Punjab

CM ਮਾਨ ਨੇ 47,107 ਕਰੋੜ ਦੇ ਕਰਜ਼ੇ ਦਾ ਹਿਸਾਬ ਰਾਜਪਾਲ ਨੂੰ ਭੇਜਿਆ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਦਾ ਜਵਾਬ ਭੇਜ ਦਿੱਤਾ ਹੈ । ਇਸ ਵਿੱਚ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਬਿਉਰਾ ਦਿੱਤਾ ਗਿਆ ਹੈ ਸੀਐੱਮ ਭਗਵੰਤ ਮਾਨ ਨੇ ਬੀਤੇ ਦਿਨੀ ਪਟਿਆਲਾ ਵਿੱਚ ਕਿਹਾ ਸੀ ਕਿ ਉਹ ਰਾਜਪਾਲ ਨੂੰ ਚਿੱਠੀ ਲਿਖ ਕੇ ਕਰਜ਼ੇ ਦਾ ਪੂਰਾ ਹਿਸਾਬ ਦੇਣਗੇ। ਚਿੱਠੀ ਵਿੱਚ ਮੁੱਖ ਮੰਤਰੀ ਨੇ ਦੱਸਿਆ ਹੈ ਕਿ 21 ਸਤੰਬਰ ਨੂੰ ਸਰਕਾਰ ਨੇ ਕੇਂਦਰ ਤੋਂ 5637 ਕਰੋੜ ਦਾ RDF ਰਿਲੀਜ ਕਰਨ ਦੇ ਲਈ ਤੁਹਾਨੂੰ ਦਖਲ ਦੇਣ ਦੀ ਅਪੀਲ ਕੀਤੀ ਸੀ । ਇਸ ਦੇ ਜਵਾਬ ਵਿੱਚ ਤੁਸੀਂ 22 ਸਤੰਬਰ ਨੂੰ ਪੰਜਾਬ ਸਰਕਾਰ ਕੋਲੋ ਕਰਜ਼ੇ ਦਾ ਬਿਉਰਾ ਮੰਗਿਆ ਸੀ । ਸਰਕਾਰ ਨੇ 1 ਅਪ੍ਰੈਲ 2022 ਤੋਂ 31 ਅਗਸਤ 2023 ਤੱਕ 47,107 ਕਰੋੜ ਦਾ ਕਰਜ਼ਾ ਲਿਆ ਹੈ । ਇਸ ਵਿੱਚ ਸਿਰਫ਼ ਮਾਰਕਿਟ ਲੋਨ ਹੀ ਬਲਕਿ ਨਾਬਾਰਡ ਦਾ ਦਰਜ਼ਾ ਵੀ ਸ਼ਾਮਲ ਹੈ । ਇਸ ਵਿੱਚ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਪ੍ਰੋਜੈਕਟ ਨਾਲ ਜੁੜਿਆ ਲੋਨ ਵੀ ਸ਼ਾਮਲ ਹੈ । ਮੁੱਖ ਮੰਤਰੀ ਨੇ ਚਮਕੌਰ ਸਾਹਿਬ ਵਿੱਚ ਪ੍ਰੈਸਕਾਂਫਰੰਸ ਕਰਦੇ ਹੋਏ ਕਿਹਾ ਚੰਗਾ ਇਹ ਹੁੰਦਾ ਕਿ ਰਾਜਪਾਲ ਕਰਜ਼ਾ ਚੜਾਉਣ ਵਾਲਿਆਂ ਤੋਂ ਵੀ ਹਿਸਾਬ ਮੰਗਦੇ ।

‘ਤੁਹਾਡੀ ਸਰਕਾਰ ਦੇ ਲਈ ਕਰਜ਼ੇ ਦਾ ਬਿਉਰਾ ਦੇ ਰਹੇ ਹਾਂ’

CM ਭਗਵੰਤ ਮਾਨ ਨੇ ਕਰਜ਼ੇ ਦੀ ਰਕਮ ਨੂੰ ਅੱਗੇ ਇਨਵੈਸਟ ਕਰਨ ਦੇ ਅੰਕੜੇ ਦਿੰਦੇ ਹੋਏ ਰਾਜਪਾਲ ਨੂੰ ਕਿਹਾ ਇਸ ਤੋਂ ਸਾਫ ਹੁੰਦਾ ਹੈ ਕਿ 27,016 ਕਰੋੜ ਰੁਪਏ ਸਿਰਫ ਵਿਆਜ ਦੇ ਰੂਪ ਵਿੱਚ ਜਾ ਰਿਹਾ ਹੈ । ਜੋ ਤੁਹਾਡੀ ਸਰਕਾਰ ਨੂੰ ਵਿਰਾਸਤ ਵਿੱਚ ਮਿਲਿਆ ਹੈ । ਸਰਕਾਰ ਕਰਜ਼ੇ ਅਤੇ ਆਪਣੇ ਵਸੀਲਿਆਂ ਤੋਂ ਸਕੀਮ ਅਤੇ ਹੋਰ ਅਦਾਰਿਆਂ ਨੂੰ ਫੰਡ ਦੇ ਰਹੀ ਹੈ । ਜਿਸ ਨੂੰ ਪਿਛਲੀ ਸਰਕਾਰਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਸੀ । ਇਸ ਦੇ ਇਲਾਵਾ ਪਾਵਰ ਸਬਸਿਡੀ,ਸਰਕਾਰੀ ਸਕੀਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ । ਇਸ ਵਿੱਚ GST ਦਾ ਬਿਉਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਮੁੱਖ ਮੰਤਰੀ ਮਾਨ ਨੇ ਇਹ ਵੀ ਦੱਸਿਆ ਹੈ ਕਿ ਪਿਛਲੀ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਲਇਆ ਸੀ । ਉਸ ਦੇ ਹਰ ਮਹੀਨੇ ਦਿੱਤੇ ਜਾਣ ਵਾਲੇ ਵਿਆਜ ਅਤੇ ਕਿਸ਼ਤ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਆਮਦਨ ਵਧਾਉਣ ਵਾਲੇ ਵੀ ਦੱਸਿਆ

