ਦਿੱਲੀ :- ਹੁਣ ਲੋਕਾਂ ਲਈ ਕੌਮਾਂਤਰੀ ਡਰਾਈਵਿੰਗ ਪਰਮਿਟ (International Driving Permit) ਪਹਿਲਾਂ ਨਾਲੋਂ ਹੋਰ ਵੀ ਸੁਖਾਲਾ ਹੋ ਜਾਵੇਗਾ। ਲੋਕਾਂ ਨੂੰ ਇਸ ਸਬੰਧੀ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ। ਕੇਂਦਰ ਸਰਕਾਰ (Centre Government) ਇਸ ਸਬੰਧੀ ਇੱਕ ਨਵੇਂ ਉਪਰਾਲੇ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ। ਰੋਡ ਟਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ (Road Transport and Highways Ministry) ਨੇ 1949 ਦੇ ਕੌਮਾਂਤਰੀ ਸੜਕ ਆਵਾਜਾਈ (International road transport) ਨਿਯਮ ਮੁਤਾਬਕ ਦੇਸ਼ ਭਰ ਵਿੱਚ ਕੌਮਾਂਤਰੀ ਡਰਾਈਵਿੰਗ ਪਰਮਿਟ ਜਾਰੀ ਕਰਨ ਦੇ ਅਮਲ ਨੂੰ ਇਕਸਾਰ ਬਣਾਉਣ ਦਾ ਉਪਰਾਲਾ ਕੀਤਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਇਸਦਾ ਨੋਟੀਫਿਕੇਸ਼ਨ (Notification) ਜਾਰੀ ਕੀਤਾ ਹੈ।
ਕੌਮਾਂਤਰੀ ਡਰਾਈਵਿੰਗ ਪਰਮਿਟ ਦੀਆਂ ਵਿਸ਼ੇਸ਼ਤਾਵਾਂ
- ਕੌਮਾਂਤਰੀ ਡਰਾਈਵਿੰਗ ਪਰਮਿਟ ਨੂੰ ਡਰਾਈਵਿੰਗ ਲਾਇਸੈਂਸ ਨਾਲ ਜੋੜਨ ਲਈ ਕਿਊਆਰ ਕੋਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
- ਇਸ ਨਵੇਂ ਜਾਰੀ ਕੀਤੇ ਗਏ ਆਈਡੀਪੀ ਦਾ ਸਰੂਪ, ਆਕਾਰ, ਪੈਟਰਨ, ਰੰਗ ਆਦਿ ਮੁਲਕ ਦੇ ਸਾਰੇ ਰਾਜਾਂ ਵਿੱਚ ਵੱਖੋ ਵੱਖਰੇ ਹਨ।
- ਇਸ ਸਬੰਧੀ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈਡੀ ਵੀ ਜਾਰੀ ਕੀਤੇ ਗਏ ਹਨ
ਕਈ ਨਾਗਰਿਕਾਂ ਨੂੰ ਵਿਦੇਸ਼ ਵਿੱਚ ਆਪਣੇ ਸਬੰਧਿਤ ਆਈਡੀਪੀ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਤਰਾਲੇ ਨੇ ਦੇਸ਼ ਭਰ ਵਿੱਚ ਆਈਡੀਪੀ ਦੇ ਮੁੱਦੇ ਉੱਤੇ ਲੋਕਾਂ ਦੀ ਸਹੂਲਤ ਲਈ 26 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ।