India Khaas Lekh Khalas Tv Special Technology

ਆ ਗਿਆ ਨਵਾਂ ਬੁਲੇਟ, ਸਿਰਫ 25 ਜਣਿਆਂ ਨੂੰ ਮਿਲੂ, ਜਾਣੋ ਖਾਸੀਅਤ

ਦ ਖਾਲਸ ਟੀਵੀ : ਜੇਕਰ ਤੁਸੀਂ ਰੌਇਲ ਐਨਫੀਲਡ ਬੁਲੇਟ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਜਾਣਕਾਰੀ ਭਰਪੂਰ ਹੈ ਤੇ ਖ਼ਾਸ ਹੈ, ਰੌਇਲ ਐਨਫੀਲਡ ਨੇ ਆਪਣੀ ਸਭ ਤੋਂ ਖਾਸ ਅਤੇ ਦੁਰਲੱਭ ਮੋਟਰਸਾਈਕਲਾਂ ਵਿੱਚੋਂ ਇੱਕ Shotgun 650 x Rough Crafts Limited Edition ਪੇਸ਼ ਕਰ ਦਿੱਤੀ ਹੈ। ਇਸ ਬਾਈਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੇ ਪੂਰੀ ਦੁਨੀਆ ਵਿੱਚ ਸਿਰਫ਼ 100 ਯੂਨਿਟ ਹੀ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੇਵਲ 25 ਮੋਟਰਸਾਈਕਲਾਂ ਭਾਰਤ ਲਈ ਰੱਖੀਆਂ ਗਈਆਂ ਹਨ।

ਯਾਨੀ ਦੇਸ਼ ਦੇ ਕਰੋੜਾਂ ਬਾਈਕ ਪ੍ਰੇਮੀਆਂ ਵਿੱਚੋਂ ਸਿਰਫ਼ 25 ਖੁਸ਼ਕਿਸਮਤ ਲੋਕ ਹੀ ਇਸ ਲਿਮਿਟਡ ਐਡੀਸ਼ਨ ਬਾਈਕ ਦੇ ਮਾਲਕ ਬਣ ਸਕਣਗੇ। ਇਹ ਸਿਰਫ਼ ਇੱਕ ਮੋਟਰਸਾਈਕਲ ਨਹੀਂ, ਸਗੋਂ ਕਲੈਕਟਰਜ਼ ਆਈਟਮ ਅਤੇ ਪ੍ਰੀਮੀਅਮ ਲਾਈਫਸਟਾਈਲ ਦਾ ਪ੍ਰਤੀਕ ਮੰਨੀ ਜਾ ਰਹੀ ਹੈ।

 

ਜੇਕਰ ਤੁਸੀਂ ਵੀ ਇਸ ਖਾਸ ਐਡੀਸ਼ਨ ਨੂੰ ਆਪਣੇ ਗੈਰਾਜ ਦੀ ਸ਼ਾਨ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਦੱਸਦੇ ਹਾਂ ਇਸ ਦੀ ਕੀਮਤ, ਬੁਕਿੰਗ ਦੀ ਪ੍ਰਕਿਰਿਆ, ਡਿਜ਼ਾਈਨ ਅਤੇ ਉਹ ਖਾਸ ਗੱਲਾਂ ਜੋ ਇਸਨੂੰ ਆਮ Shotgun 650 ਤੋਂ ਬਿਲਕੁਲ ਵੱਖਰਾ ਬਣਾਉਂਦੀਆਂ ਹਨ।

ਦੁਨੀਆ ਦੀਆਂ ਸਿਰਫ਼ 100… ਭਾਰਤ ਲਈ ਕੇਵਲ 25 ਬਾਈਕਾਂ

Royal Enfield Shotgun 650 x Rough Crafts Edition ਕੋਈ ਆਮ ਮੋਟਰਸਾਈਕਲ ਨਹੀਂ ਹੈ। ਇਹ ਇੱਕ ਲਿਮਿਟਡ-ਪ੍ਰੋਡਕਸ਼ਨ ਸਪੈਸ਼ਲ ਐਡੀਸ਼ਨ ਹੈ, ਜਿਸ ਨੂੰ ਤਾਈਵਾਨ ਦੇ ਮਸ਼ਹੂਰ ਕਸਟਮ ਮੋਟਰਸਾਈਕਲ ਡਿਜ਼ਾਈਨਰ Rough Crafts ਦੇ ਸੰਸਥਾਪਕ ਵਿੰਸਟਨ ਯੇਹ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।

ਇਸ ਖਾਸ ਬਾਈਕ ਨੂੰ ਸਭ ਤੋਂ ਪਹਿਲਾਂ EICMA 2025 ਅਤੇ Motoverse 2025 ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਇਸ ਦੇ ਡਿਜ਼ਾਈਨ ਨੇ ਬਾਈਕ ਪ੍ਰੇਮੀਆਂ ਦਾ ਖੂਬ ਧਿਆਨ ਖਿੱਚਿਆ।

ਇਸ ਦਾ ਡਿਜ਼ਾਈਨ Rough Crafts ਵੱਲੋਂ ਬਣਾਈ ਗਈ ਮਸ਼ਹੂਰ ਕਸਟਮ ਮੋਟਰਸਾਈਕਲ “Project Caliber” ਤੋਂ ਪ੍ਰੇਰਿਤ ਹੈ, ਜਿਸ ਨੂੰ Royal Enfield ਨੇ ਫੈਕਟਰੀ-ਬਿਲਟ ਲਿਮਿਟਡ ਐਡੀਸ਼ਨ ਦਾ ਰੂਪ ਦਿੱਤਾ ਹੈ।

ਕੀਮਤ ਕਿੰਨੀ ਹੈ ਅਤੇ ਬੁਕਿੰਗ ਕਿਵੇਂ ਹੋਵੇਗੀ?

ਹੁਣ ਗੱਲ ਕਰਦੇ ਹਾਂ ਕੀਮਤ ਦੀ…

  • ਇਸ ਖਾਸ ਐਡੀਸ਼ਨ ਬਾਈਕ ਦੀ ਐਕਸ-ਸ਼ੋਰੂਮ ਕੀਮਤ 5 ਲੱਖ 75 ਹਜ਼ਾਰ ਰੁਪਏ ਰੱਖੀ ਗਈ ਹੈ।
  • ਕੰਪਨੀ ਦੁਨੀਆ ਭਰ ਵਿੱਚ ਇਸ ਦੇ ਸਿਰਫ਼ 100 ਯੂਨਿਟ ਵੇਚੇਗੀ ਅਤੇ ਹਰ ਮੋਟਰਸਾਈਕਲ ਨੂੰ ਇੱਕ ਵੱਖਰਾ ਯੂਨਿਕ ਸੀਰੀਅਲ ਨੰਬਰ ਦਿੱਤਾ ਜਾਵੇਗਾ।
  • ਭਾਰਤ ਲਈ ਸਿਰਫ਼ 25 ਬਾਈਕਾਂ ਰਾਖਵੀਆਂ ਗਈਆਂ ਹਨ।
  • ਇਸ ਲਈ ਮੁਕਾਬਲਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।
  • ਕੰਪਨੀ ਨੇ ਇਸ ਦੀ ਰਜਿਸਟ੍ਰੇਸ਼ਨ 15 ਜੁਲਾਈ ਤੋਂ ਸ਼ੁਰੂ ਕੀਤੀ ਹੈ ਅਤੇ ਇਹ 31 ਜੁਲਾਈ ਤੱਕ ਜਾਰੀ ਰਹੇਗੀ।
  • ਇਸ ਤੋਂ ਬਾਅਦ ਲਾਈਵ ਸੇਲ ਦੌਰਾਨ ਜਿਹੜੇ ਪਹਿਲੇ 25 ਗਾਹਕ ਆਪਣੀ ਬੁਕਿੰਗ ਅਤੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਕਰਨਗੇ, ਇਹ ਖਾਸ ਬਾਈਕ ਉਨ੍ਹਾਂ ਦੀ ਹੋ ਜਾਵੇਗੀ।
  • ਰਜਿਸਟ੍ਰੇਸ਼ਨ ਲਈ ਗਾਹਕ Royal Enfield App ਜਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

ਇਸ ਬਾਈਕ ਨੂੰ ਇੰਨਾ ਖਾਸ ਕੀ ਬਣਾਉਂਦਾ ਹੈ?

