India International Punjab

ਨਿਊਜ਼ੀਲੈਂਡ ਪੁਲਿਸ ਨੇ ਫੜਿਆ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਵਾਲਾ ਪ੍ਰਵਾਸੀ ਭਾਰਤੀ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਵਾਲੇ ਪ੍ਰਵਾਸੀ ਭਾਰਤੀ ਨੂੰ ਨਿਊਜ਼ੀਲੈਂਡ ਪੁਲਿਸ ਨੇ ਮੁੜ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਆਕਲੈਂਡ ਰਹਿਣ ਵਾਲੇ ਦਿੱਲੀ ਦੇ ਤਰੁਣ ਮਦਾਨ ਨੇ ਜ਼ਮਾਨਤ ਦੀਆਂ ਸ਼ਰਤਾਂ ਤੇ ਰੋਕਾਂ ਦੀ ਉਲੰਘਣਾ ਕੀਤੀ ਸੀ। ਉਸਨੇ ਜਿਹੜੇ ਫ਼ੇਸਬੁੱਕ ਪੇਜ ਉੱਤੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਸਨ ਤੇ ਗਲਤ ਸ਼ਬਦ ਵਰਤੇ ਸਨ, ਉਹ ਪੇਜ ਵੀ ਹਟਾ ਦਿੱਤਾ ਗਿਆ ਹੈ।

ਧਮਕੀਆਂ ਦੇਣ ਵਾਲੇ ਨੂੰ ਬੀਤੀ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ’ਚ ਉਹ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ। 26 ਮਾਰਚ ਨੂੰ ਉਸ ਨੂੰ ਫਿਰ ਫੜਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਜ਼ਮਾਨਤ ਦੀਆਂ ਸ਼ਰਤਾਂ ਨੂੰ ਭੰਗ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਤਰੁਣ ਨੇ ਆਪਣੀ ਫ਼ੇਸਬੁੱਕ ਸਿੱਖ ਨੌਜਵਾਨਾਂ ਦਾ ਨਾਂ ਵਰਤਦਿਆਂ ਇਹ ਲਿਖਿਆ ਸੀ ਕਿ ਇਹ ਸਿੱਖ ਨੌਜਵਾਨ ਸਾਰੇ ਭਾਰਤੀਆਂ ਵਿਰੁੱਧ ਨਫ਼ਰਤ ਫੈਲਾ ਰਿਹਾ ਹੈ।