੀਂ ਕਰਦਾ ਹੈ। ਉਹ ਉਨ੍ਹਾਂ ਅਦਾਰਿਆਂ ਨਾਲ ਜੁੜਿਆ ਹੈ ਜੋ ਦੁਨੀਆ ਵਿੱਚ ਚੀਨ ਦੀ ਤਰੀਫ ਕਰਦੇ ਹਨ।

ਸਿੰਘਮ ਸ਼ਿਕਾਗੋ ਵਿੱਚ ਸਾਫਟਵੇਅਰ ਕੰਸਲਟੈਂਸੀ ਕੰਪਨੀ ਥਾਟਵਕਸ ਚਲਾਉਂਦੇ ਹਨ । ਇਸ ਵਿੱਚ ਇੱਕ ਭਾਰਤੀ ਵੈੱਬਸਾਈਟ ਵੀ ਜੁੜੀ ਹੈ। 69 ਸਾਲ ਦੇ ਸਿੰਘਮ ਸ਼ਿੰਗਾਈ ਵਿੱਚ ਬੈਠ ਦੇ ਹਨ । ਉੱਥੇ ਉਨ੍ਹਾਂ ਦਾ ਨੈੱਟਵਰਕ ਯੂ-ਟਿਊਬ ‘ਤੇ ਇੱਕ ਸ਼ੋਅ ਚਲਾਉਂਦਾ ਹੈ ਜਿਸ ਦੇ ਲਈ ਸ਼ਿੰਗਾਈ ਪੈਸੇ ਦਿੰਦੇ ਹਾਂ। ਸਿੰਘਮ ਨਾਲ ਜੁੜਿਆ ਕੋਈ ਵੀ ਗਰੁੱਪ ਵਿਦੇਸ਼ੀ ਏਜੰਟ ਰਜਿਸਟਰੇਸ਼ ਐਕਟ ਦੇ ਤਹਿਤ ਰਜਿਸਟਰਡ ਨਹੀਂ ਹੈ । ਦੂਜੇ ਦੇਸ਼ਾਂ ਵੱਲੋਂ ਜਨਮਤ ਨੂੰ ਪ੍ਰਭਾਵਿਤ ਕਰਨ ਵਾਲੇ ਅਭਿਆਨ ਚਲਾਉਣ ਵਾਲੇ ਗਰੁੱਪਾਂ ਦਾ ਰਜਿਸਟ੍ਰੇਸ਼ਨ ਜ਼ਰੂਰੀ ਹੈ।

ਪਾਰਲੀਮੈਂਟ ਵਿੱਚ ਉਠਿਆ ਸੀ ਨਿਊਜ਼ਕਲਿੱਕ ਦਾ ਮੁੱਦਾ

ਮਾਨਸੂਨ ਇਜਲਾਸ ਦੇ ਦੌਰਾਨ 7 ਅਗਸਤ ਨੂੰ ਲੋਕਸਭਾ ਵਿੱਚ ਬੀਜੇਪੀ ਦੇ ਐੱਮਪੀ ਨਿਸ਼ਿਕਾਂਤ ਦੂਬੇ ਨੇ ਨਿਊਯਾਰਕ ਟਾਇਮਸ ਰਿਪੋਰਟ ਦਾ ਹਲਾਵਾ ਦਿੰਦੇ ਹੋਏ ਨਿਉਜ਼ਕਲਿੱਕ ਦਾ ਨੂੰ ਮਿਲਣ ਵਾਲੀ ਚੀਨੀ ਫੰਡਿੰਗਾ ਦਾ ਮੁੱਦਾ ਚੁੱਕਿਆ ਸੀ । ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਲਜ਼ਾਮ ਲਗਾਇਆ ਸੀ ਕਿ ਕਾਂਗਰਸ ਚੀਨ ਅਤੇ ਵਿਵਾਦਿਤ ਨਿਊਜ਼ ਵੈੱਬਸਾਈਟ ਨਿਊਜ਼ਕਲਿੱਕ ਨਾਲ ਜੁੜੇ ਹਨ । ਰਾਹੁਲ ਗਾਂਧੀ ਦੀ ਨਕਲੀ ‘ਮੁਹੱਬਤ ਦੀ ਦੁਕਾਨ’ ਵਿੱਚ ਗੁਆਂਢੀ ਸਮਾਨ ਸਾਫ ਵੇਖਿਆ ਜਾ ਸਕਦਾ ਹੈ। ਚੀਨ ਦੇ ਵੱਲ ਉਨ੍ਹਾਂ ਦਾ ਪਿਆਰ ਨਜ਼ਰ ਆ ਰਿਹਾ ਹੈ।

ਅਨੁਰਾਗ ਠਾਕੁਰ ਨੇ ਕਿਹਾ ਕਿ ਜਦੋਂ ਮੈਂ ਨਿਊਜ਼ ਕਲਿੱਕ ਦੀ ਗੱਲ ਕਰਦਾਂ ਹਾਂ ਇਸ ਦੀ ਫੰਡਿੰਗ ਦੀ,ਤਾਂ ਭਾਰਤ ਵਿੱਚ ਇਸ ਦੇ ਖਿਲਾਫ ਛਾਪੇ ਪਏ । ਕਿੱਥੋ-ਕਿੱਥੋਂ ਪੈਸਾ ਲਿਆ,ਕਿੱਥੋ ਪੈਸਾ ਆਇਆ । ਇਹ ਸਾਰੀ ਜਾਣਕਾਰੀ ਹੈ। ਜੇਕਰ ਤੁਸੀਂ ਇਸ ਦੀ ਫੰਡਿੰਗ ਦਾ ਜਾਲ ਵੇਖੋਗੇ ਤਾਂ ਨੋਵੇਲ ਰਾਇ ਸਿੰਘਮ ਨੇ ਇਸ ਦੀ ਫੰਡਿੰਗ ਕੀਤੀ ਅਤੇ ਇਹ ਫੰਡਿੰਗ ਉਸ ਨੂੰ ਚੀਨ ਤੋਂ ਆਈ ਹੈ।

ਸਤੰਬਰ 2021 ਵਿੱਚ ਇਨਕਮ ਟੈਕਸ ਵਿਭਾਗ ਨੇ ਆਨਲਾਈਨ ਪੋਰਟਲ ਨਿਊਜ਼ ਲਾਂਡਰੀ ਅਤੇ ਨਿਊਜ਼ ਕਲਿੱਕ ਦੇ ਦਫਤਰ ‘ਤੇ ਰੇਡ ਪਾਈ ਸੀ। ਟੈਕਸ ਚੋਰੀ ਦੀ ਜਾਂਚ ਦੇ ਲਈ ਕਾਰਵਾਈ ਹੋਈ ਸੀ। ਇਨਕਮ ਟੈਕਸ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੀ ਟੀਮਾਂ ਨੇ ਦੱਖਣੀ ਦਿੱਲੀ ਵਿੱਚ ਇਨ੍ਹਾਂ ਦੋਵੇ ਵੈੱਬਸਾਈਟ ਦੇ ਦਫਤਰ ਪਹੁੰਚੀ ਸੀ। ਹਾਲਾਂਕਿ ਇਨਕਮ ਟੈਕਸ ਵੱਲੋਂ ਇਸ ਕਾਰਵਾਈ ਨੂੰ ਰੇਡ ਦੀ ਥਾਂ ਸਰਵੇਂ ਦਾ ਨਾ ਦਿੱਤਾ ਗਿਆ ਸੀ।