  • ਜੇਕਰ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਮੋਟਰਸਾਈਕਲ ਪਹਿਲੀ ਨਜ਼ਰ ਵਿੱਚ ਹੀ ਆਪਣੀ ਵੱਖਰੀ ਪਛਾਣ ਬਣਾਉਂਦੀ ਹੈ।
  • ਇਸ ਵਿੱਚ Gloss Jet Black ਅਤੇ Matte Stealth Black ਰੰਗਾਂ ਦਾ ਸ਼ਾਨਦਾਰ ਮੇਲ ਦਿੱਤਾ ਗਿਆ ਹੈ, ਜਿਸ ਨਾਲ ਬਾਈਕ ਨੂੰ ਇੱਕ ਆਕਰਸ਼ਕ ਅਤੇ ਮਸਕਿਊਲਰ ਲੁੱਕ ਮਿਲਦੀ ਹੈ।
  • ਇਸ ਤੋਂ ਇਲਾਵਾ ਹੱਥ ਨਾਲ ਬਣਾਈਆਂ ਗਈਆਂ Golden Leaf Stripes, ਗ੍ਰੇ ਗ੍ਰਾਫਿਕਸ ਅਤੇ ਖਾਸ ਫਿਨਿਸ਼ ਇਸ ਦੀ ਪ੍ਰੀਮੀਅਮ ਦਿੱਖ ਨੂੰ ਹੋਰ ਨਿਖਾਰਦੇ ਹਨ।
  • ਫਿਊਲ ਟੈਂਕ ‘ਤੇ ਲੱਗਿਆ Brass Rough Crafts Collaboration Badge ਇਸ ਬਾਈਕ ਦੀ ਸਭ ਤੋਂ ਖਾਸ ਪਛਾਣ ਹੈ, ਜਿਸ ‘ਤੇ ਹਰ ਮੋਟਰਸਾਈਕਲ ਦਾ ਯੂਨਿਕ ਸੀਰੀਅਲ ਨੰਬਰ ਉੱਕਰਿਆ ਹੋਵੇਗਾ।

ਪ੍ਰੀਮੀਅਮ ਫੀਚਰ ਵੀ ਬਣਾਉਂਦੇ ਹਨ ਖਾਸ

Royal Enfield ਨੇ ਇਸ ਲਿਮਿਟਡ ਐਡੀਸ਼ਨ ਵਿੱਚ ਕਈ ਪ੍ਰੀਮੀਅਮ ਕਾਸਮੈਟਿਕ ਅਪਗ੍ਰੇਡ ਦਿੱਤੇ ਹਨ।

* Gold Finish Upside Down Front Forks

* Contrast Cut Alloy Wheels

* Black Bar-End Mirrors

* Premium Quilted Leather Seat

* Custom Handlebar Grips

* Special CNC Machined Components

ਇਸ ਤੋਂ ਇਲਾਵਾ ਹਰ ਖਰੀਦਦਾਰ ਨੂੰ ਇੱਕ Limited Edition Numbered Artwork ਵੀ ਦਿੱਤੀ ਜਾਵੇਗੀ, ਜਿਸ ‘ਤੇ Rough Crafts ਦੇ ਸੰਸਥਾਪਕ ਵਿੰਸਟਨ ਯੇਹ ਦੇ ਦਸਤਖ਼ਤ ਹੋਣਗੇ। ਇਹ ਇਸ ਬਾਈਕ ਨੂੰ ਇੱਕ ਸੱਚੀ ਕਲੈਕਟਰਜ਼ ਐਡੀਸ਼ਨ ਬਣਾਉਂਦੀ ਹੈ।

ਇੰਜਣ ਉਹੀ… ਪਰ ਪਛਾਣ ਬਿਲਕੁਲ ਨਵੀਂ

  • ਭਾਵੇਂ ਇਸ ਦਾ ਡਿਜ਼ਾਈਨ ਪੂਰੀ ਤਰ੍ਹਾਂ ਵੱਖਰਾ ਹੈ, ਪਰ ਮਕੈਨਿਕਲ ਤੌਰ ‘ਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
  • ਇਸ ਵਿੱਚ ਉਹੀ ਭਰੋਸੇਯੋਗ 648cc Parallel Twin Air/Oil Cooled Engine ਦਿੱਤਾ ਗਿਆ ਹੈ ਜੋ ਸਟੈਂਡਰਡ Shotgun 650 ਵਿੱਚ ਮਿਲਦਾ ਹੈ।
  • ਇਹ ਇੰਜਣ ਲਗਭਗ 47 bhp ਪਾਵਰ ਅਤੇ 52.3 Nm ਟਾਰਕ ਪੈਦਾ ਕਰਦਾ ਹੈ ਅਤੇ ਇਸ ਨਾਲ 6-Speed Gearbox ਦਿੱਤਾ ਗਿਆ ਹੈ।
  • ਇਹ ਇੰਜਣ ਆਪਣੀ ਸਮੂਥ ਰਾਈਡ, ਮਜ਼ਬੂਤ ਮਿਡ-ਰੇਂਜ ਪਰਫਾਰਮੈਂਸ ਅਤੇ ਲੰਬੀਆਂ ਯਾਤਰਾਵਾਂ ਲਈ ਕਾਫ਼ੀ ਮਸ਼ਹੂਰ ਹੈ।

ਕੁੱਲ ਮਿਲਾ ਕੇ Royal Enfield Shotgun 650 x Rough Crafts Limited Edition ਉਨ੍ਹਾਂ ਲੋਕਾਂ ਲਈ ਨਹੀਂ ਬਣਾਈ ਗਈ ਜੋ ਸਿਰਫ਼ ਇੱਕ ਮੋਟਰਸਾਈਕਲ ਖਰੀਦਣਾ ਚਾਹੁੰਦੇ ਹਨ।

ਇਹ ਉਨ੍ਹਾਂ ਬਾਈਕ ਪ੍ਰੇਮੀਆਂ ਅਤੇ ਕਲੈਕਟਰਾਂ ਲਈ ਹੈ ਜੋ ਆਪਣੇ ਗੈਰਾਜ ਵਿੱਚ ਇੱਕ ਅਜਿਹੀ ਮੋਟਰਸਾਈਕਲ ਰੱਖਣਾ ਚਾਹੁੰਦੇ ਹਨ ਜਿਸ ਨੂੰ ਸੜਕ ‘ਤੇ ਦੇਖਣਾ ਵੀ ਬਹੁਤ ਘੱਟ ਲੋਕਾਂ ਦੀ ਕਿਸਮਤ ਵਿੱਚ ਹੋਵੇ।

ਦੁਨੀਆ ਵਿੱਚ ਸਿਰਫ਼ 100… ਭਾਰਤ ਵਿੱਚ ਸਿਰਫ਼ 25… ਅਤੇ ਹਰ ਬਾਈਕ ਆਪਣੀ ਇੱਕ ਵੱਖਰੀ ਪਛਾਣ ਨਾਲ।

ਜੇਕਰ ਤੁਸੀਂ ਵੀ Royal Enfield ਦੇ ਇਸ ਦੁਰਲੱਭ ਐਡੀਸ਼ਨ ਦੇ ਮਾਲਕ ਬਣਨਾ ਚਾਹੁੰਦੇ ਹੋ, ਤਾਂ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ ਤੋਂ ਪਹਿਲਾਂ ਅਰਜ਼ੀ ਦੇਣਾ ਨਾ ਭੁੱਲੋ। ਹੋ ਸਕਦਾ ਹੈ ਕਿ ਅਗਲੀ ਵਾਰ ਇਹ ਮੌਕਾ ਕਈ ਸਾਲਾਂ ਬਾਅਦ ਮਿਲੇ।