International

ਨਿਊਜ਼ੀਲੈਂਡ ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਮਿਲੀ ਵੱਡੀ ਜਿੱਤ

‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਵੱਡੀ ਜਿੱਤ ਮਿਲੀ ਹੈ। ਚੋਣ ਕਮਿਸ਼ਨ ਮੁਤਾਬਕ, ਲੇਬਰ ਪਾਰਟੀ ਨੂੰ 49 ਫੀਸਦ, ਨੈਸ਼ਨਲ ਪਾਰਟੀ ਨੂੰ 27 ਫੀਸਦ ਤੇ ਗ੍ਰੀਨ ਅਤੇ ਐਕਟ ਨਿਊਜ਼ੀਲੈਂਡ ਪਾਰਟੀ ਨੂੰ 8-8 ਫੀਸਦ ਵੋਟ ਮਿਲੇ ਹਨ। ਜਿੱਤ ਤੋਂ ਬਾਅਦ ਜੈਸਿੰਡਾ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ, “ਪਿਛਲੇ 50 ਸਾਲਾਂ ਵਿੱਚ ਇਹ ਨਿਊਜ਼ੀਲੈਂਡ ਵੱਲੋਂ ਲੇਬਰ ਪਾਰਟੀ ਨੂੰ ਮਿਲਿਆ ਸਭ ਤੋਂ ਵੱਡਾ ਸਮਰਥਨ ਹੈ। ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਅਸੀਂ ਉਹ ਪਾਰਟੀ ਹੋਵਾਂਗੇ ਜੋ ਨਿਊਜ਼ੀਲੈਂਡ ਦੇ ਹਰ ਨਾਗਰਿਕ ਲਈ ਕੰਮ ਕਰੇਗੀ।”

ਜੇ ਜੈਸਿੰਡਾ ਦੀ ਪਾਰਟੀ ਨੂੰ ਬਹੁਮੱਤ ਮਿਲਦਾ ਹੈ ਤਾਂ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ 1996 ਵਿੱਚ ਮਿਕਸਡ ਮੈਂਬਰ ਪਰਪੋਰਸ਼ਨਲ ਨੁਮਾਇੰਦਗੀ ਵਾਲੀ ਸੰਸਦੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਪਾਰਟੀ ਨੂੰ ਲੋਕ ਦੂਜੀ ਵਾਰ ਸਰਕਾਰ ਬਣਾਉਣ ਦਾ ਮੌਕਾ ਦੇਣਗੇ।