The Khalas Tv Blog Punjab ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਹੋਏ ਨਵੇਂ ਖੁਲਾਸੇ…ਸਾਹਮਣੇ ਆਈਆਂ ਕਈ ਗੱਲਾਂ
Punjab

ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਹੋਏ ਨਵੇਂ ਖੁਲਾਸੇ…ਸਾਹਮਣੇ ਆਈਆਂ ਕਈ ਗੱਲਾਂ

 ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ(CU) ਵਿੱਚ ਹੋਏ ਸਨਸਨੀ ਫੈਲਾਉਣ ਵਾਲੇ ਐਮਐਮਐਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਤੇ ਹਾਲ ਦੀ ਘੜੀ ਦੋਨਾਂ ਮੁੰਡਿਆਂ ਨੂੰ ਪੁਲਿਸ ਹਿਮਾਚਲ ਪ੍ਰਦੇਸ਼ ਲੈ ਕੇ ਗਈ ਹੈ। ਜਿਥੋਂ ਇਹਨਾਂ ਕੋਲ ਪਈਆਂ ਹੋਰ ਇਲੈਕਟ੍ਰੋਨੀਕ ਡਿਵਾਇਸਾਂ ਜਿਵੇਂ ਕਿ ਪੈਨ ਡਰਾਈਵ ਜਾਂ ਲੈਪਟੋਪ ਨੂੰ ਆਪਣੇ ਕਬਜ਼ੇ ਵਿੱਚ ਲਵੇਗੀ ਤੇ ਇਹਨਾਂ ਦੀ ਵੀ ਜਾਂਚ ਕਰਵਾਈ ਜਾਵੇਗੀ। ਪੁਲਿਸ ਸਾਹਮਣੇ ਪੁੱਛਗਿੱਛ ਦੇ ਦੌਰਾਨ ਇਹ ਗੱਲ ਆਈ ਹੈ ਕਿ ਮੁਲਜ਼ਮ ਸੰਨੀ ਵੀਡੀਓ ਨੂੰ ਇਕ ਖਾਸ ਗੈਜੇਟ ‘ਚ ਸੇਵ ਕਰਦਾ ਹੈ। ਇਸ ਲਈ ਮੁਲਜ਼ਮ ਨੂੰ ਸ਼ਿਮਲਾ ਲਿਜਾਇਆ ਗਿਆ ਹੈ ਤਾਂ ਜੋ ਉਹ ਯੰਤਰ ਬਰਾਮਦ ਕੀਤਾ ਜਾ ਸਕੇ।
ਇਸੇ ਮਾਮਲੇ ‘ਚ  ਵੱਡਾ ਖੁਲਾਸਾ ਹੋਇਆ ਹੈ। ਨਿਊਜ਼18 ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਰੰਕਜ, ਕੁੜੀ ਨੂੰ ਬਲੈਕਮੇਲ ਕਰ ਰਿਹਾ ਸੀ। ਨਿਊਜ਼18 ਨੇ ਇਸ ਸਬੰਧ ਵਿੱਚ ਕੁੜੀ ਅਤੇ ਰੰਕਜ ਦੀ ਚੈਟ ਸਾਹਮਣੇ ਆਉਣ ਦਾ ਵੀ ਦਾਅਵਾ ਕੀਤਾ ਹੈ। ਜਿਸ ਵਿੱਚ ਰੰਕਜ ਕਿਸੇ ਕੁੜੀ ਦੀ ਵੀਡੀਓ ਮੰਗ ਰਿਹਾ ਸੀ ਤੇ ਮੁਲਜ਼ਮ ਕੁੜੀ ਨੂੰ ਧਮਕਾ ਰਿਹਾ ਹੈ।

ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕੁੜੀ ਮੋਹਿਤ ਨਾਮ ਦੇ ਮੁੰਡੇ ਦੇ ਸੰਪਰਕ ‘ਚ ਵੀ ਸੀ ਤੇ ਉਸ ਨੂੰ ਵੀ ਇਸ ਕੁੜੀ ਨੇ ਵੀਡੀਓ ਭੇਜੀਆਂ ਸੀ। ਇਹ ਜਾਣਕਾਰੀ ਵੀ ਪੁਲਿਸ ਨੂੰ ਮੁਲਜ਼ਮ ਕੁੜੀ ਦੇ ਮੋਬਾਇਲ ਤੋਂ ਮਿਲੀ ਹੈ। ਪੁਲਿਸ ਇਸ ਬਾਰੇ ਵੀ ਜਾਂਚ ਕਰ ਰਹੀ ਹੈ ।

ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ ਨੇ ਦੂਜੀ ਵਾਰ ਮੁਲਜ਼ਮ ਲੜਕੀ ਦੇ ਹੋਸਟਲ ਦੇ ਕਮਰੇ ਦੀ ਤਲਾਸ਼ੀ ਲਈ ਹੈ ਤੇ ਕਮਰੇ ‘ਚੋਂ ਲੜਕੀ ਦਾ ਲੈਪਟਾਪ ਬਰਾਮਦ ਕਰ ਕੇ ਉਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਡਿਲੀਟ ਕੀਤੇ ਗਏ ਸਾਰੇ ਡਾਟਾ ਨੂੰ ਰਿਕਵਰ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।

Exit mobile version