ਨਵੀਂ ਦਿੱਲੀ: ਕੋਰੋਨਾ ਦੌਰ ਤੋਂ ਬਾਅਦ OTT ਪਲੇਟਫਾਰਮ ਦੀ ਵਰਤੋਂ ਵਧੀ ਹੈ। ਜੇਕਰ ਤੁਸੀਂ ਵੀ Netflix, Amazon Prime ਜਾਂ Disney + Hotstar ਦੀ ਸਬਸਕ੍ਰਿਪਸ਼ਨ ਮੁਫ਼ਤ(Netflix-Amazon Prime Free Subscription) ਵਿੱਚ ਲੈਣ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਜੀ ਹਾਂ ਇਸਦੀ ਸਬਸਕ੍ਰਿਪਸ਼ਨ ਬਿਲਕੁਲ ਮੁਫਤ ਉਪਲਬਧ ਹੈ। ਪਰ ਇਸਦੇ ਲਈ ਤੁਹਾਨੂੰ ਕੁਝ ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਤਦ ਹੀ ਤੁਸੀਂ ਇਸਦੀ ਮੁਫ਼ਤ ਸਰਵਿਸ ਦਾ ਫਾਇਦਾ ਚੁੱਕ ਸਕਦੇ ਹੋ।
ਜੀਓ 599 ਪੋਸਟਪੇਡ ਪਲਾਨ :
Jio 599 ਪੋਸਟਪੇਡ ਪਲਾਨ ਸਭ ਤੋਂ ਵਧੀਆ ਸਾਬਤ ਹੋ ਸਕਦਾ ਹੈ। ਕਿਉਂਕਿ ਇਸ ਪਲਾਨ ਵਿੱਚ ਤੁਹਾਨੂੰ ਸਭ ਤੋਂ ਵਧੀਆ ਸੁਵਿਧਾਵਾਂ ਮਿਲ ਸਕਦੀਆਂ ਹਨ। ਇਸ ਪਲਾਨ ‘ਚ Netflix, Amazon Prime, Disney + Hotstar ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫਤ ਹੈ। ਇਸ ਪਲਾਨ ਨੂੰ ਲੈਣ ਤੋਂ ਬਾਅਦ ਕੰਪਨੀ 100 GB ਡਾਟਾ ਵੀ ਦਿੰਦੀ ਹੈ। ਇਹ ਡਾਟਾ 100GB ਰੋਲਓਵਰ ਨਾਲ ਆਉਂਦਾ ਹੈ। ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਅਨਲਿਮਟਿਡ ਕਾਲਿੰਗ ਅਤੇ SMS ਦੀ ਸੁਵਿਧਾ ਵੀ ਉਪਲਬਧ ਹੈ।
ਜੀਓ 799 ਪੋਸਟਪੇਡ ਪਲਾਨ-
Jio 799 ਪੋਸਟਪੇਡ ਪਲਾਨ ਵੀ ਕਾਫੀ ਬਿਹਤਰ ਸਾਬਤ ਹੋ ਸਕਦਾ ਹੈ। ਇਸ ‘ਚ Netflix, Amazon Prime, Disney+ Hotstar ਦਾ ਸਬਸਕ੍ਰਿਪਸ਼ਨ ਉਪਲਬਧ ਹੈ। ਇਸ ਪਲਾਨ ‘ਚ 150GB ਡਾਟਾ ਮਿਲਦਾ ਹੈ। ਇਹ ਪਲਾਨ ਅਸੀਮਤ ਵਾਇਸ ਕਾਲ ਅਤੇ ਐਸਐਮਐਸ ਦੀ ਸਹੂਲਤ ਦਿੰਦਾ ਹੈ। ਇਸ ਵਿੱਚ ਪਰਿਵਾਰ ਲਈ 2 ਵਾਧੂ ਸਿਮ ਦਿੱਤੇ ਗਏ ਹਨ। ਇਸ ਪਲਾਨ ਦੀ ਖਾਸੀਅਤ ਇਹ ਹੈ ਕਿ ਇਸ ‘ਚ 200GB ਤੱਕ ਦਾ ਡਾਟਾ ਰੋਲਓਵਰ ਵੀ ਦਿੱਤਾ ਗਿਆ ਹੈ।
ਜੀਓ 999 ਪੋਸਟਪੇਡ ਪਲਾਨ-
Jio 999 ਪੋਸਟਪੇਡ ਪਲਾਨ ਵੀ ਕਈ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ। ਇਸ ‘ਚ 200GB ਇੰਟਰਨੈੱਟ ਡਾਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਨਲਿਮਟਿਡ ਕਾਲ ਅਤੇ SMS ਦੀ ਸੁਵਿਧਾ ਦਿੱਤੀ ਗਈ ਹੈ। ਇਸ ‘ਚ Netflix, Amazon Prime ਅਤੇ Disney+ Hotstar ਦਾ ਮੁਫਤ ਸਬਸਕ੍ਰਿਪਸ਼ਨ ਦਿੱਤਾ ਗਿਆ ਹੈ। ਇਹ 500 GB ਡਾਟਾ ਰੋਲਓਵਰ ਦੀ ਸਹੂਲਤ ਦੇ ਨਾਲ ਆਉਂਦਾ ਹੈ। ਇਸ ਵਿੱਚ ਫੈਮਿਲੀ ਪਲਾਨ ਦੇ ਨਾਲ 3 ਵਾਧੂ ਸਿਮ ਦਿੱਤੇ ਗਏ ਹਨ। ਜੇਕਰ ਤੁਸੀਂ ਵੀ ਮੁਫਤ Netflix ਅਤੇ Amazon Prime ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਹ ਪਲਾਨ ਲੈ ਸਕਦੇ ਹੋ। ਇਹ ਸਭ ਤੋਂ ਵੱਧ ਵਿਕਣ ਵਾਲੇ ਪਲਾਨ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।