‘ਦ ਖ਼ਾਲਸ ਬਿਊਰੋ- ਨਿਊਜ਼ੀਲੈਂਡ ਨੇ ਹਾਂਗ ਕਾਂਗ ਨਾਲ ਹਵਾਲਗੀ ਸੰਧੀ (extradition treaty) ਨੂੰ ਮੁਅੱਤਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਚੀਨ ਦੇ ਖੇਤਰ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਫੈਸਲੇ ਤੋਂ ਬਾਅਦ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਚੀਨ ‘ਇਕ ਦੇਸ਼, ਦੋ ਪ੍ਰਣਾਲੀਆਂ’ ਦੇ ਢਾਂਚੇ ਦੀ ਪਾਲਣਾ ਕਰਦਾ ਹੈ ਤਾਂ ਅਸੀਂ ਇਸ ਫੈਸਲੇ ‘ਤੇ ਮੁੜ ਵਿਚਾਰ ਕਰ ਸਕਦੇ ਹਾਂ। ਇਸ ਮਹੀਨੇ ਦੇ ਅਰੰਭ ਵਿੱਚ ਆਸਟ੍ਰੇਲੀਆ, ਕੈਨੇਡਾ ਅਤੇ ਯੂਕੇ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ (extradition treaty) ਨੂੰ ਮੁਅੱਤਲ ਕਰ ਦਿੱਤਾ ਸੀ।
ਪੀਟਰਜ਼ ਨੇ ਕਿਹਾ ਕਿ ਨਿਊਜ਼ੀਲੈਂਡ ਹਾਂਗ ਕਾਂਗ ਨਾਲ ਮਿਲਟਰੀ ਅਤੇ ਤਕਨਾਲੋਜੀ ਦੀ ਬਰਾਮਦ ਦਾ ਵਪਾਰ ਆਮ ਵਾਂਗ ਹੀ ਕਰੇਗਾ। ਚੀਨ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਿਸ ਵਿੱਚ ਹਾਲ ਹੀ ਵਿੱਚ ਸਾਲਾਨਾ ਦੋ-ਪੱਖੀ ਵਪਾਰ 21 ਅਰਬ ਡਾਲਰ ਤੋਂ ਵੱਧ ਹੈ।