ਰਾਜਪਾਲ ਨੂੰ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 47,107 ਕਰੋੜ ਦੇ ਕਰਜ਼ੇ ਦਾ ਹਿਸਾਬ ਤਾਂ ਦਿੱਤਾ ਹੀ ਨਾਲ ਹੀ ਆਪਣੀ ਸਰਕਾਰ ਦੌਰਾਨ ਵਧੇ ਆਮਦਨ ਦੇ ਸਰੋਤਾਂ ਬਾਰੇ ਵੀ ਜਾਣਕਾਰੀ ਦਿੱਤੀ । ਮੁੱਖ ਮੰਤਰੀ ਨੇ ਕਿਹਾ ਸਾਡੀ ਸਰਕਾਰ 24 ਘੰਟੇ ਸਤੋਂ ਦਿਨ ਕੰਮ ਕਰ ਰਹੀ ਹੈ ਤਾਂਕੀ ਵਿਕਾਸ ਤੇਜ਼ੀ ਨਾਲ ਹੋਵੇ ਜਿਸ ਦੇ ਨਤੀਜੇ ਵੱਜੋਂ 2022- 2023 ਵਿੱਚ GST ਵਿੱਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 16.6 ਫੀਸਦੀ ਦਾ ਵਾਧਾ ਹੋਇਆ ਹੈ । 2021-22 ਇਹ 15,542 ਕਰੋੜ ਸੀ ਜੋ ਕਿ ਵੱਧ ਕੇ 18,128 ਕਰੋੜ ਹੋ ਗਈ ਹੈ। ਐਕਸਾਇਜ਼ 2021-22 ਦੇ ਮੁਕਾਬਲੇ 2022-23 ਵਿੱਚ 37 ਫੀਸਦੀ ਵਧਿਆ ਹੈ । ਪਹਿਲਾਂ ਇਹ 6,157 ਕਰੋੜ ਸੀ ਜੋ ਹੁਣ 8,437 ਕਰੋੜ ਹੈ । ਗੱਡੀਆਂ ਦੇ ਟੈਕਸ ਵਿੱਚ 13 ਫੀਸਦੀ ਦਾ ਵਾਧਾ ਹੋਇਆ ਹੈ । 2021-22 ਦੇ ਮੁਕਾਬਲੇ 2022-23 ਵਿੱਚ 2,359 ਤੋਂ ਵੱਧ ਕੇ 2,674 ਹੋ ਗਿਆ ਹੈ । ਜਦਕਿ ਸਟੈਂਪ ਅਤੇ ਰਜਿਸਟ੍ਰੇਸ਼ਨ ਵਿੱਚ 28 ਫੀਸਦੀ ਦਾ ਵਾਧਾ ਕੀਤਾ ਗਿਆ ਹੈ । 2021-22 ਵਿੱਚ 3,308 ਕਰੋੜ ਦੇ ਮੁਕਾਬਲੇ 2022-23 ਵਿੱਚ 4,227 ਕਰੋੜ ਹੋ ਗਿਆ ਹੈ ।

ਰਾਜਪਾਲ ਨੂੰ ਲਿਖੀ ਚਿੱਠੀ ਦੇ ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਸਾਡੀ ਸਰਕਾਰ ਕਰਜ਼ ਦੀ ਚੁਣੌਤੀਆਂ ਨਾਲ ਕਿਸ ਕਦਰ ਸਾਹਮਣਾ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਗੱਲ ਦਾ ਯਕੀਨ ਦਿਵਾਉਣ ਵਿੱਚ ਕਾਮਯਾਬ ਹੋਵੋਗੇ ਕਿ ਨਾ ਸਿਰਫ ਸੂਬਾ ਸਰਕਾਰ ਕਰਜ਼ਾ ਵਾਪਸ ਕਰ ਹੀ ਹੈ ਬਲਕਿ ਸੂਬੇ ਦੇ ਅਰਥਚਾਰੇ ਨੂੰ ਵੀ ਪਟਰੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਾਰਾ ਕੁਝ 36 ਹਜ਼ਾਰ ਲੋਕਾਂ ਨੂੰ ਨੋਕਰੀ ਦੇਣ ਦੇ ਨਾਲ ਕੀਤਾ ਗਿਆ ਹੈ ।