International

ਨਿਊਯਾਰਕ ਸਟੇਟ ਅਸੈਂਬਲੀ ਨੇ ਕਸ਼ਮੀਰ ਮਤਾ ਕੀਤਾ ਪਾਸ

‘ਦ ਖ਼ਾਲਸ ਬਿਊਰੋ :- ਨਿਊਯਾਰਕ ਸਟੇਟ ਅਸੈਂਬਲੀ ਨੇ ਇੱਕ ਕਸ਼ਮੀਰ ਮਤਾ ਪਾਸ ਕੀਤਾ ਹੈ, ਜਿਸ ਵਿੱਚ ਗਵਰਨਰ ਐਂਡਰਿਊ ਕੁਓਮੋ ਨੂੰ 5 ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨੇ ਜਾਣ ਦੀ ਮੰਗ ਕੀਤੀ ਗਈ ਸੀ।

ਇਹ ਮਤਾ ਮੈਂਬਰ ਨਾਦਿਰ ਸਯੇਘ ਅਤੇ 12 ਹੋਰ ਮੈਂਬਰਾਂ ਦੁਆਰਾ ਸਪਾਂਸਰ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ, “ਕਸ਼ਮੀਰੀ ਭਾਈਚਾਰੇ ਨੇ ਸਾਰੀਆਂ ਮੁਸੀਬਤਾਂ ਨੂੰ ਦਰਕਿਨਾਰ ਕਰਕੇ ਦ੍ਰਿੜ ਇਰਾਦਿਆਂ ਨਾਲ ਆਪਣੇ-ਆਪ ਨੂੰ ਨਿਊਯਾਰਕ ਦੇ ਪ੍ਰਵਾਸੀ ਭਾਈਚਾਰਿਆਂ ਦੇ ਥੰਮ ਵਜੋਂ ਸਥਾਪਤ ਕੀਤਾ ਹੈ।”

ਭਾਰਤ ਨੇ ਮਤਾ ਪਾਸ ਕੀਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਅਮੀਰ ਸੱਭਿਆਚਾਰਕ ਅਤੇ ਸਮਾਜਿਕ ਹਾਲਾਤ ਨੂੰ “ਸਵਾਰਥੀ ਹਿੱਤਾਂ” ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ।